ਹਰੀਸ਼ ਕਾਲੜਾ
ਰੂਪਨਗਰ 31 ਅਗਸਤ 2020: ਜਿਲੇ ਵਿਚ ਹੁਣ ਤੱਕ ਕਰੋਨਾ ਦੇ 35048 ਸੈਂਪਲ ਲਏ ਗਏ ਜਿਸ ਵਿਚੋਂ 33872 ਨੈਗੇਟਿਵ ਅਤੇ 442 ਪੈਂਡਿੰਗ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਐਚ.ਐਨ.ਸ਼ਰਮਾ ਨੇ ਦਸਿਆ ਕਿ ਹੁਣ ਤੱਕ ਜਿਲੇ ਵਿਚ 916 ਪੋਜ਼ਿਟਿਵ ਹੋ ਚੁਕੇ ਹਨ ਜਿਨਾਂ ਵਿਚੋਂ ਹੁਣ ਤੱਕ 615 ਠੀਕ ਹੋ ਚੁਕੇ ਹਨ।ਉਨਾਂ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਅੱਜ 392 ਸੈਂਪਲ ਲਏ ਗਏ 21 ਜਣਿਆਂ ਨੇ ਅੱਜ ਕਰੋਨਾ ਤੇ ਫਤਿਹ ਪਾਈ ਹੈ ਜਦਕਿ ਹੁਣ ਤੱਕ 18 ਜਣਿਆਂ ਦੀ ਕਰੋਨਾਂ ਕਾਰਨ ਮੋਤ ਹੋ ਚੁਕੀ ਹੈ।ਉਨਾਂ ਜਿਲੇ ਵਿਚਲੇ ਕਰੋਨਾ ਪੋਜ਼ਿਟਿਵ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਅੱਜ ਜਿਲੇ ਵਿਚ 26 ਜਣੇ ਕਰੋਨਾ ਪੋਜ਼ਿਟਿਵ ਆਏ ਜਿਨਾਂ ਵਿਚੋਂ ਰੂਪਨਗਰ 06,ਸ਼੍ਰੀ ਚਮਕੌਰ ਸਾਹਿਬ ਵਿਚ 1,ਮੋਰਿੰਡਾ ਵਿਚ 04,ਨੰਗਲ ਵਿਚ 09,ਸ਼੍ਰੀ ਆਨੰਦਪੁਰ ਸਾਹਿਬ ਵਿਚ 4 ਜਦਕਿ ਭਰਤਗੜ ਵਿਚ 02 ਜਣੇ ਸ਼ਾਮਿਲ ਹਨ ।