ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 27 ਅਗਸਤ 2020: ਉੱਘੇ ਗੀਤਕਾਰ ਗੁਰਾਂਦਿੱਤਾ ਸਿੰਘ ਸੰਧੂ (ਸੁੱਖਣਵਾਲਾ) ਦੇ 72ਵੇਂ ਜਨਮਦਿਨ ਮੌਕੇ ਬੂਟੇ ਲਗਾਏ ਗਏ ਅਤੇ ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਗੁਰਾਂਦਿੱਤਾ ਸਿੰਘ ਸੰਧੂ ਨੂੰ ਵਿਸੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ‘ਖੁਸ਼ਬੋ ਪੰਜਾਬੀ ਦੀ (ਗੀਤ ਸੰਗ੍ਰਹਿ), ‘ਸੁਪਨਿਆਂ ਦੀ ਸਾਂਝ (ਨਾਵਲ) ਪੁਸਤਕਾਂ ਤੋਂ ਇਲਾਵਾ ‘ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਆਂ’ ਅਤੇ ‘ਨਾ ਮਾਰੀ ਨੀ ਮਾਂ’ ਜਿਹੇ ਸਦਾਬਾਹਾਰ ਗੀਤਾਂ ਦੇ ਰਚੈਤਾ ਗੀਤਕਾਰ ਗੁਰਾਂਦਿੱਤਾ ਸਿੰਘ ਸੰਧੂ ਦੇ ਗੀਤਾਂ ਨੂੰ ਲੋਕ ਗਾਇਕ ਗੁਰਪਾਲ ਸਿੰਘ ਪਾਲ, ਸਰਬਜੀਤ ਚੀਮਾ, ਰਾਜ ਬਰਾੜ, ਰੁਪਿੰਦਰ ਹਾਂਡਾ, ਮਨਜੀਤ ਸੰਧੂ, ਨਿਰਮਲ ਸਿੱਧੂ, ਸੱਤਪਾਲ ਕਿੰਗਰਾ-ਕੁਲਵੀਰ ਗੋਗੀ, ਬੋਹੜ ਮਾਣੇਵਾਲੀਆ, ਭੋਲਾ ਯਮਲਾ, ਸੁਖਵਿੰਦਰ ਸਾਰੰਗ, ਸ਼ੈਰੀ ਕਟਾਰੀਆ, ਡਾ. ਆਂਚਲ ਅਰੋੜਾ, ਬਿੱਲਾ ਮਾਣੇਵਾਲੀਆ ਤੋਂ ਇਲਾਵਾ ਅਨੇਕਾਂ ਕਲਾਕਾਰਾਂ ਨੇ ਰਿਕਾਰਡ ਕਰਵਾਏ ਹਨ। ਫਿਲਮੀ ਅਦਾਕਾਰ ਗੁਰਮੀਤ ਸਾਜਨ ਨਾਲ ਕਈ ਕਮੇਡੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਗੀਤਕਾਰ ਗੁਰਾਂਦਿੱਤਾ ਸਿੰਘ ਸੰਧੂ ਕਈ ਸਾਲ ਭਾਰਤੀ ਕਿਸਾਨ ਯੂਨੀਅਨ ਦੇ ਸਰਗਮ ਆਗੂ ਵੀ ਰਹਿ ਚੁੱਕੇ ਹਨ। ਇਸ ਮੌਕੇ ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਹਰਦੇਵ ਇੰਸਾਂ ਹਮਦਰਦ, ਕੁਲਵੰਤ ਸਰੋਤਾ, ਸਰਦੂਲ ਸਿੰਘ ਬਰਾੜ, ਜੱਗਾ ਸਿੰਘ ਰੱਤੇਵਾਲਾ, ਗੁਰਪ੍ਰੀਤ ਮਾਨ ਮੌੜ, ਰਾਜਵਿੰਦਰ ਸਿੰਘ ਰਾਜਾ, ਪ੍ਰੋ: ਮਿਲਵਰਤਨ ਸਿੰਘ ਮਾਨ, ਸੇਵਕ ਬਰਾੜ ਖੋਖਰ, ਪਵਨ ਸ਼ਰਮਾ ਸੁੱਖਣਵਾਲਾ, ਪ੍ਰੋ: ਮੋਹਨ ਸਿੰਘ, ਪਰਮਜੀਤ ਕੌਰ, ਕੁਲਵਿੰਦਰ ਕੌਰ, ਰਣਜੀਤ ਸਿੰਘ (ਨਿੱਕਾ) ਅਤੇ ਸ਼ਮਿੰਦਰ ਸਿੰਘ ਰਾਜਾ ਨੇ ਗੀਤਕਾਰ ਗੁਰਾਂਦਿੱਤਾ ਸਿੰਘ ਸੰਧੂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।