← ਪਿਛੇ ਪਰਤੋ
ਜੈਪੁਰ, 2 ਦਸੰਬਰ, 2016 : ਨੋਟਬੰਦੀ ਦੇ 23 ਦਿਨ ਬਾਅਦ ਸ਼ੁਰੂ ਹੋਈ ਟੋਲ ਵਸੂਲੀ ਕਾਰਨ ਟੋਲ ਬੂਥ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ, ਉਥੇ ਹੀ ਖੁੱਲ੍ਹੇ ਪੈਸਿਆ ਨੂੰ ਲੈ ਕੇ ਟੋਲ ਕਰਮਚਾਰੀਆਂ ਅਤੇ ਵਾਹਨ ਡਰਾਈਵਰਾਂ 'ਚ ਬਹਿਸ ਹੋਣ ਲੱਗੀ ਹੈ। ਰਾਜਸਥਾਨ ਦੇ ਬਗਰੂ ਟੋਲ ਨਾਕੇ 'ਤੇ ਸ਼ੁਕਰਵਾਰ ਅੱਧੀ ਰਾਤ ਨੂੰ ਸ਼ੁਰੂ ਹੋਈ ਟੋਲ ਵਸੂਲੀ ਨੂੰ ਲੈ ਕੇ ਟੋਲ ਪਲਾਜ਼ਾ ਕਰਮਚਾਰੀਆਂ ਅਤੇ ਵਾਹਨ ਡਰਾਈਵਰਾਂ ਵਿਚਾਲੇ ਖੁੱਲ੍ਹੇ ਪੈਸਿਆਂ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਸਮਝਾ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ।
Total Responses : 265