ਪਟਿਆਲਾ 31 ਅਗਸਤ 2020: ਦਲੇਰ ਸਿੰਘ ਮੁਲਤਾਨੀ ਰਟੈਅਰਡ ਸਿਵਲ ਸਰਜਨ ਦਸਦੇ ਹਨ ਕਿ ਕਰੋਨਾ ਮਰੀਜਾਂ ਨੂੰ ਲੈ ਕੇ ਸ਼ੋਸ਼ਲ ਮੀਡੀਆ ਤੇ ਵਾਰਿਲ ਹੋ ਰਹੀਆਂ ਵੀਡੀਓਜ ਨੇ ਆਮ ਲੋਕਾਂ ਨੂੰ ਭੰਬਲਭੂਸੇ ਪਾ ਦਿੱਤਾ ਹੈ ਅਤੇ ਆਮ ਲੋਕਾਂ ਨੂੰ ਗੁਮਰਾਹ ਵੀ ਕਰ ਰਹੀਆਂ ਜਿਸ ਵਿੱਚ ਕੁਝ ਸ਼ਰਾਰਤੀ ਲੋਕ ,ਛੋਟੇ ਸਿਆਸਤਦਾਨ ਅਪਣੀ ਨੇਤਾਗਿਰੀ ਚਮਕਾਉਣ ਵਿਚ ਹਨ ਤੇ ਵੱਡੇ ਨੇਤਾ ਅਤੇ ਸਰਕਾਰ ਚੁਪੀ ਸਾਧੀ ਬੈਠੀ ਹੈ।
ਯਾਦ ਰੱਖੋ ਕਰੋਨਾ ਇਕ ਖ਼ਤਰਨਾਕ ਬਿਮਾਰੀ ਹੈ ਤੇ ਇਸ ਦੇ ਮਰੀਜ ਦਾ ਕੋਈ ਅੰਗ ਨਹੀਂ ਕੱਢਿਆ ਜਾ ਸਕਦਾ ਜਿਸ ਨੂੰ ਕਿਸੇ ਹੋਰ ਲੋੜਵੰਦ ਲਈ ਵਰਤਿਆ ਜਾ ਸਕੇ।
ਪੋਸਟ-ਮਾਰਟਮ ਸਮੇਂ ਜੋ ਅੰਗ ਟੈਸਟਾਂ ਵਾਸਤੇ ਭੇਜੇ ਜਾਂਦੇ ਹਨ ਉਹ ਖ਼ਰਾਬ ਹੋ ਚੁੱਕੇ ਹੁੰਦੇ ਹਨ ਕਿਸੇ ਹੋਰ ਕੰਮ ਨਹੀਂ ਆਉਂਦੇ।
ਜਿਉਂਦੇ ਆਦਮੀ ਕੋਲੋਂ ਪਹਿਲਾਂ ਉਸ ਦੇ ਹੱਥੀ ਅੰਗ ਦਾਨ ਲਈ ਦਿੱਤੀ ਸਹਿਮਤੀ ਤੋ ਬਗੈਰ ਉਸ ਦੇ ਮਰਨ ਤੋ ਬਾਅਦ ਹੀ ਅੰਗ ਜੋ ਉਸ ਨੇ ਸਹਿਮਤੀ ਦਿੱਤੀ ਹੋਵੇ ਹੀ ਲਿਆ ਜਾਂਦਾ ਜਾਂ ਮਰਨ ਤੋ ਬਾਅਦ ਨਜਦੀਕੀ ਰਿਸ਼ਤੇਦਾਰਾਂ ਦੀ ਸਹਿਮਤੀ ਲਈ ਜਾਂਦੀ।
ਜੋ ਅੰਗ ਦਾਨ ਵਜੋਂ ਵਰਤਿਆ ਜਾਂਦਾ ਉਹ ਵੀ ਬੜੀ ਸਾਵਧਾਨੀ ਨਾਲ ਛੇ ਘੰਟਿਆਂ ਦੇ ਵਿੱਚ ਦੂਸਰੇ ਦੇ ਸਰੀਰ ਵਿੱਚ ਲਗਾ ਦਿੱਤਾ ਜਾਂਦਾ ਨਾਲੇ ਉਸ ਵਾਸਤੇ ਬਹੁਤ ਸਾਰੇ ਟੈਸਟ ਕਰਵਾਉਣੇ ਹੁੰਦੇ ਤੇ ਕੋਈ ਕੋਈ ਹਸਪਤਾਲ ਵਿਚ ਇਹ ਵੀ ਮਾਹਰ ਡਾਕਟਰਾਂ ਵੱਲੋਂ ਕੀਤਾ ਜਾਂਦਾ।
ਇਲਾਜ ਤੇ ਵੈਕਸੀਨ ਬਾਰੇ ਬਹੁਤ ਅਫ਼ਵਾਹਾਂ ਹਨ ਉਸ ਤੋ ਬਚੋ ਬਿਮਾਰੀ ਦਾ ਇਲਾਜ ਕਰਨਾ ਡਾਕਟਰ ਦੀ ਜ਼ੁਮੇਵਾਰੀ ਤੇ ਲੋਕਾਂ ਨੂੰ ਇਲਾਜ ਵਿੱਚ ਦਖ਼ਲ ਅੰਦਾਜੀ ਕਰਨ ਦਾ ਹੱਕ ਨਹੀਂ ਹੈ।
