ਅਸ਼ੋਕ ਵਰਮਾ
ਬਠਿੰਡਾ, 26 ਅਗਸਤ 2020 - ਜ਼ਿਲ੍ਹਾ ਮੈਜਿਸਟੇ੍ਰਟ-ਕਮ-ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਵਲੋਂ ਕਰੋਨਾ ਦੇ ਮੱਦੇਨਜ਼ਰ ਪਹਿਲਾਂ ਜਾਰੀ ਕੀਤੇ ਗਏ ਹੁਕਮਾਂ ਵਿੱਚ ਸੋਧ ਕਰਦਿਆਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਨਵੇਂ ਜਾਰੀ ਕੀਤੇ ਗਏ ਇਨਾਂ ਹੁਕਮਾਂ ਅਨੁਸਾਰ ਹੁਣ ਜ਼ਿਲੇ ਵਿੱਚ ਖੇਡ ਕੰਪਲੈਕਸ ਤੇ ਸਟੇਡੀਅਮ ਖੋਲੇ ਜਾ ਸਕਦੇ ਹਨ, ਪਰ ਇਨਾਂ ਵਿੱਚ ਦਰਸ਼ਕਾਂ ਭੀੜ ਇਕੱਠੀ ਨਹੀਂ ਹੋ ਸਕੇਗੀ। ਇਸੇ ਤਰਾਂ ਪਬਲਿਕ ਪਾਰਕ ਵੀ ਖੁੱਲ ਸਕਦੇ ਹਨ, ਪਰ ਇਨਾਂ ਪਾਰਕਾਂ ਵਿਚ ਕਿਸੇ ਤਰਾਂ ਦਾ ਇਕੱਠ ਕਰਨ ਦੀ ਆਗਿਆ ਨਹੀਂ ਹੋਵੇਗੀ।
ਡਿਪਟੀ ਕਮਿਸ਼ਨਰ ਵਲੋਂ ਜਾਰੀ ਕੀਤੇ ਗਏ ਇਨਾਂ ਹੁਕਮਾਂ ਅਨੁਸਾਰ ਜਿੰਮ ਵੀ ਖੋਲੇ ਜਾ ਸਕਦੇ ਹਨ ਪਰ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਭਾਰਤ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਤਹਿ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵਗੀ। ਇਸੇ ਤਰਾਂ ਈ-ਕਮਰਸ, ਕੋਰੀਅਰ ਤੇ ਡਾਕ ਸੇਵਾਵਾਂ ਸੱਤੇ ਦਿਨ ਖੁੱਲੀਆਂ ਰਹਿਣਗੀਆਂ। ਇਹ ਹੁਕਮ ਜ਼ਿਲੇ ਅੰਦਰ 31 ਅਗਸਤ 2020 ਤੱਕ ਲਾਗੂ ਰਹਿਣਗੇ। ਜਾਰੀ ਕੀਤੇ ਗਏ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।