ਨਵੀਂ ਦਿੱਲੀ, 31 ਦਸੰਬਰ, 2016 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਸਾਲ ਤੋਂ ਪਹਿਲਾਂ ਰਾਸ਼ਟਰ ਨੂੰ ਸੰਬੋਧਨ ਕਰ ਸਕਦੇ ਹਨ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ 31 ਦਸੰਬਰ ਦੀ ਸ਼ਾਮ 7.30 ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਨੋਟਬੰਦੀ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਇਹ ਸੋਧ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਇਸ ਸੋਧ ਦੌਰਾਨ ਕੁਝ ਵੱਡੇ ਐਲਾਨ ਵੀ ਕਰ ਸਕਦੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਆਪਣੇ ਇਸ ਸੋਧ 'ਚ ਨੋਟਬੰਦੀ, ਡਿਜ਼ੀਟਲ ਪੇਮੈਂਟ, ਕੈੱਸ਼ਲੈੱਸ ਲੈਣ-ਦੇਣ ਦੇ ਮਹੱਤਵ ਅਤੇ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਦੀ ਗੱਲ ਕਰ ਸਕਦੇ ਹਨ। ਨਾਲ ਹੀ ਉਹ ਨਵੇਂ ਸਾਲ 'ਚ ਦੇਸ਼ ਦੀ ਜਨਤਾ ਲਈ ਸਰਕਾਰ ਦੀਆਂ ਕੀ-ਕੀ ਯੋਜਨਾਵਾਂ ਹਨ, ਇਸ 'ਤੇ ਗੱਲ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਨੋਟਬੰਦੀ ਲਾਗੂ ਕੀਤੇ ਜਾਣ ਦੇ 50 ਦਿਨ 28 ਦਸੰਬਰ ਨੂੰ ਪੂਰੇ ਹੋ ਗਏ। ਪ੍ਰਧਾਨ ਮੰਤਰੀ ਨੇ ਹਾਲਾਤ ਆਮ ਹੋਣ ਲਈ ਇੰਨਾ ਹੀ ਸਮਾਂ ਮੰਗਿਆ ਸੀ। ਮੋਦੀ ਨੇ 8 ਨਵੰਬਰ ਨੂੰ ਰਾਸ਼ਟਰ ਦੇ ਨਾਂ ਸੋਧ 'ਚ ਨੋਟਬੰਦੀ ਦਾ ਐਲਾਨ ਕੀਤਾ ਸੀ। ਇਸ ਦੇ ਨਾਲ 500 ਅਤੇ ਇਕ ਹਜ਼ਾਰ ਦੇ ਨੋਟਾਂ ਦੀ ਵਰਤੋਂ 'ਤੇ ਪਾਬੰਦੀ ਲੱਗ ਗਈ। ਮੋਦੀ ਅਨੁਸਾਰ, ਇਸ ਫੈਸਲੇ ਕਾਰਨ ਬਲੈਕ ਮਨੀ ਅਤੇ ਅੱਤਵਾਦੀ ਫੰਡਿੰਗ 'ਤੇ ਸ਼ਿਕੰਜਾ ਕੱਸਣਾ ਸੀ। ਹਾਲਾਂਕਿ ਵਿਰੋਧੀ ਧਿਰ ਨੇ ਇਸ ਮੁੱਦੇ ਨੂੰ ਕਾਫੀ ਤੂਲ ਦਿੱਤੀ ਅਤੇ ਮੋਦੀ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਸਾਧਿਆ।