ਮੋਗਾ, 10 ਫਰਵਰੀ 2021 - ਨਗਰ ਨਿਗਮ ਚੋਣਾਂ ਸਬੰਧੀ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਮੋਗਾ 'ਚ ਲੰਘੀ ਰਾਤ ਅਕਾਲੀ ਕਾਂਗਰਸੀ ਵਰਕਰਾਂ ਵਿਚਕਾਰ ਝੜਪ ਹੋ ਗਈ , ਜਿਸ 'ਚ ਦੋ ਲੋਕਾਂ ਦੀ ਮੌਤ ਹੋ ਗਈ। ਅਕਾਲੀ ਵਰਕਰਾਂ ਨੇ ਕਾਂਗਰਸ 'ਤੇ ਦੋਸ਼ ਲਾਏ ਕਿ ਕਾਂਗਰਸੀਆਂ ਨੇ ਉਨ੍ਹਾਂ ਦੇ ਵਰਕਰ ਨੂੰ ਗੱਡੀ ਹੇਠ ਦਰੜ ਦਿੱਤਾ ਤੇ ਜਿਸ ਨਾਲ ਉਨ੍ਹਾਂ ਦੇ ਵਰਕਰ ਦੀ ਮੌਤ ਹੋ ਗਈ।
ਪਰ ਦੂਜੇ ਪਾਸੇ ਮੋਗਾ ਤੋਂ ਕਾਂਗਰਸੀ ਐਮ.ਐਲ.ਏ ਹਰਜੋਤ ਕਮਲ ਦਾ ਕਹਿਣਾ ਹੈ ਕਿ ਸਾਰੀ ਘਟਨਾ ਐਕਸੀਡੈਂਟਲ ਹੈ। ਜਿਸਦੀ ਮੌਤ ਹੋਈ ਹੈ, ਉਸ 'ਚੋਂ ਇੱਕ ਕਾਂਗਰਸੀ ਸਰਪੰਚ ਰਿਹਾ ਹੈ । ਹਰਜੋਤ ਕਮਲ ਨੇ ਕਿਹਾ ਕਿ ਇਹ ਘਟਨਾ ਤਲਖਕਲਾਮੀ 'ਚ ਨਹੀਂ ਵਾਪਰੀ ਸਗੋਂ ਅਣਹੋਣੀ ਵਾਪਰੀ ਹੈ।
ਹਰਜੋਤ ਕਮਲ ਨੇ ਕਿਹਾ ਕਿ ਦੋਹਾਂ ਕੋਲ ਗੱਡੀਆਂ ਸੀ ਤੇ ਜਿਸ 'ਚ ਦੋਹਾਂ ਦੀ ਮੌਤ ਹੋ ਗਈ। ਹਰਜੋਤ ਕਮਲ ਨੇ ਕਿਹਾ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ ਤੇ ਉਹ ਨਿੱਜੀ ਤੌਰ 'ਤੇ ਦੋਹਾਂ ਧਿਰਾਂ ਨੂੰ ਜਾਣਦੇ ਨੇ, ਤੇ ਕੁਝ ਵੀ ਜਾਣਬੁੱਝ ਕੇ ਨਹੀਂ ਕੀਤਾ ਗਿਆ।