ਫਤਹਿਗੜ ਸਾਹਿਬ ਵਿਖੇ ਪੰਥਕ ਆਗੂਆ ਦੀ ਅਹਿਮ ਪ੍ਰੈਸ ਕਾਨਫਰੰਸ ਵਿੱਚ ਸ੍ਰ ਗੁਰਮੀਤ ਸਿੰਘ ਧਾਲੀਵਾਲ, ਸ੍ਰ ਲਖਬੀਰ ਸਿੰਘ ਥਾਬੜਾ, ਸ੍ਰ ਅਮਰੀਕ ਸਿੰਘ ਰੋਮੀ ,ਸ੍ਰ ਧਰਮਜੀਤ ਸਿੰਘ ਮਾਨ ਆਦਿਕ ਆਗੂ ਰਹੇ ਹਾਜ਼ਰ
????ਵੱਡੇ ਸਵਾਲ ਚੁੱਕੇ
????➡️ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗਾਇਬ ਹੋਏ 267/328 ਸਰੂਪ ਆਖਿਰਕਾਰ ਕਿਥੇ ਹਨ ਅਤੇ ਕਿਸ ਕੋਲ ਕਿਸ ਦੇ ਹੁਕਮਾਂ ਨਾਲ ਗਏ,ਜਿਨ੍ਹੀ ਦੇਰ ਤੱਕ ਇਹਨਾਂ ਗੱਲਾਂ ਦੀ ਸਚਾਈ ਬਾਹਰ ਨਹੀਂ ਆਉਂਦੀ ਉਹਨੀਂ ਦੇਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਤਰੀਕੇ ਨਾਲ ਖਾਲਸਾ ਪੰਥ ਦੇ ਸਾਹਮਣੇ ਸੁਰਖਰੂ ਨਹੀਂ ਹੋ ਸਕਦੀ ।ਸ਼੍ਰੋਮਣੀ ਕਮੇਟੀ ਦਾ ਕੰਮ ਗੋਲਕਾਂ, ਜ਼ਮੀਨਾਂ ਸਾਂਭਣ ਨਹੀਂ ਸਗੋਂ ਅਸਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਰੇਦਾਰੀ ਕਰਨਾ ਹੈ, ਪਿਛਲੀ ਇਕ ਸਦੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਇਸ ਤੋ ਵੱਡਾ ਧੋਖਾ ਅਤੇ ਸਿੱਖ ਕੌਮ ਨਾਲ ਗੱਦਾਰੀ ਨਹੀਂ ਹੋ ਸਕਦੀ ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਥਕ ਪ੍ਰਚਾਰਕ ਹਲਕਾ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਮੱਖ ਆਗੂ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ ।ਭਾਈ ਰੰਧਾਵਾ ਨੇ ਸਵਾਲ ਕਰਦਿਆਂ ਕਿਹਾ ਕਿ ਜਿਸ ਦਿਨ ਹਿਊਮਨ ਰਾਈਟਸ ਆਰਗੇਨਾਈਜ਼ਰ ,ਪੰਥਕ ਅਕਾਲੀ ਲਹਿਰ ਅਤੇ ਮੇਰੇ ਵੱਲੋਂ ਇਸ ਸੰਬੰਧੀ ਬਿਆਨ ਜਾਰੀ ਕਰਕੇ ਵਿਚਾਰ ਰੱਖੇ ਗਏ ਸਨ ਤਾਂ ਸ੍ਰੋਮਣੀ ਕਮੇਟੀ ਨੇ ਇਸ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਸੀ ਕਿ ਅਜਿਹਾ ਨਹੀਂ ਹੈ ਇਹ ਸਭ ਬੇਬੁਨਿਆਦ ਇਲਜ਼ਾਮ ਹਨ ,ਪਰ ਹੁਣ ਜਦੋਂ ਇਸ ਜਾਂਚ ਰਿਪੋਰਟ ਚ ਸਭ ਕੁਝ ਸਾਹਮਣੇ ਆਇਆ ਤਾਂ ਹੁਣ ਮੈਂ ਤੱਧਾ ਦੇ ਆਧਾਰ ਤੇ ਉਸ ਸਮੇਂ ਸਾਨੂੰ ਝੂਠੇ ਦੱਸਣ ਵਾਲੇ ਅਖੌਤੀ ਪੰਥਕ ਆਗੂ ਅਸਤੀਫ਼ੇ ਦੇ ਕੇ ਆਪਣੇ ਘਰ ਬੈਠਣ ,ਭਾਈ ਗੁਰਪ੍ਰੀਤ ਸਿੰਘ ਨੇ ਜਾਂਚ ਤੋਂ ਬਾਅਦ ਕਾਰਵਾਈ ਤੇ ਵੱਡੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਕਾਰਵਾਈ ਮਹਿਜ ਇੱਕ ਡਰਾਮੇ ਬਾਜੀ ਹੈ ਕਿਉਂਕਿ ਜਿਹੜੇ ਇਸ ਕਾਂਢ ਦੇ ਮੁੱਖ ਦੋਸ਼ੀ ਹਨ ਉਹਨਾਂ ਨੂੰ ਬੜੇ ਚਤਰ ਤਰੀਕੇ ਨਾਲ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੀ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਸਾਡੇ ਵਲੋਂ ਮਾਮਲਾ ਚੁੱਕਣ ਤੋਂ ਬਾਅਦ ਪਹਿਲਾ ਇਸ ਨੂੰ ਰੱਫਾ ਦਫ਼ਾ ਕਰਨ ਦੇ ਚੱਕਰ ਵਿਚ ਲੱਗੀ ਰਹੀ ਫੇਰ ਇੱਕ ਕਮੇਟੀ ਬਣਾ ਕੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਰਹੀ ਪਰ ਆਖ਼ਰ ਵਿੱਚ ਕੋਈ ਪੇਸ਼ ਨਾ ਚਲਦੀ ਦੇਖ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਂਚ ਕਾਰਵਾਈ ਅਤੇ ਉਸੇ ਅੰਤਰਿਮ ਕਮੇਟੀ ਵਲੋਂ ਮੁੜ ਇਹੀ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੀ ਰਹੀ ਇਸ ਲਈ ਕਈ ਪ੍ਰਕਾਰ ਦੇ ਪ੍ਰਸ਼ਨ ਖੜ੍ਹੇ ਕਰਦਾ ਹੈ ਚਾਹੀਦਾ ਇਹ ਸੀ ਕਿ ਰਿਪੋਰਟ ਨੂੰ ਜਨਤਕ ਕਰਕੇ ਕਮੇਟੀ ਦੇ ਪ੍ਰਧਾਨ ਨੂੰ ਹੁਕਮ ਦਿਤੇ ਜਾਂਦੇ ਕਿ ਦੋਸ਼ੀ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ਼ ਕੀਤਾ ਜਾਵੇ ਜਿਸ਼ ਵਿੱਚ ੩੨੮ ਸਰੂਪਾਂ ਦੇ ਗਾਇਬ ਹੋਣ ਦੇ ਕਾਰਨਾਂ ਬਾਰੇ ਦੱਸਿਆ ਜਾਵੇ , ਅਤੇ ਇਸੇ ਸਰੂਪਾਂ ਦੀ ਬਰਾਮਦਗੀ ਦੀ ਕੋਈ ਗੱਲ ਨਾ ਕਰਕੇ ਕੁਲ ਸਰੂਪਾਂ ਦੀ ਗੱਲ ਕਰਕੇ ਇਸ ਮਾਮਲੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਥਕ ਅਕਾਲੀ ਲਹਿਰ ਐਲਾਨ ਕਰਦਾ ਹੈ ਕਿ 328 ਸਰੂਪਾਂ ਨੂੰ ਗਾਇਬ ਕਰਣ ਵਾਲੇ ਦੋਸ਼ੀਆਂ ਦੇ ਨਾਮ ਜਦੋਂ ਤੱਕ ਸਾਹਮਣੇ ਨਹੀਂ ਆਉਂਦੇ ਉਹਨਾਂ ਦੇਰ ਆਵਾਜ਼ ਚੁੱਕਦੇ ਰਹਾਂਗੇ ,ਪੰਥਕ ਅਕਾਲੀ ਲਹਿਰ ਇਹ ਮਹਿਸੂਸ ਕਰਦੀ ਹੈ ਕਿ ਬਹੁਤ ਗਿਣਤੀ ਸ਼੍ਰੋਮਣੀ ਕਮੇਟੀ ਮੈਂਬਰਾ ਦੀ ਜ਼ਮੀਰ ਮਰ ਚੁੱਕੀ ਹੈ
