ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 31 ਅਗਸਤ 2020: ਅੱਜ ਜਿਲ੍ਹਾ ਲੋਕ ਸੰਪਰਕ ਦਫ਼ਤਰ ਫਰੀਦਕੋਟ ਵਿਖੇ ਪਿਛਲੇ 42 ਸਾਲਾਂ ਤੋਂ ਵਿਭਾਗ ਵਿਚ ਸੇਵਾ ਨਿਭਾ ਰਹੇ ਸ੍ਰੀ: ਜ਼ੋਰਾ ਸਿੰਘ ਸੇਵਾ ਮੁਕਤ ਹੋ ਗਏ।
ਇਸ ਮੌਕੇ ਜਿਲ੍ਹਾ ਲੋਕ ਸੰਪਰਕ ਦਫ਼ਤਰ ਵਿਖੇ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕੀਤਾ ਗਿਆ ਅਤੇ ਕਰੋਨਾ ਕਾਰਨ ਸਾਧੇ ਢੰਗ ਨਾਲ ਉਨ੍ਹਾਂ ਨੂੰ ਦਫ਼ਤਰ ਤੋਂ ਵਿਦਾਇਗੀ ਦਿੱਤੀ ਗਈ। ਇਸ ਮੌਕੇ ਜਿਲ੍ਹਾ ਲੋਕ ਸੰਪਰਕ ਅਫ਼ਸਰ ਸੀ੍ਰ: ਅਮਰੀਕ ਸਿੰਘ, ਤਰਸੇਮ ਚੰਦ ਟੀ.ਪੀ.ਓ, ਸ੍ਰੀਮਤੀ ਨਵਦੀਪ ਕੌਰ ਕਲਰਕ, ਮਿਸ ਸਰਿਤਾ ਕਲਰਕ, ਮਿਸ ਪ੍ਰੀਆ ਟੰਡਨ ਸਟੈਨੋਟਾਈਪਿਸਟ, ਸ੍ਰੀ: ਕੁਲਵੰਤ ਸਿੰਘ ਡਰਾਈਵਰ, ਲਖਵਿੰਦਰ ਸਿੰਘ ਅਤੇ ਮਹੇਸ਼ ਕੁਮਾਰ ਅਤੇ ਕਵਿਤਾ ਸ਼ਰਮਾ ਸਮੂਹ ਸਟਾਫ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਤੰਦਰੁਸਤੀ ਅਤੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਗਈ।
ਇਸ ਮੌਕੇ ਸ੍ਰੀ ਜ਼ੋਰਾ ਸਿੰਘ ਨੇ ਸਮੂਹ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀਆਂ ਦਾ ਉਨ੍ਹਾਂ ਦੇ ਕੀਤੇ ਸਨਮਾਨ ਲਈ ਧੰਨਵਾਦ ਵੀ ਕੀਤਾ।