ਦੂਸਰਾ ਇਲਜ਼ਾਮ ਕਿ ਡਾਕਟਰਾਂ ਨੂੰ ਕਰੋਨਾ ਦੇ ਮਰੀਜਾਂ ਨੂੰ ਲਈ ਪੈਸੇ ਮਿਲਦੇ ਇਹ ਬਿਲਕੁਲ ਗਲਤ ਤੇ ਝੂਠ ਹੈ।
ਤੀਸਰਾ ਆਸ਼ਾ ਵਰਕਰ ਧੱਕੇ ਨਾਲ ਮਰੀਜਾਂ ਦਾ ਕਰੋਨਾ ਟੈਸਟ ਕਰਵਾ ਪੈਸੇ ਲੈਂਦੀਆਂ ਇਹ ਵੀ ਗਲਤ ਹੈ। ਆਸ਼ਾ ਵਰਕਰ ਤਾਂ ਆਪ ਕਰੋਨਾ ਦੀ ਲੜਾਈ ਵਿੱਚ ਸਭ ਤੋਂ ਅੱਗੇ ਹੋ ਅਪਣੀ ਜਾਨ ਨੂੰ ਮੁਸ਼ਕਲ ਵਿੱਚ ਪਾ ਰਹੀਆਂ।
ਇਹ ਗੱਲ ਬਿਲਕੁਲ ਠੀਕ ਹੈ ਕਿ ਸਰਕਾਰੀ ਤੰਤਰ ਖਤਮ ਹੋ ਚੁੱਕਿਆ। ਕਰੋਨਾ ਮਰੀਜਾਂ ਦੇ ਰਹਿਣ ਵਾਲ਼ੀਆਂ ਥਾਂਵਾਂ ਨਿਕੰਮੀਆਂ ਹਨ ।ਇਲਾਜ ਦੇ ਪ੍ਰਬੰਧ ਘਟੀਆ ਹਨ।
ਸਟਾਫ਼ ਨੂੰ ਮਜਬੂਰ ਕੀਤਾ ਜਾਂਦਾ ਹੈ ਗਲਤ ਗਲਤ ਉਦੇਸ਼ ਮੰਨਣ ਲਈ,ਉਪਰਲੇ ਅਫਸਰ ਤੇ ਮੰਤਰੀ ਮੂੰਹ ਲੁਕਾਈ ਏ ਸੀ ਦਫ਼ਤਰਾਂ ਵਿੱਚ ਬੈਠੇ ਹਨ।
ਦੋਸਤੋ ਸਰਕਾਰੀ ਤੰਤਰ ਖਤਮ ਪਰ ਸ਼ੋਸ਼ਲ ਮੀਡੀਆ ਅਫ਼ਵਾਹਾਂ ਤੋ ਬਚੋ। ਆਪਣਾ ਖਿਆਲ ਆਪ ਰੱਖੋ ,ਸ਼ੋਸ਼ਲ ਡਿਸਟੈਂਟ ਬਣਾ ਕੇ ਰੱਖੋ ,ਭੀੜ ਵਾਲੀ ਥਾਂ ਮਾਸਕ ਪਾਓ,ਸਾਬਣ ਨਾਲ ਹੱਥ ਧੋਵੇ ,
ਹੈਡ ਸੈਨੀਟਾਈਜਰ ਘੱਟ ਵਰਤੋਂ ,ਘਰੋਂ ਸਿਰਫ ਜ਼ਰੂਰਤ ਸਮੇਂ ਨਿਕਲੋ ਘਰ ਦਾ ਬਣਿਆਂ ਖਾਣਾ ਸਭ ਤੋ ਵਧੀਆ ਉਸ ਨੂੰ ਖਾਓ ,ਸਿਹਤ ਮਹਿਕਮੇ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ।
ਕਰੋਨਾ ਬਾਰੇ ਕੋਈ ਜਾਣਕਾਰੀ ਲਈ ਮੇਰੇ ਨੰ 9814127296 ਤੇ ਕਦੀ ਵੀ ਸੰਪਰਕ ਕਰ ਸਕਦੇ ਹੋ। ਇਹ ਗੱਲ ਸੋਚਣ ਯੋਗ ਹੈ ਜਦੋਂ ਕਰੋਨਾ ਮਰੀਜ਼ ਜਾਂ ਆਮ ਆਦਮੀ ਦਾ ਅੰਗ ਬਿਨਾਂ ਕਨਸੈਂਟ ਤੋਂ ਬਦਲਿਆ ਨਹੀਂ ਜਾ ਸਕਦਾ ਤੇ ਕਰੋਨਾ ਮਰੀਜ ਦਾ ਅੰਗ ਕਿਵੇਂ ਕੋਈ ਬਦਲ ਸਕਦਾ ਹੈ ਜਦੋਂ ਕਿ ਕਰੋਨਾ ਮਰਿਜ ਦੇ ਹੱਥ ਲੱਗਣ ਨਾਲ ਕਰੋਨਾ ਹੁੰਦਾ ਹੈ ਤਾਂ ਫੇਰ ਅੰਗ ਬਦਲਣ ਨਾਲ ਤਾਂ ਜ਼ਰੂਰ ਹੋਵੇਗਾ। ਸਰਕਾਰ ਦੇ ਹਸਪਤਾਲ ਦੀ ਲਾਪਰਵਾਹੀ ਹੀ ਅਫਵਾਹਾਂ ਨੂੰ ਜਨਮ ਦਿੰਦੀ ਹੈ।