← ਪਿਛੇ ਪਰਤੋ
ਤਮਿਲਨਾਡੂ, 1 ਦਸੰਬਰ, 2016 : ਭਾਜਪਾ ਯੂਥ ਵਿੰਗ ਦੇ ਨੇਤਾ ਜੀਵੀਆਰ ਅਰੁਣ ਨੂੰ ਤਮਿਲਨਾਡੂ ਪੁਲਿਸ ਨੇ 20 ਲੱਖ 55 ਹਜ਼ਾਰ ਰੁਪਏ ਦੇ ਬੰਡਲਾਂ ਸਮੇਤ ਕਾਬੂ ਕੀਤਾ ਹੈ। ਭਾਜਪਾ ਨੇਤਾ ਅਰੁਣ ਉਹੀ ਵਿਅਕਤੀ ਹੈ, ਜਿਸ ਨੇ ਪ੍ਰਧਾਨ ਮੰਤਰੀ ਮੋਦੀ ਦੇ ਨੋਟਬੰਦੀ ਦੇ ਫ਼ੈਸਲੇ ਦਾ ਜਮ ਕੇ ਸਵਾਗਤ ਕੀਤਾ ਸੀ ਅਤੇ ਫੇਸਬੁਕ 'ਤੇ ਲਿਖਿਆ ਸੀ ਕਿ ਦੇਸ਼ ਦੇ ਵਿਕਾਸ ਲਈ ਮੈਂ ਲਾਈਨ ਵਿੱਚ ਲੱਗਣ ਲਈ ਤਿਆਰ ਹਾਂ। ਜਾਣਕਾਰੀ ਅਨੁਸਾਰ 36 ਸਾਲਾ ਅਰੁਣ ਕੋਲੋਂ 2000 ਦੇ 926 ਨੋਟ ਬਰਾਮਦ ਹੋਏ ਹਨ ਨਾਲ ਹੀ 1530 ਨੋਟ 100 ਦੇ ਅਤੇ 50 ਰੁਪਏ ਦੇ 1000 ਨੋਟ ਉਨ੍ਹਾਂ ਕੋਲੋਂ ਮਿਲੇ ਹਨ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁੰਦਰਾਜਨ ਨੇ ਕਿਹਾ ਕਿ ਪਾਰਟੀ ਵਿੱਚ ਸੰਗਠਨਾਤਮਕ ਜ਼ਿੰਮੇਦਾਰੀਆਂ ਤੋਂ ਅਰੁਣ ਨੂੰ ਹਟਾ ਦਿੱਤਾ ਗਿਆ ਹੈ ।
Total Responses : 265