← ਪਿਛੇ ਪਰਤੋ
ਡੀਪੀਆਰਓ ਦਫਤਰ ਵੱਲੋਂ ਦਿੱਤੀ ਗਈ ਨਿੱਘੀ ਵਿਦਾਇਗੀ ਪਾਰਟੀ ਅਸ਼ੋਕ ਵਰਮਾ ਬਠਿੰਡਾ, 31 ਅਗਸਤ 2020: ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਖੇ ਲਗਪਗ 35 ਸਾਲ ਦੀਆਂ ਬਤੌਰ ਡਾਰਮਾ ਪਾਰਟੀ ਅਟੈਡੈਂਟ ਵੱਜੋਂ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਇਸ ਦਫਤਰ ਦੇ ਕਰਮਚਾਰੀ ਮੁਖਤਿਆਰ ਸਿੰਘ ਸੇਵਾ ਮੁਕਤ ਹੋ ਗਏ ਹਨ । ਇਸ ਮੌਕੇ ਉਨ•ਾਂ ਨੂੰ ਦਫਤਰ ਜ਼ਿਲ•ਾ ਲੋਕ ਸੰਪਰਕ ਵਿਭਾਗ ਦੇ ਸਮੂਹ ਮੁਲਾਜ਼ਮਾਂ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ ਤੇ ਉਨ•ਾਂ ਵੱਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ ਗਈ । ਇਸ ਮੌਕੇ ਜ਼ਿਲ•ਾ ਲੋਕ ਤੇ ਸੰਪਰਕ ਅਫ਼ਸਰ ਸ਼੍ਰੀ ਗੁਰਦਾਸ ਸਿੰਘ ਨੇ ਸ਼੍ਰੀ ਮੁਖਤਿਆਰ ਸਿੰਘ ਵੱਲੋਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈਆਂ ਸੇਵਾਵਾਂ ਦਾ ਜਿਕਰ ਕਰਦਿਆਂ ਉਨ•ਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸੀਨੀਅਰ ਸਹਾਇਕ ਮੈਡਮ ਮਨਿੰਦਰ ਕੌਰ , ਕਲਰਕ ਮਿਸ ਵੀਰਪਾਲ ਕੌਰ, ਕਲਰਕ ਮਿਸ ਗਗਨਦੀਪ ਕੌਰ ਤੇ ਸੇਵਾਦਾਰ ਗੁਰਚਰਨ ਸਿੰਘ ਤੋਂ ਇਲਾਵਾ ਇਸ ਦਫ਼ਤਰ ਤੋਂ ਬਤੌਰ ਸੇਵਾ ਮੁਕਤ ਹੋਏ ਕਲਾਕਾਰ ਰਾਜੇਸ਼ ਕੁਮਾਰ ਵੱਲੋਂ ਵੀ ਸ੍ਰੀ ਮੁਖਤਿਆਰ ਸਿੰਘ ਵੱਲੋਂ ਆਪਣੀ ਸਰਵਿਸ ਦੌਰਾਨ ਨਿਭਾÎਈਆਂ ਗਈਆਂ ਸੇਵਾਵਾਂ ਦੀ ਜਿੱਥੇ ਸ਼ਲਾਘਾ ਕੀਤੀ ਗਈ ਉੱਥੇ ਉਸ ਨਾਲ ਬਿਤਾਏ ਪਲਾਂ ਨੂੰ ਵੀ ਯਾਦ ਕੀਤਾ ਗਿਆ। ਵਿਦਾਇਗੀ ਸਮੇਂ ਦਫ਼ਤਰ ਦੇ ਸਮੂਹ ਸਟਾਫ ਵੱਲੋਂ ਸ਼੍ਰੀ ਮੁਖਤਿਆਰ ਸਿੰਘ ਡਰਾਮਾ ਪਾਰਟੀ ਅਟੈਡੈਂਟ ਨੂੰ ਯਾਦਗਾਰੀ ਤੋਹਫਾ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਉਨ•ਾਂ ਦੇ ਪਰਿਵਾਰਕ ਅਤੇ ਦਫਤਰ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ ।
Total Responses : 267