ਹਰੀਸ਼ ਕਾਲੜਾ
ਸ੍ਰੀ ਚਮਕੌਰ ਸਾਹਿਬ, 27 ਅਗਸਤ 2020 :ਸ੍ਰੀ ਚਮਕੌਰ ਸਾਹਿਬ ਵਿੱਚ ਸਵੱਛ ਭਾਰਤ ਸਕੀਮ ਤਹਿਤ ਘਰਾਂ ਵਿੱਚੋਂ ਡੋਰ ਟੂ ਡੋਰ ਕੁਲੈਕਸ਼ਨ ਕਰਕੇ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਚੁੱਕਿਆ ਜਾਂਦਾ ਹੈ। ਸ਼ਹਿਰ ਵਿੱਚ 100% ਡੋਰ ਟੂ ਡੋਰ ਕੁਲੈਕਸ਼ਨ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ 89% ਸੋਰਸ ਸੈਗਰੀਗੇਸ਼ਨ ਕੀਤੀ ਜਾ ਰਹੀ ਹੈ ਜਿਸ ਵਿੱਚ ਕਿ ਜੋ ਗਿੱਲਾ ਅਤੇ ਸੁੱਕਾ ਕੂੜਾ ਘਰਾਂ ਵਿੱਚੋਂ ਇਕੱਠਾ ਹੁੰਦਾ ਹੈ ਉਸਨੂੰ ਅਲੱਗ ਅਲੱਗ ਕਰਕੇ ਸ਼ਹਿਰ ਵਿੱਚ ਦੋ ਥਾਵਾਂ ਤੇ ਬਣਾਈਆਂ ਗਈ 20 ਪਿੱਟਾਂ ਵਿੱਚ ਪਾਇਆ ਜਾਂਦਾ ਹੈ, ਜਿਸ ਦੀ ਕਿ ਬਾਅਦ ਵਿੱਚ ਖਾਦ ਤਿਆਰ ਕੀਤੀ ਜਾਂਦੀ ਹੈ। ਇਹ ਜਾਣਕਾਰੀ ਸ੍ਰੀ ਰਜਨੀਸ਼ ਸੂਦ ਕਾਰਜ ਸਾਧਕ ਅਫ਼ਸਰ ਸ੍ਰੀ ਚਮਕੌਰ ਸਾਹਿਬ ਵੱਲੋਂ ਦਿੱਤੀ ਗਈ
ਕਾਰਜ ਸਾਧਕ ਅਫ਼ਸਰ ਸ੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਸ਼ਹਿਰ ਵਿੱਚ ਕੰਸਟਰਕਸ਼ਨ ਐਂਡ ਡੀਮੋਲੀਸ਼ਨ ਸਬੰਧੀ ਇੱਕ ਥਾਂ ਨਿਯੁਕਤ ਕੀਤੀ ਗਈ ਹੈ, ਜੋ ਕਿ ਸ਼ੈਡ ਆਦਿ ਪਾ ਕੇ ਪੂਰੀ ਤਰ੍ਹਾਂ ਨਾਲ ਬਣ ਕੇ ਤਿਆਰ ਹੈ ਜਿਸ ਵਿੱਚ ਕਿ ਜੇਕਰ ਕਿਸੇ ਮਕਾਨ ਦਾ ਮਲਬਾ ਆਦਿ ਹੁੰਦਾ ਹੈ ਤਾਂ ਉਸ ਨੂੰ ਇਸ ਸਾਈਟ ਤੇ ਸੁੱਟਿਆ ਜਾਂਦਾ ਹੈ।
ਸ੍ਰੀ ਰਜਨੀਸ਼ ਸੂਦ ਨੇ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਹਰ ਰੋਜ਼ ਦੁਕਾਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ, ਜੇਕਰ ਕੋਈ ਦੁਕਾਨਦਾਰ ਪਲਾਸਟਿਕ ਦੇ ਲਿਫਾਫੇ ਆਦਿ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਦਾ ਮੌਕੇ ਤੇ ਹੀ ਚਲਾਨ ਕੀਤਾ ਜਾਂਦਾ ਹੈ। ਸ਼ਹਿਰ ਵਿੱਚ ਇੱਕ ਐਮ.ਐਰ.