← ਪਿਛੇ ਪਰਤੋ
ਨਵੀਂ ਦਿੱਲੀ, 14 ਨਵੰਬਰ, 2016 : 1000 ਅਤੇ 500 ਦੇ ਨੋਟਾਂ 'ਤੇ ਪਾਬੰਦੀ ਕਾਰਨ ਆਮ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦੇ ਮੱਦੇ ਨਜ਼ਰ ਸਰਕਾਰ ਨੇ 21 ਨਵੰਬਰ ਰਾਤ 12 ਵਜੇ ਤੱਕ ਦੇਸ਼ ਭਰ ਦੇ ਸਾਰੇ ਹਵਾਈ ਅੱਡਿਆਂ 'ਤੇ ਪਾਰਕਿੰਗ ਮੁਫ਼ਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਗਰ ਹਵਾਈ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਦੀ ਆਵਾਜਾਈ ਸੁਖਦ ਬਣਾਉਣ ਲਈ ਸਰਕਾਰ ਨੇ 21 ਨਵੰਬਰ ਅੱਧੀ ਰਾਤ ਤੱਕ ਪਾਰਕਿੰਗ ਮੁਫ਼ਤ ਕਰਨ ਦੇ ਨਿਰਣਾ ਲਿਆ ਹੈ। ਜ਼ਿਕਰਯੋਗ ਹੈ ਕਿ ਪੁਰਾਣੇ ਨੋਟ ਹਟਾਉਣ ਦੇ ਸਰਰਕਾਰ ਦੇ ਫੈਸਲੇ ਅਤੇ ਏ. ਟੀ. ਐੱਮ. ਅਤੇ ਬੈਂਕਾਂ 'ਚ ਕੈਸ਼ ਦੀ ਸੀਮਾ ਤੈਅ ਹੋਣ ਕਾਰਨ ਲੋਕਾਂ ਕੋਲ ਨਕਦੀ ਦੀ ਕਮੀ ਨੂੰ ਦੇਖਦੇ ਹੋਏ ਅਤੇ 100 ਅਤੇ ਛੋਟੇ ਨੋਟਾਂ ਦੀ ਮੰਗ ਦੇ ਵਧਣ ਕਾਰਨ ਇਨਾਂ ਦੀ ਕਿੱਲਤ ਪੈਦਾ ਹੋ ਗਈ ਹੈ। ਇਸ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Total Responses : 265