ਹਰੀਸ਼ ਕਾਲੜਾ
ਰੂਪਨਗਰ 27 ਅਗਸਤ 2020 :ਚੋਣਾਂ ਦੌਰਾਨ ਟੀਚਿੰਗ ਸਟਾਫ ਵੱਲੋ ਦਿੱਤੀਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅਧਿਆਪਕ ਦਿਵਸ ਮੌਕੇ ਤੇ 5 ਸਤੰਬਰ 2020 ਨੂੰ ਸਨਮਾਨ ਦੇਣ ਲਈ ਟੀਚਿੰਗ ਸਟਾਫ ਦੇ ਲੇਖਣ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਲਈ ਸੂਬਾ ਪੱਧਰ ਤੇ ਪਹਿਲੀ ਤਿੰਨ ਬਿਹਤਰੀਨ ਐਂਟਰੀ ਨੂੰ ਸਨਮਾਨ ਦੇ ਤੌਰ ਤੇ 1500/- ਰੁਪਏ, 1000/- ਰੁਪਏ ਅਤੇ 500/- ਰੁਪਏ ਕ੍ਰਮਵਾਰ ਇਨਾਮ ਦੇ ਤੌਰ ਤੇ ਦਿੱਤੇ ਜਾਣਗੇ ਅਤੇ ਜਿਲ੍ਹਾ ਪੱਧਰ ਤੇ ਪਹਿਲੇ ਸਥਾਨ ਤੇ ਆਉਣ ਵਾਲੇ ਅਧਿਆਪਕ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ।
ਏ .ਡੀ .ਸੀ -ਕਮ- ਵਧੀਕ ਜਿਲ੍ਹਾ ਚੋਣ ਅਫਸਰ ਸ੍ਰੀਮਤੀ ਦੀਪਸ਼ਿਖਾ ਨੇ ਦੱਸਿਆ ਕਿ ਮੁੱਖ ਚੋਣ ਅਫਸਰ, ਪੰਜਾਬ ਵੱਲੋ ਇਹ ਮੁਕਾਬਲੇ ਕਰਵਾਏ ਜਾਣੇ ਹਨ। ਇਹ ਲੇਖ ਮੁਕਾਬਲੇ ਚੋਣਾਂ ਦੌਰਾਨ ਤਜੁਰਬੇ, ਚੋਣ ਡਿਊਟੀ ਨੂੰ ਹੋਰ ਸੁਖਦਾਇਕ ਬਨਾਉਣ ਲਈ ਸੁਝਾਵ ਅਤੇ ਕੋਵਿਡ- 19 ਦੌਰਾਨ ਚੋਣ ਡਿਊਟੀ ਸਮੇਂ ਪੇਸ਼ ਆਉਣ ਵਾਲੀਆਂ ਚੁਣੋਤੀਆਂ ਵਰਗੇ ਵਿਸ਼ਿਆਂ ਪਰ ਹੋ ਰਹੇ ਹੈ। ਇਹ ਵਿਸ਼ੇ election duty more pleasant, challenges during election duties and COVID-19 ਹਨ। ਇਹਨ੍ਹਾਂ ਮੁਕਾਬਲਿਆਂ ਵਿੱਚ ਜਿਲ੍ਹੇ ਦੇ ਸਮੂਹ ਸਕੂਲ, ਕਾਲਜ, ਆਈ .ਟੀ .ਆਈ, ਸਰਕਾਰੀ ਪੋਲੀਟੈਕਨਿਕ ਅਤੇ ਕਾਲਜਾਂ ਦਾ ਸਟਾਫ, ਜਿਹਨ੍ਹਾ ਵੱਲੋ ਚੋਣ ਡਿਊਟੀ ਦਿੱਤੀ ਗਈ ਹੈ, ਇਹਨ੍ਹਾ ਵਿਸ਼ਿਆਂ ਤੇ 500 ਸ਼ਬਦ ਅੰਗਰੇਜੀ ਜਾਂ ਪੰਜਾਬੀ ਭਾਸ਼ਾ ਵਿੱਚ ਲਿਖ ਕੇ ਜਿਲ੍ਹਾ ਨੋਡਲ ਅਫਸਰ ਸਵੀਪ ਨੂੰ 31 ਅਗਸਤ 2020 ਤੱਕ ਭੇਜ ਸਕਦੇ ਹਨ।ਇਸ ਸਬੰਧੀ ਵਧੀਕ ਜਿਲ੍ਹ ਚੋਣ ਅਫਸਰ ਸ੍ਰੀਮਤੀ ਦੀਪ ਸ਼ਿਖਾ ਜੀ ਨੇ ਦੱਸਿਆ ਕਿ ਟੀਚਿੰਗ ਸਟਾਫ ਦੇ ਮੁਕਾਬਲੇ ਕਰਵਾਉਣ ਲਈ ਟੀਮ ਬਣਾ ਦਿੱਤੀ ਗਈ ਹੈ, ਜਿਸ ਦੇ ਇੰਨਚਾਰਜ ਡੀ .ਐਫ .ਐਸ. ਸੀ-ਕਮ- ਅਫਸਰ ਸਵੀਪ, ਰੂਪਨਗਰ,ਡਿਪਟੀ ਡੀ .ਈ .ਓ ਜਿਲ੍ਹਾ ਸਿੱਖਿਆਂ ਅਫਸਰ (ਸੈਕੰਡਰੀ) ਅਤੇ ਸਹਾਇਕ ਨੋਡਲ ਅਫਸਰ, ਸਵੀਪ, ਰੂਪਨਗਰ ਮੈਂਬਰ ਹੋਣਗੇ। ਇਹ ਟੀਮ ਜਿਲ੍ਹੇ ਵਿੱਚ ਆਉਂਦੇ ਸਮੂਹ ਸਕੂਲ, ਕਾਲਜ, ਆਈ .ਟੀ .ਆਈ, ਸਰਕਾਰੀ ਪੋਲੀਟੈਕਨਿਕ ਅਤੇ ਕਾਲਜਾਂ ਦੇ ਸਟਾਫ ਤੋਂ ਪ੍ਰਾਪਤ ਹੋਈ ਐਂਟਰੀ ਨੂੰ ਪੜਨ ਤੋਂ ਬਾਅਦ ਇੱਕ ਬਿਹਤਰੀਨ ਲਿਸਟ ਤਿਆਰ ਕਰਕੇ ਜਿਲ੍ਹਾ ਚੋਣ ਅਫਸਰ ਦੇ ਦਫਤਰ ਵਿੱਚ ਮਿਤੀ ਦੋ ਸਤੰਬਰ ਤੱਕ ਭੇਜਣੀ ਯਕੀਨੀ ਬਨਾਂਉਣਗੇ।