➡️ ਇਸ ਸਮੇਂ ਓਹਨਾ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਵੀ ਇਸ ਦਾ ਦੋਸ਼ੀ ਹੈ ਉਸ ਉੱਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪਰ ਕਿ ਛੋਟੇ ਮੁਲਾਜ਼ਮਾਂ ਤੇ ਕਾਰਵਾਈ ਕਰਕੇ ਗੁਰੂ ਸਾਹਿਬ ਦੇ ਸਰੂਪ ਮਿਲ ਜਾਣਗੇ ⚠️ ,ਭਾਈ ਰੰਧਾਵਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਨੂੰ ਪ੍ਰਾਪਤ ਕਰਨ ਲਈ ਕਿਉ ਕਾਰਵਾਈ ਨਹੀਂ ਕਰ ਰਹੀ , ਜਿਸ ਜਾਂਚ ਦੇ ਅਧਾਰ ਤੇ ਇਹ ਰਿਪੋਰਟ ਜਾਰੀ ਕੀਤੀ ਗਈ ਸ਼੍ਰੋਮਣੀ ਕਮੇਟੀ ਉਸਨੂੰ ਸਮੁਚੇ ਪੰਥ ਲਈ ਜਨਤਕ ਕਰੇ???? ਤੇ ਕਿ ਹਰ ਸਿੱਖ ਨੂੰ ਪਤਾ ਹੋਵੇ ਕੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਕੌਣ ਹਨ ,ਇਸ ਮੌਕੇ ਭਾਈ ਰੰਧਾਵਾ ਨੇ ਅਕਾਲੀ ਲੀਡਰਸ਼ਿਪ ਨੂੰ ਸਵਾਲ ਕਰਦੇ ਕਿਹਾ ਕੀ ਵੱਡੇ ਵੱਡੇ ਦਾਅਵੇ ਕਾਰਨ ਵਾਲੀ ਲੀਡਰਸ਼ਿਪ ਕਿਉ ਸੁਤੀ ਪਈ ਹੈ ।
▶️ਭਾਈ ਰੰਧਾਵਾ ਨੇ ਕਿਹਾ ਕੀ ਇਹ ਪ੍ਰੈਸ ਬਿਆਨ ਪੰਥਕ ਅਲਾਕੀ ਲਹਿਰ ਵਲੋਂ ਪ੍ਰਧਾਨ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ,ਦੇਸ਼ ਵਿਦੇਸ਼ ਤੋਂ ਜੁੜੀ ਸੰਗਤ ਅਤੇ ਸੇਵਾਦਾਰਾਂ ਦੀ ਆਵਾਜ਼ ਵਲੋਂ ਹੈ ਜਿਸ ਵਿੱਚ ਸੰਤ ਸਮਾਜ ਦੇ ਸਰਬਪਰਸਤ ਬਾਬਾ ਸਰਬਜੋਤ ਸਿੰਘ ਬੇਦੀ ,ਬਾਬਾ ਹਰੀ ਸਿੰਘ ਰੰਧਾਵੇ ਵਾਲੇ ,ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ,ਸੰਤ ਬਾਬਾ ਕਸ਼ਮੀਰ ਸਿੰਘ ਅਲੋਹਰਾ ਵਾਲੇ ਬਾਬਾ ਮਹਿੰਦਰ ਸਿੰਘ ਜੀ ਅਤੇ ਸ਼੍ਰੋਮਣੀ ਕਮੇਟੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਵਿਰੋਧੀ ਧਿਰ ਦੇ ਮੈਂਬਰ ਸਾਹਿਬਾਨਾਂ ਵਲੋਂ ਹੈ।