ਹੁਣ ਇੱਕੋ ਫਰਮ ਦੀ ਕੈਸ਼ ਕਰੈਡਿਟ ਲਿਮਟ ਅਤੇ ਕਰੰਟ ਖਾਤਾ ਨਾਲੋ ਨਾਲ ਨਹੀਂ ਚੱਲ ਸਕਣਗੇ
ਮਨਿੰਦਰਜੀਤ ਸਿੱਧੂ
ਜੈਤੋ, 27 ਅਗਸਤ 2020: ਦੇਸ਼ ਭਰ ਦੀਆਂ ਬੈਂਕਾਂ ਅਤੇ ਵਿਤੀ ਸੰਗਠਨਾਂ ਉੱਪਰ ਨਿਗ੍ਹਾ ਰੱਖਣ ਅਤੇ ਰੈਗਲੂੇਟਰ ਵਜੋਂ ਕੰਮ ਕਰਨ ਵਾਲੀ ਭਾਰਤੀ ਰਿਜਰਵ ਬੈਂਕ ਨੇ ਕਰੰਟ ਖਾਤਿਆਂ ਅਤੇ ਕੈਸ਼ ਕਰੈਡਿਟ ਲਿਮਟਾਂ ਸੰਬੰਧੀ ਨਿਯਮਾਂ ਵਿੱਚ ਪਰਿਵਰਤਨ ਲਿਆ ਕੇ ਨਿਯਮਾਂ ਨੂੰ ਸਖਤ ਕੀਤਾ ਹੈ। ਆਪਣੀ ਵੈਬਸਾਈਟ ਉੱਪਰ ਜਾਰੀ ਨੋਟੀਫਿਕੇਸ਼ਨ ਰਾਹੀਂ ਰਿਜਰਵ ਬੈਂਕਾਂ ਨੇ ਬੈਂਕ ਨੇ ਬੈਂਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਉਹਨਾਂ ਗ੍ਰਾਹਕਾਂ ਜਾਂ ਫਰਮਾਂ ਦੇ ਕਰੰਟ ਖਾਤੇ ਨਾ ਖੋਲ੍ਹਣ ਜਿੰਨ੍ਹਾਂ ਦੇ ਕੈਸ਼ ਕਰੈਡਿਟ ਲਿਮਟਾਂ ਵਾਲੇ ਖਾਤੇ ਚੱਲਦੇ ਹਨ।ਜਾਣਕਾਰੀ ਅਨੁਸਾਰ ਪਹਿਲਾਂ ਤੋਂ ਚੱਲ ਰਹੇ ਲਿਮਟਾਂ ਅਤੇ ਕਰੰਟ ਖਾਤਿਆਂ ਵਿੱਚੋਂ ਕਿਸੇ ਇੱਕ ਨੂੰ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਬੰਦ ਕਰਵਾਉਣਾ ਪਵੇਗਾ। ਜਿਹੜੇ ਗ੍ਰਾਹਕਾਂ ਨੇ ਕਿਸੇ ਬੈਂਕ ਤੋਂ ਕੋਈ ਲਿਮਟ ਕਰਜਾ ਨਹੀਂ ਲਿਆ ਹੋਇਆ ਉਹ ਆਪਣਾ ਕਰੰਟ ਖਾਤਾ ਖੁੱਲ੍ਹਵਾ ਸਕਦੇ ਹਨ। ਨਵੇਂ ਨਿਯਮਾਂ ਅਨੁਸਾਰ ਟਰਮ ਲੋਨ ਦੇ ਪੈਸਿਆਂ ਨੂੰ ਕਰੰਟ ਅਕਾਊਂਟ ਰਾਹੀਂ ਨਹੀਂ ਵਰਤਿਆ ਜਾ ਸਕੇਗਾ। ਟਰਮ ਲੋਨ ਭਾਵ ਕਿ ਮਿਆਦੀ ਕਰਜ ਵਿਸ਼ੇਸ਼ ਮੰਤਵ ਲਈ ਹੀ ਮਿਲਦੇ ਹਨ ਸੋ ਉਹਨਾਂ ਦੀ ਅਦਾਇਗੀ ਸਿੱਧੀ ਵਸਤੂਆਂ ਜਾਂ ਸੇਵਾਵਾਂ ਨੂੰ ਮੁਹੱਈਆ ਕਰਵਾਉਣ ਵਾਲਿਆਂ ਨੂੰ ਹੀ ਕੀਤੀ ਜਾਵੇਗੀ। ਰੋਜਮਰ੍ਹਾ ਦੇ ਵਪਾਰ ਨਾਲ ਸੰਬੰਧਿਤ ਖਰਚਿਆਂ ਦਾ ਭੁਗਤਾਨ ਸੀ.ਸੀ. ਲਿਮਟ, ਉਵਰਡਰਾਫਟ ਜਾਂ ਕਰੰਟ ਖਾਤੇ ਰਾਹੀਂ ਕੀਤਾ ਜਾਵੇਗਾ।