ਸਮਝੌਤੇ ਦਾ ਉਦੇਸ਼ ਸਟਾਰਟ-ਅੱਪਸ ਨੂੰ ਉੱਦਮ ਦੇ ਵਿਕਾਸ ਅਤੇ ਹੁਨਰ ਨਿਖਾਰਨ ਦੇ ਮੌਕੇ ਪ੍ਰਦਾਨ ਕਰਨਾ
ਐਸ.ਏ.ਐਸ. ਨਗਰ, 27 ਅਗਸਤ 2020: ਸਾਇੰਸ, ਟੈਕਨਾਲੋਜੀ ਅਤੇ ਵਾਤਾਵਰਣ ਵਿਭਾਗ, ਪੰਜਾਬ ਅਧੀਨ ਪੰਜਾਬ ਬਾਇਓਟੈਕਨਾਲੌਜੀ ਇਨਕੁਬੇਟਰ (ਪੀ.ਬੀ.ਟੀ.ਆਈ.), ਮੋਹਾਲੀ ਨੇ ਟੈਕਨਾਲੋਜੀ ਬਿਜ਼ਨਸ ਇਨਕੁਬੇਟਰ ਫਾਉਂਡੇਸ਼ਨ (ਟੀਬੀਆਈਐਫ), ਆਈਆਈਟੀ ਰੋਪੜ ਨਾਲ ਸਮਝੌਤਾ ਸਹੀਬੱਧ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਬਾਇਓਟੈਕਨਾਲੌਜੀ ਇਨਕੁਬੇਟਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਮਝੌਤੇ ਦਾ ਉਦੇਸ਼ ਸੂਬੇ ਵਿਚ ਉੱਦਮ ਦੇ ਵਿਕਾਸ ਲਈ ਦੋਵਾਂ ਸੰਸਥਾਵਾਂ ਦੇ ਵਿਗਿਆਨੀਆਂ, ਨੌਜਵਾਨ ਵਿਦਿਆਰਥੀਆਂ, ਸ਼ੁਰੂਆਤੀ ਪੜਾਅ ਵਾਲੇ ਸਟਾਰਟ-ਅੱਪਸ, ਉੱਦਮੀਆਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਅਤੇ ਸਾਂਝੇ ਹਿੱਤਾਂ ਲਈ ਉਨ੍ਹਾਂ ਨੂੰ ਆਪਣੇ ਵਿਚਾਰਾਂ/ਹੁਨਰਾਂ ਨੂੰ ਨਿਖਾਰਨ ਦੇ ਮੌਕੇ ਪ੍ਰਦਾਨ ਕਰਨਾ ਹੈ।
ਪੀਬੀਟੀਆਈ ਮੁਹਾਲੀ ਅਤੇ ਟੀਬੀਆਈਐਫ-ਆਈਆਈਟੀ ਰੋਪੜ ਨੇ ਨਵੀਨਤਾ ਅਤੇ ਉੱਦਮ ਵਾਲੇ ਮੌਕਿਆਂ ਅਤੇ ਸਰੋਤਾਂ ਵਿੱਚ ਸ਼ਾਮਲ ਹੋਣ, ਆਪਸੀ ਹਿੱਤਾਂ ਲਈ ਸਹਿਯੋਗ ਨੂੰ ਉਤਸ਼ਾਹਤ ਕਰਨ ਅਤੇ ਦੋਵਾਂ ਸੰਸਥਾਵਾਂ ਦੇ ਸ਼ੁਰੂਆਤੀ ਪੜਾਅ ਵਾਲੇ ਸਟਾਰਟ-ਅੱਪਸ ਨੂੰ ਸਹਿਯੋਗ ਦੇਣ ਸਬੰਧੀ ਸੰਭਾਵਨਾ ਦੀ ਪੜਚੋਲ ਕਰਨ ਲਈ ਸਹਿਮਤੀ ਪ੍ਰਗਟਾਈ ਹੈ।