ਅਸ਼ੋਕ ਵਰਮਾ
ਬਠਿੰਡਾ, 31 ਅਗਸਤ 2020: ਕਰੋਨਾ ਦੀ ਮਹਾਂਮਾਰੀ ਦੇ ਚੱਲ ਰਹੇ ਦੌਰ ਅੰਦਰ ਓਮੈਕਸ ਸਿਟੀ ਗੋਨਿਆਣਾ ਨਿਵਾਸੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਰਾਜਿੰਦਰ ਸਿੰਘ ਪੁੱਤਰ ਬਲਦੇਵ ਰਾਜ ਨੇ ਆਪਣੀ ਸਪੁੱਤਰੀ ਸਿਮਰਨਪ੍ਰੀਤ ਕੌਰ ਦੇ 12 ਵੇਂ ਜਨਮ ਦਿਨ ਮੌਕੇ ਫਜ਼ੂਲ ਖਰਚ ਕਰਨ ਦੀ ਥਾਂ ਪਿੰਡ ਨੇਹੀਆਂ ਵਾਲਾ , ਗੋਨਿਆਣਾ ਮੰਡੀ ਅਤੇ ਪਿੰਡ ਬਲਾਹੜ ਵਿੰਝੂ ਦੇ ਪੰਜ ਅਤਿ ਗਰੀਬ ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਦਿੱਤਾ ਹੈ। ਜਾਣਕਾਰੀ ਅਨੁਸਾਰ ਪ੍ਰੀਵਾਰ ਨੇ ਫੈਸਲਾ ਕੀਤਾ ਸੀ ਕਿ ਸਮਾਜ ਵਿੱਚ ਪ੍ਰਚਲਿਤ ਰਿਵਾਜ਼ ਮੁਤਾਬਿਕ ਜਿੱਥੇ ਬੱਚਿਆਂ ਦੇ ਜਨਮ ਦਿਨ ਮੌਕੇ ਮਹਿਮਾਨਾਂ ਤੋਂ ਤਰਾਂ ਤਰਾਂ ਦੇ ਤੋਹਫੇ ਭੇਂਟ ਕਰਕੇ ਮੁਬਾਰਕਵਾਦ ਦਿੰਦੇ ਹਨ ਪਰ ਉਹ ਅਜਿਹਾ ਕੁੱਝ ਕਰਨ ਦੀ ਬਜਾਏ ਜਰੂਰਤਮੰਦਾਂ ਦੀ ਸਹਾਇਤਾ ਕਰਨਗੇ। ਇਸੇ ਕਾਰਨ ਪ੍ਰੀਵਾਰ ਨੇ ਸਿਮਰਨਪ੍ਰੀਤ ਦਾ ਜਨਮ ਦਿਨ ਵੱਖਰੇ ਅੰਦਾਜ਼ ਨਾਲ ਮਨਾਂਉਣ ਦੇ ਫੈਸਲੇ ਤਹਿਤ ਮਾਪਿਆਂ ਰਾਜਿੰਦਰ ਸਿੰਘ ਅਤੇ ਬਲਜਿੰਦਰ ਕੌਰ ਬਲਦੇਵ ਰਾਜ (ਦਾਦਾ), ਸੈਪੈ ਸਿੰਘ (ਭਰਾ) ਨੇ ਲੋੜਵੰਦ ਪਰਿਵਾਰਾਂ ਨੂੰ ਮਹੀਨੇ ਭਰ ਦਾ ਸਾਰਾ ਰਾਸ਼ਨ ਜਿਸ ਵਿੱਚ ਆਟਾ ਦਾਲਾ ਮਿਰਚ ਮਸਾਲੇ, ਸਾਬਣ ਆਦਿ ਵਰਗਾ ਸਾਰਾ ਘਰੇਲੂ ਵਰਤੋਂ ਦਾ ਸਮਾਨ ਸ਼ਾਮਿਲ ਸੀ ਲੋੜਵੰਦ ਪਰਿਵਾਰਾਂ ਦੀ ਪਹਿਚਾਣ ਕਰਕੇ ਆਪ ਉਨਾਂ ਦੇ ਘਰ-ਘਰ ਜਾ ਕੇ ਤਕਸੀਮ ਕੀਤਾ। ਇਸਦੇ ਨਾਲ ਹੀ ਸਪੁੱਤਰੀ ਦੇ ਜਨਮ ਦਿਨ ਦੀ ਖ਼ੁਸ਼ੀ ਵਿੱਚ ਉਸਦੇ ਪਿਤਾ ਰਾਜਿੰਦਰ ਸਿੰਘ ਵੱਲੋ ਲਗਾਤਾਰ 53 ਵੀਂ ਵਾਰੀ ਖ਼ੂਨਦਾਨ ਵੀ ਕੀਤਾ ਗਿਆ। ਪਰਿਵਾਰ ਦਾ ਕਹਿਣਾ ਸੀ ਕਿ ਉਨਾਂ ਵੱਲੋਂ ਹਰ ਇੱਕ ਪਰਿਵਾਰਕ ਖ਼ੁਸ਼ੀ ਵਾਲਾ ਦਿਨ ਤਿਉਹਾਰ ਮਾਨਵਤਾ ਦੀ ਸੇਵਾ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਹਿੱਸਾ ਪਾ ਕੇ ਹੀ ਮਨਾਇਆ ਜਾਂਦਾ ਹੈ ।