← ਪਿਛੇ ਪਰਤੋ
ਜਾਲੋਰ, 22 ਦਸੰਬਰ, 2016 : ਰਾਜਸਥਾਨ 'ਚ ਜਾਲੋਰ ਜ਼ਿਲੇ ਦੇ ਭੀਨਮਾਲ ਕਸਬੇ 'ਚ 10 ਰੁਪਏ ਦਾ ਸਿੱਕਾ ਲੈਣ ਤੋਂ ਇਨਕਾਰ ਕਰਨ ਵਾਲੇ ਵਿਅਕਤੀ 'ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ। ਐਡੀਸ਼ਨਲ ਪੁਲਿਸ ਸੁਪਰਡੰਟ ਨੇ ਸਪੱਸ਼ਟ ਕੀਤਾ ਹੈ ਕਿ ਅਫਵਾਹਾਂ ਕਾਰਨ ਦੁਕਾਨਦਾਰ ਅਤੇ ਕੋਈ ਵਿਅਕਤੀ 10 ਰੁਪਏ ਦਾ ਸਿੱਕਾ ਲੈਣ ਤੋਂ ਮਨ੍ਹਾ ਕਰਨ 'ਤੇ ਉਨ੍ਹਾਂ ਦੇ ਖਿਲਾਫ ਭਾਰਤੀ ਮੁਦਰਾ ਦੇ ਅਪਮਾਨ ਦਾ ਮਾਮਲਾ ਦਰਜ ਕੀਤਾ ਜਾਵੇਗਾ। ਇਸ ਦੀ ਮਾਨੀਟਰਿੰਗ ਲਈ ਜਲਦ ਹੀ ਪੁਲਿਸ ਇਕ ਵਿਸ਼ੇਸ਼ ਦਲ ਦਾ ਗਠਨ ਕਰੇਗਾ। ਉਨ੍ਹਾਂ ਕਿਹਾ ਕਿ ਇਸ ਦਲ 'ਚ ਸ਼ਾਮਲ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਸਾਦੇ ਕੱਪੜਿਆਂ 'ਚ ਬਾਜ਼ਾਰ 'ਚ ਘੁੰਮ ਕੇ ਦੁਕਾਨਾਂ 'ਤੇ ਨਜ਼ਰ ਰੱਖਣਗੇ। ਇੰਨੀਂ ਦਿਨੀਂ ਅਫਵਾਹ ਚੱਲ ਰਹੀ ਹੈ ਕਿ 10 ਰੁਪਏ ਦਾ ਸਿੱਕਾ ਬੰਦ ਹੋ ਗਿਆ ਹੈ। ਇਸ ਅਫਵਾਹ ਕਾਰਨ ਲੋਕ 10 ਰੁਪਏ ਦਾ ਸਿੱਕਾ ਲੈਣ ਤੋਂ ਮਨ੍ਹਾ ਕਰਦੇ ਹਨ। ਇਸ ਨਾਲ ਬਾਜ਼ਾਰ 'ਚ ਖਰੀਦਦਾਰੀ ਕਰਨ ਪੁੱਜ ਰਹੇ ਲੋਕਾਂ ਨੂੰ ਖਾਸੀ ਪਰੇਸ਼ਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਸਲੀਅਤ ਜਾਣਨ ਲਈ ਬਾਜ਼ਾਰ 'ਚ ਕੁਝ ਦੁਕਾਨਾਂ 'ਤੇ 10 ਰੁਪਏ ਦਾ ਸਿੱਕਾ ਦੇ ਕੇ ਸਾਮਾਨ ਖਰੀਦਣ ਦੀ ਕੋਸ਼ਿਸ਼ ਕੀਤੀ ਤਾਂ ਦੁਕਾਨਦਾਰਾਂ ਨੇ ਸਿੱਕਾ ਲੈਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸਟੇਟ ਬੈਂਕ ਦੇ ਅਧਿਕਾਰੀਆਂ ਨਾਲ ਚਰਚਾ ਕੀਤੀ ਤਾਂ ਤੱਤ ਸਾਹਮਣੇ ਆਇਆ ਕਿ ਸਿੱਕਾ ਬੰਦ ਹੋਣ ਦੇ ਕੋਈ ਆਦੇਸ਼ ਨਹੀਂ ਹਨ। ਇਹ ਸਿਰਫ ਅਫਵਾਹ ਹੈ, ਜਿਸ ਕਾਰਨ ਲੋਕ ਸਿੱਕਾ ਲੈਣ ਤੋਂ ਮਨ੍ਹਾ ਕਰ ਰਹੇ ਹਨ।
Total Responses : 265