← ਪਿਛੇ ਪਰਤੋ
ਪਟਨਾ, 10 ਦਸੰਬਰ, 2016 : ਬਿਹਾਰ 'ਚ ਰਾਜਧਾਨੀ ਪਟਨਾ ਦੇ ਜ਼ਿਆਦਾ ਸੁਰੱਖਿਅਤ ਮੰਨੇ ਜਾਣ ਵਾਲੇ ਕੋਤਵਾਲੀ ਥਾਣਾ ਖੇਤਰ 'ਚ ਦੋਸ਼ੀਆਂ ਨੇ ਗਾਰਡ ਦੀ ਹੱਤਿਆ ਕਰ ਕੇ ਆਟੋਮੈਟਿਕ ਟੈਲਰ ਮਸ਼ੀਨ (ਏ.ਟੀ.ਐੱਮ) 'ਚੋਂ ਨਕਦ ਰੁਪਏ ਲੁੱਟ ਲਏ। ਪੁਲਸ ਸੂਤਰਾਂ ਨੇ ਦੱਸਿਆ ਕਿ ਸ਼ੁਕਰਵਾਰ ਦੇਰ ਰਾਤ ਨੂੰ ਕੁਝ ਦੋਸ਼ੀਆਂ ਨੇ ਮੌਰਿਆ ਕੰਪਲੈਕਸ ਸਥਿਤ ਸੈਂਟਰਲ ਬੈਂਕ ਆਫ ਇੰਡੀਆ ਦੇ ਏ.ਟੀ.ਐੱਮ. 'ਚ ਤਾਇਨਾਤ ਗਾਰਡ ਕੁੰਦਨ (48) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਦੋਸ਼ੀਆਂ ਨੇ ਏ.ਟੀ.ਐੱਮ. ਨੂੰ ਤੋੜ ਕੇ ਰੁਪਏ ਲੁੱਟ ਲਏ। ਪੁਲਸ ਮੁਤਾਬਕ ਲੁੱਟੀ ਗਈ ਰਕਮ ਦੇ ਸੰਬੰਧ 'ਚ ਤੁਰੰਤ ਪਤਾ ਨਹੀਂ ਚੱਲ ਸਕਿਆ ਹੈ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਕੁੰਦਨ ਰਾਜਧਾਨੀ ਪਟਨਾ ਦੇ ਬੁੱਧਾ ਕਾਲੋਨੀ ਥਾਣਾ ਖੇਤਰ ਦਾ ਨਿਵਾਸੀ ਸੀ। ਲਾਸ਼ ਪੋਸਟਮਾਰਟਮ ਲਈ ਪਟਨਾ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤੀ ਗਈ ਹੈ। ਪੁਲਸ ਮੌਕੇ 'ਤੇ ਪਹੁੰਚ ਕੇ ਛਾਨਬੀਣ ਕਰ ਰਹੀ ਹੈ।
Total Responses : 265