← ਪਿਛੇ ਪਰਤੋ
ਜੈਪੁਰ, 15 ਦਸੰਬਰ, 2016 : ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਵਿਦਿਆਨਗਰ ਥਾਣਾ ਖੇਤਰ 'ਚ ਬੁੱਧਵਾਰ ਦੀ ਰਾਤ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ 25 ਫੀਸਦੀ ਕਮਿਸ਼ਨ 'ਤੇ ਪੁਰਾਣੇ ਨੋਟਾਂ ਨੂੰ ਨਵੇਂ ਨੋਟਾਂ 'ਚ ਬਦਲਣ ਦੀ ਕੋਸ਼ਿਸ਼ 'ਚ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 35.89 ਲੱਖ ਰੁਪਏ ਜ਼ਬਤ ਕੀਤੇ ਹਨ। ਪੁਲਿਸ ਕਮਿਸ਼ਨਰ ਵਿਕਾਸ ਕੁਮਾਰ ਸਿੰਘ ਅਨੁਸਾਰ ਇਨ੍ਹਾਂ ਨੌਜਵਾਨਾਂ ਨੂੰ ਵਿਦਿਆਧਰ ਨਗਰ 'ਚ ਨੈਸ਼ਨਲ ਹੈਂਡਲੂਮ ਕੋਲ ਫੜਿਆ ਅਤੇ 2 ਹਜ਼ਾਰ ਰੁਪਏ ਦੇ ਨਵੇਂ ਨੋਟਾਂ 'ਚ 35.89 ਲੱਖ ਰੁਪਏ ਬਰਾਮਦ ਕੀਤੇ। ਉਨ੍ਹਾਂ ਨੇ ਦੱਸਿਆ ਕਿ ਆਮਦਨ ਵਿਭਾਗ ਨੋਟ ਜ਼ਬਤ ਕਰ ਕੇ ਦੋਸ਼ੀ ਸ਼ਾਸਤਰੀ ਨਗਰ ਵਾਸੀ ਸੁਨੀਲ ਗੁਪਤਾ, ਵਿਦਿਆਧਰ ਨਗਰ ਵਾਸੀ ਪ੍ਰਿਯਾਂਸ਼ੂ ਅਤੇ ਦਲਾਲੀ ਕਰ ਰਹੇ ਵਿਨੇ ਤੋਂ ਪੁੱਛ-ਗਿੱਛ ਕਰ ਰਹੀ ਹੈ।
Total Responses : 265