ਐਫ ਵਿਦ ਸ਼ੈਡ ਵੀ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਕਿ ਪਲਾਸਟਿਕ ਦੇ ਕੈਰੀਬੈਗ, ਹੋਰ ਪਲਾਸਟਿਕ ਦਾ ਸਮਾਨ ਜੋ ਕਿ ਚੈਕਿੰਗ ਦੌਰਾਨ ਪਾਇਆ ਜਾਂਦਾ ਹੈ ਨੂੰ ਇਸ ਥਾਂ ਤੇ ਇੱਕਠਾ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਇਸ ਨੂੰ ਅੱਗੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਹੱਈਆ ਕਰਵਾਈ ਗਈ ਥਾਂ ਤੇ ਭੇਜਿਆ ਜਾਂਦਾ ਹੈ।
ਕਾਰਜ ਸਾਧਕ ਅਫ਼ਸਰ ਨੇ ਅੱਗੇ ਦੱਸਿਆ ਕਿ ਸਵੱਛ ਭਾਰਤ ਨੂੰ ਮੁੱਖ ਰੱਖਦਿਆਂ ਹੋਇਆ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਹਰ ਰੋਜ ਵਾਰਡਾਂ ਵਿੱਚ ਫੋਗਿੰਗ ਕੀਤੀ ਜਾਂਦੀ ਹੈ। ਪਬਲਿਕ ਨੂੰ ਸਵੱਛ ਭਾਰਤ ਮਿਸ਼ਨ ਤਹਿਤ ਜਾਗਰੂਕ ਕਰਨ ਲਈ ਕਈ ਥਾਵਾਂ ਤੇ ਰੈਲੀਆਂ ਕੱਢੀਆਂ ਗਈਆਂ ਹਨ। ਇਸ ਮਿਸ਼ਨ ਤਹਿਤ ਸਕੂਲਾਂ ਵਿੱਚ ਬੱਚਿਆਂ ਦੇ ਸਵੱਛਤਾ ਸਬੰਧੀ ਕੰਪੀਟਿਸ਼ਨ ਵੀ ਕਰਵਾਏ ਗਏ ਹਨ ਜਿਹਨਾਂ ਵਿੱਚ ਕਿ ਪੇਟਿੰਗ ਮੁਕਾਬਲੇ, ਲੇਖ ਮੁਕਾਬਲੇ ਆਦਿ ਸ਼ਾਮਿਲ ਹਨ। ਹੋਟਲਾਂ ਅਤੇ ਸਕੂਲਾਂ ਦੇ ਮੁਕਾਬਲੇ ਵੀ ਕਰਵਾਏ ਗਏ ਹਨ, ਜਿਸ ਵਿੱਚ ਕਿ ਬੈਸਟ ਹੋਟਲ ਅਤੇ ਸਕੂਲਾਂ ਦੀ ਰੈਕਿੰਗ ਵੀ ਕੱਢੀ ਗਈ ਹੈ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਨੂੰ ਸ਼ੋਚ ਮੁਕਤ ਕਰਨ ਲਈ ਸਹਿਰ ਵਿੱਚ ਇੱਕ ਸਰਵੈ ਕਰਵਾਇਆ ਗਿਆ, ਜਿਸ ਵਿੱਚ ਡੋਰ ਟੂ ਡੋਰ ਸਰਵੈ ਕੀਤਾ ਗਿਆ ਕਿ ਕਿੰਨੇ ਘਰਾਂ ਵਿੱਚ ਟਾਇਲਟ ਨਹੀਂ ਹੈ, ਸਰਵੈ ਦੌਰਾਨ 225 ਲਾਭਪਾਤਰੀ ਅਜਿਹੇ ਪਾਏ ਗਏ ਜਿਹਨਾਂ ਦੇ ਘਰ ਟਾਇਲਟਾਂ ਨਹੀਂ ਸਨ ਬਣੀਆਂ ਹੋਈਆਂ। ਸਰਕਾਰ ਵੱਲੋਂ 255 ਲਾਭਪਾਤਰੀਆਂ ਨੂੰ ਇੱਕ ਇੱਕ ਕਿਸ਼ਤ ਮੁਹੱਈਆ ਕਰਵਾਈ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੀ ਕਿਸ਼ਤ ਵੀ ਜਲਦ ਮੁਹੱਈਆ ਕਰਵਾ ਦਿੱਤੀ ਜਾਵੇਗੀ।