ਮਾਨਯੋਗ ਪ੍ਰਧਾਨ ਮੰਤਰੀ ਜੀ,
ਪ੍ਰਧਾਨ ਮੰਤਰੀ ਦਫਤਰ,
ਨਵੀਂ ਦਿੱਲੀ।
ਰਾਹੀਂ: ਭਾਰਤੀ ਕੰਸਲਟੇਟ,
ਟੋਰੰਟੋ, ਕਨੇਡਾ
ਸ੍ਰੀਮਾਨ ਜੀ,
ਇਹ ਚਿੱਠੀ ਤੁਹਾਡੇ ਵੱਲੋਂ 8 ਦਸੰਬਰ ਨੂੰ ਨੋਟੀਫਾਈ 500 ਤੇ 1000 ਰੁਪਏ ਦੀ ਨੋਟਬੰਦੀ ਬਾਰੇ ਹੈ। ਇਸਨੂੰ ਲੈ ਕੇ ਮੈਂ ਤੁਹਾਡਾ ਧਿਆਨ ਕਨੇਡਾ, ਆਸਟ੍ਰੇਲੀਆ, ਨਿਊਜੀਲੈਂਡ, ਅਮਰੀਕਾ, ਬ੍ਰਿਟੇਨ ਤੇ ਹੋਰ ਦੇਸ਼ਾਂ 'ਚ ਵੱਸਣ ਵਾਲੇ ਐਨ.ਆਰ.ਆਈ ਭਾਰਤੀਆਂ, ਜਿਨ੍ਹਾਂ 'ਚੋਂ ਹਰੇਕ ਦੇ ਘਰ ਕੁਝ ਹਜ਼ਾਰਾਂ ਰੁਪਏ ਦੇ ਭਾਰਤੀ ਕਰੰਸੀ ਦੇ ਨੋਟ ਹਨ ਅਤੇ ਉਨ੍ਹਾਂ ਕੋਲ ਇਨ੍ਹਾਂ ਨੋਟਾਂ ਨੂੰ ਐਸ.ਬੀ.ਆਈ ਜਾਂ ਹੋਰ ਬਹੁ ਰਾਸ਼ਟਰੀ ਬੈਂਕਾਂ 'ਚ ਬਦਲਣ ਦਾ ਵਿਕਲਪ ਨਹੀਂ ਹੈ।
ਸਾਡੇ ਕਨੇਡਾ ਅੰਦਰਾ, ਜ਼ਿਆਦਾਤਰ ਪੰਜਾਬੀ ਐਨ.ਆਰ.ਆਈ ਤੇ ਉਨ੍ਹਾਂ ਦੇ ਮਾਪੇ ਰਹਿੰਦੇ ਹਨ, ਜਿਹੜੇ ਪੰਜਾਬ 'ਚ ਆਪਣੇ ਘਰ ਆਉਣ 'ਤੇ ਇਨ੍ਹਾਂ ਨੋਟਾਂ ਦਾ ਇਸਤੇਮਾਲ ਕਰਦੇ ਹਨ। ਲੇਕਿਨ ਨੋਟੀਫਿਕੇਸ਼ਨ ਤੋਂ ਬਾਅਦ ਐਨ.ਆਰ.ਆਈਜ਼ ਨੂੰ ਉਨ੍ਹਾਂ ਦੇ ਨੋਟ ਬਦਲਣ ਲਈ ਵਿਕਲਪ ਦੇਣ ਵਾਸਤੇ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ।
ਅਜਿਹੇ 'ਚ ਅਸੀਂ ਤੁਹਾਡੇ ਕੋਲੋਂ ਪੂਰੇ ਐਨ.ਆਰ.ਆਈ ਸਮਾਜ ਵੱਲੋਂ ਅਪੀਲ ਕਰਦੇ ਹਾਂ ਕਿ ਅਜੇਹ ਕਦਮ ਚੁੱਕੇ ਜਾਣ, ਤਾਂ ਜੋ ਭਾਰਤੀ ਕਰੰਸੀ ਦੀਆਂ ਛੋਟੀਆਂ ਬਚੱਤਾਂ ਨੂੰ ਵਿਦੇਸ਼ਾਂ 'ਚ ਸਬੰਧਤ ਭਾਰਤੀ ਬੈਂਕਾਂ ਤੋਂ ਬਦਲਵਾਇਆ ਜਾ ਸਕੇ। ਨਹੀਂ ਤਾਂ, ਐਨ.ਆਰ.ਆਈਜ਼ ਕੋਲ ਅਜਿਹੇ ਕਰੰਸੀ ਦੇ ਨੋਟ ਬੇਮੁੱਲੇ ਹੋ ਜਾਣਗੇ।
ਤੁਹਾਡਾ ਸ਼ੁੱਭਚਿੰਤਕ,
ਅਮਰਪ੍ਰੀਤ ਸਿੰਘ ਔਲਖ