ਹਰੀਸ਼ ਕਾਲੜਾ,ਕਮਲ ਭਾਰਜ
ਰੂਪਨਗਰ, 6 ਫਰਵਰੀ 2021 - ਯੂਥ ਅਕਾਲੀ ਆਗੂ ਬਲਜਿੰਦਰ ਸਿੰਘ ਮਿੱਠੂ ਦੇ ਗ੍ਰਹਿ ਵਿਖੇ ਕੀਤੀ ਗਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ 10 ਸਾਲ ਦੇ ਕਾਰਜਕਾਲ ਵਿੱਚ ਸ਼ਹਿਰ ਦਾ ਇਤਿਹਾਸਿਕ ਵਿਕਾਸ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ 2012 ਤੋਂ 2017 ਤੱਕ ਰੂਪਨਗਰ ਸ਼ਹਿਰ ਵਿੱਚ ਪਿਛਲੇ 60 ਸਾਲ ਦੀਆਂ ਵਿਕਾਸ ਦੀਆਂ ਕਮੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਤਾਂ ਪਿਛਲੇ 4 ਸਾਲ ਦੀ ਕਾਂਗਰਸ ਸਰਕਾਰ ਵੱਲੋਂ ਸ਼ਹਿਰ ਨੂੰ ਬੁਰੀ ਤਰ੍ਹਾਂ ਅਣਗੋਲਿਆਂ ਕਿਉਂ ਕੀਤਾ ਗਿਆ।
ਉਨ੍ਹਾਂ ਵਾਰਡ ਨੰ. 14 ਦੇ ਮੋਜੂਦਾ ਕੌਂਸਲਰ ਅਮਰਜੀਤ ਸਿੰਘ ਜੋਲੀ ਦੀ ਕਾਰਜਸ਼ੈਲੀ ਤੇ ਉਂਗਲੀ ਉਠਾਦਿਆਂ ਕਿਹਾ ਕਿ ਸਰਕਾਰ ਬਦਲਣ ਦੇ ਨਾਲ ਹੀ ਭਾਗੇਦਾਰੀਆਂ ਬਦਲਣ ਵਾਲੇ ਆਗੂ ਸ਼ਹਿਰ ਦਾ ਜਾਂ ਵਾਰਡ ਦਾ ਕੁਝ ਨਹੀਂ ਸਵਾਰ ਸਕਦੇ। ਇਸ ਮੌਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੋਧਰੀ ਵੇਦ ਪ੍ਰਕਾਸ਼ ਨੇ ਕਿਹਾ ਜਿਹੜਾ ਕੌਂਸਲਰ ਸੂਬੇ ਵਿੱਚ ਆਪਣੀ ਸਰਕਾਰ ਹੋਣ ਦੇ ਬਾਵਜੂਦ ਵੀ ਵਾਰਡ ਵਾਸੀਆਂ ਲਈ ਪਾਣੀ ਦਾ ਪ੍ਰਬੰਧ ਨਹੀਂ ਕਰ ਸਕਿਆ ਉਸ ਤੋਂ ਅੱਗੇ ਕੀ ਉਮੀਦ ਕੀਤੀ ਜਾ ਸਕਦੀ ਹੈ।
ਉਨ੍ਹਾਂ ਨੇ ਅਮਰਜੀਤ ਸਿੰਘ ਜੋਲੀ ਨੂੰ ਵਾਰਡ ਵਿੱਚ ਖਾਂਦੀ ਉਹ ਕਸਮ ਵੀ ਯਾਦ ਕਰਵਾਈ ਜਿਸ ਵਿੱਚ ਉਨ੍ਹਾਂ ਨੇ ਪਬਲਿਕ ਵਿੱਚ ਖੜ੍ਹੇ ਹੋ ਕੇ ਐਲਾਨ ਕੀਤਾ ਸੀ ਜੇਕਰ ਮੈਂ ਵਾਰਡ ਵਿੱਚ ਪਾਣੀ ਦਾ ਬੋਰ ਨਾ ਕਰਵਾ ਸਕਿਆ ਤਾਂ ਉਹ ਅੱਗੇ ਤੋਂ ਚੋਣ ਨਹੀਂ ਲੜਣਗੇ। ਤੇ ਅੱਜ ਉਨ੍ਹਾਂ ਦੀ ਮਿਹਰਬਾਨੀ ਸਦਕਾ ਵਾਰਡ ਵਾਸੀਆਂ ਨੂੰ 3-3 ਦਿਨ ਬਾਅਦ ਪੀਣ ਵਾਲਾ ਪਾਣੀ ਮਿਲ ਰਿਹਾ ਹੈਂ। ਇਸ ਮੌਕੇ ਤੇ ਵੱਡੀ ਗਿਣਤੀ ਵਾਰਡ ਵਾਸੀਆਂ ਤੋਂ ਇਲਾਵਾ ਸੂਰਜ ਪਾਲ ਸਿੰਘ ਪ੍ਰਧਾਨ ਬਾਰ ਕੋਸਲ ਰੂਪਨਗਰ, ਅਮਰਜੀਤ ਸਿੰਘ ਸੈਣੀ, ਜਗਪਾਲ ਸਿੰਘ ਸੈਣੀ, ਹਰਦੀਪ ਸਿੰਘ ਸੈਣੀ, ਕੇਹਰ ਸਿੰਘ, ਕਰਮ ਸਿੰਘ ਸੈਣੀ, ਬਲਵਿੰਦਰ ਕੌਰ ਸੈਣੀ, ਹਰਭਾਗ ਸਿੰਘ ਸੈਣੀ, ਮਨਮੋਹਨ ਸਿੰਘ, ਜੰਗਵੀਰ ਸਿੰਘ ਸੈਣੀ, ਗੁਰਵਿੰਦਰ ਸਿੰਘ ਸੈਣੀ, ਮੇਹਰ ਚੰਦ ਚੋਧਰੀ, ਸੁਭਾਸ਼ ਚੋਧਰੀ, ਬਲਦੇਵ ਕਾਲਸ, ਨਰਿਦੰਰ ਕਾਲਸ, ਗੋਲਡੀ ਚੋਧਰੀ, ਸੋਨੂ ਬਿਜਲੀ ਵਾਲਾ, ਬਿੱਕਰ ਸਿੰਘ, ਸੁਰਜੀਤ ਸਿੰਘ ਸੈਣੀ, ਗਿੰਨੀ ਜੋਲੀ, ਜਸਵੰਤ ਸਿੰਘ, ਰਾਜਵਿੰਦਰ ਸਿੰਘ ਰਾਜੂ, ਦਰਸ਼ਨ ਸਿੰਘ ਅਤੇ ਕੁਲਵੰਤ ਸਿੰਘ ਸਾਬਕਾ ਕੌਂਸਲਰ ਮੌਜੂਦ ਸਨ।