ਹਰੀਸ਼ ਕਾਲੜਾ
ਰੂਪਨਗਰ,02 ਫਰਵਰੀ 2021: ਅੱਜ ਆਮ ਆਦਮੀ ਪਾਰਟੀ ਦੇ 15 ਉਮੀਦਵਾਰਾਂ ਨੇ ਇੱਕ ਵਕੀਲਾਂ ਦੇ ਪੈਨਲ ਰਾਹੀਂ ਜਿਲਾ ਪ੍ਰਧਾਨ ਦਿਨੇਸ਼ ਚੱਢਾ ਦੀ ਅਗੁਵਾਈ ਹੇਠ ਕੀਤੇ ਅਪਣੀ ਉਮੀਦਵਾਰੀ ਦੇ ਪੇਪਰ ਕੀਤੇ ਦਾਖਲ ਜਿਸ ਪੈਨਲ ਵਿੱਚ ਗੁਰਪ੍ਰੀਤ ਸਿੰਘ ਸੈਣੀ ,ਸਤਨਾਮ ਸਿੰਘ ਗਿੱਲ,ਗੌਰਵ ਕਪੂਰ ,ਅਮਨਦੀਪ ਸੈਣੀ ਆਦਿ ਹਾਜਰ ਸਨ।ਇਹ ਜਾਣਕਾਰੀ ਦਿੰਦਿਆਂ ਸੁਦੀਪ ਵਿਜ ਜਿਲ੍ਹਾ ਮੀਡੀਆ ਇੰਚਾਰਜ ਨੇ ਜਾਣਕਾਰੀ ਦੇਂਦੇ ਹੋਈ ਦੱਸਿਆ ਕਿ ਵਾਰਡ ਨੰਬਰ 1 ਬਲਜਿੰਦਰ ਕੌਰ ਪਤਨੀ ਰਣਜੀਤ ਸਿੰਘ ,ਵਾਰਡ ਨੰਬਰ 2 ਬਲਜਿੰਦਰ ਕੌਰ ਪਤਨੀ ਜਸਵੀਰ ਸਿੰਘ ,ਵਾਰਡ ਨੰਬਰ 4ਅਵਤਾਰ ਸਿੰਘ ਵਾਰਡ ਨੰਬਰ 6 ਤੋਂ ਸੰਦੀਪ ਜੋਸ਼ੀ ,ਵਾਰਡ ਨੰਬਰ 7 ਨੀਲਾਮ ਰਾਣੀ ਵਾਰਡ ਨੰਬਰ 9 ਤੋਂ ਸਰਬਜੀਤ ਕੌਰ ਵਾਰਡ ਨੰਬਰ 10 ਵਰਿੰਦਰ ਸਿੰਘ ਵਾਰਡ ਨੰਬਰ 12 ਯੋਗੇਸ਼ ਕੱਕੜ ,ਵਾਰਡ ਨੰਬਰ 13 ਤੋਂ ਨਵਪ੍ਰੀਤ ਸ਼ਰਮਾ,ਵਾਰਡ ਨੰਬਰ 14 ਚੇਤਨ ਕਾਲੀਆ ,ਵਾਰਡ ਨੰਬਰ 15 ਲਵਲੀਨ ,ਵਾਰਡ ਨੰਬਰ 16 ਸੰਤੋਖ ਸਿੰਘ ਵਾਲਿਆਂ , ਵਾਰਡ ਨੰਬਰ 17ਕੁਲਦੀਪ ਕੌਰ ,ਵਾਰਡ ਨੰਬਰ 18 ਜਸਪ੍ਰੀਤ ਸਿੰਘ ਗਿੱਲ ,ਵਾਰਡ ਨੰਬਰ 19 ਜਸਵਿੰਦਰ ਕੌਰ ਸ਼ਾਹੀ ,ਵਾਰਡ ਨੰਬਰ 20 ਗੁਰਮੇਲ ਸਿੰਘ ਨੇ ਦਾਖਲ ਕੀਤੇ ਨਾਮਜ਼ਦਗੀ ਪੇਪਰ।
ਇਸ ਮੌਕੇ ਜਿਲਾ ਪ੍ਰਧਾਨ ਦਿਨੇਸ਼ ਚੱਢਾ ਨੇ ਰਵਾਇਤੀ ਪਾਰਟੀਆਂ ਨੂੰ ਸਵਾਲ ਕਰਦੇ ਹੋਈ ਕਿਹਾ ਕਿ ਰਵਾਇਤੀ ਪਾਰਟੀਆਂ ਇਹ ਦੱਸਣ ਕਿ ਪਿਛਲੇ 10-15 ਸਾਲਾਂ ਦੇ ਸਮੇ ਦੌਰਾਨ ਰਵਾਇਤੀ ਪਾਰਟੀਆਂ ਚੋਣਾਂ ਲੜ ਰਹੀਆਂ ਹਨ ਉਹਨਾਂ ਵਲੋਂ ਵੱਖ -ਵੱਖ ਵਾਰਡਾਂ ਵਿੱਚ ਸ਼ਹਿਰ ਨਿਵਾਸੀਆਂ ਦੀ ਸੁਵਿਧਾ ਲਈ ਕਿਨੇ ਪਾਰਕ ਬਣਾਏ ਗਏ ਤੇ ਉਹਨਾਂ ਵਿੱਚ ਕਿ-ਕਿ ਸਹੂਲਤਾਂ ਦਿਤੀਆਂ ਗਈਆਂ ਦਿਨੇਸ਼ ਚੱਢਾ ਨੇ ਕਿਹਾ ਕਿ ਮੇਰੀ ਜਾਣਕਾਰੀ ਅਨੁਸਾਰ ਰਵਾਇਤੀ ਪਾਰਟੀਆਂ ਨੇ ਕੋਈ ਵੀ ਨਵਾਂ ਪਾਰਕ ਲੋਕਾਂ ਲਈ ਨਹੀਂ ਬਣਾਇਆ ਨਾ ਹੀ ਪਹਿਲਾ ਤੋਂ ਬਣੇ ਪਾਰਕਾਂ ਦੀ ਕੋਈ ਸਾਂਭ -ਸੰਭਾਲ ਕੀਤੀ ਗਈ ਨਾ ਹੀ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਕੁਝ ਪਾਰਕਾਂ ਦੀ ਸੰਭਾਲ ਕੁਝ ਸਮਾਜ ਸੇਵੀਆਂ ਵਲੋਂ ਚੋਣਾਂ ਦੇ ਨੇੜੇ ਆ ਕੇ ਸਾਫ ਸਫਾਈ ਕਾਰਵਾਈ ਜਾ ਰਹੀ ਹੈ।
ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕੇ ਜੇ ਕਿਸੀ ਵੀ ਵਾਰਡ ਵਿੱਚ ਪਾਰਕ ਬਣਨ ਦੇ ਯੋਗ ਕੋਈ ਖਾਲੀ ਜਗਾਹ ਪਈ ਹੈ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਦੱਸਣ ਤਾ ਜੋ ਜਿੱਤਣ ਤੋਂ ਬਾਅਦ ਲੋਕਾਂ ਅਤੇ ਬੱਚਿਆਂ ਦੀ ਸੁਵਿਧਾ ਲਈ ਪਾਰਕ ਬਣਾਏ ਜਾਨ ਤਾ ਜੋ ਲੋਕ ਵਧੀਆ ਜੀਵਨ ਜੀ ਸਕਣ।