ਹਰੀਸ਼ ਕਾਲੜਾ
ਰੂਪਨਗਰ,07 ਫਰਵਰੀ 2021:ਅੱਜ ਆਮ ਆਦਮੀ ਪਾਰਟੀ ਰੋਪੜ ਸਥਾਨਕ ਚੋਣਾਂ ਦੌਰਾਨ ਪਾਰਟੀ ਨੂੰ ਹੋਰ ਮਜਬੂਤ ਕਰਨ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਨੂੰ ਹੋਰ ਤਿੱਖਾ ਕਰਨ ਲਈ ਇਕ ਰੋਡ ਸ਼ੋਅ ਜਿਲ੍ਹਾ ਪ੍ਰਧਾਨ ਦਿਨੇਸ਼ ਚੱਢਾ ਦੀ ਅਗੁਵਾਈ ਹੇਠ ਕੱਢਿਆ ਗਿਆ ਜਿਸ ਵਿੱਚ ਵਿਸ਼ੇਸ਼ ਤੋਰ ਤੇ ਪੰਜਾਬ ਦੇ ਸਹਿ ਪ੍ਰਭਾਰੀ ਅਤੇ ਦਿੱਲੀ ਤੋਂ ਵਿਧਾਇਕ ਸ੍ਰੀ ਰਾਘਵ ਚੱਢਾ ਤੋਂ ਇਲਾਵਾ ਰੋਪੜ ਦੇ ਸਾਰੇ ਉਮੀਦਵਾਰ ਅਤੇ ਹਜਾਰਾਂ ਪਾਰਟੀ ਦੇ ਵਲੰਟੀਯਰ ਸ਼ਾਮਲ ਹੋਏ।
ਰੋਪੜ ਪਹੁੰਚਣ ਤੇ ਰਾਘਵ ਚੱਢਾ ਦਾ ਜਿਲ੍ਹਾ ਪ੍ਰਧਾਨ ਦਿਨੇਸ਼ ਚੱਢਾ ਅਤੇ ਸਾਰੇ ਉਮੀਦਵਾਰਾਂ ਨੇ ਫੁੱਲਾਂ ਦੇ ਹਾਰ ਪਾਕੇ ਸੁਆਗਤ ਕੀਤਾ ਉਸ ਤੋਂ ਬਾਅਦ ਇਹ ਰੋਡ ਸੈਕੜੇ ਗੱਡੀਆਂ ਅਤੇ ਮੋਟਰ ਸਾਈਕਲ ਸਕੂਟਰ ਸ਼ੋਅ ਥਰਮਲ ਕਲੋਨੀ ਦੇ ਅਗੇ ਤੋਂ ਸ਼ੁਰੂ ਹੋਕੇ ਮੇਨ ਰੋਡ ਤੋਂ ਹੁੰਦੇ ਹੋਏ ਨਵੇਂ ਪੁਲ ਹੁੰਦੇ ਹੋਈ ਲੈਹਰਿਸ਼ਾਹ ਮੰਦਿਰ ਰੋਡ ,ਡੀ.ਏ.ਵੀ.ਪਬਲਿਕ ਸਕੂਲ ਬੇਲਾ ਰੋਡ ਹੁੰਦੇ ਹੋਏ ਮਲਹੋਤਰਾ ਕਲੋਨੀ ,ਕਾਲਜ ਰੋਡ ,ਗਿਆਨੀ ਜੈੱਲ ਸਿੰਘ ਨਗਰ ਤੋਂ ਬਾਹਰ ਆਕੇ ਨਵੇਂ ਪੁਲ ਤੇ ਸਮਾਪਤ ਹੋਇਆ ਇਸ ਮੌਕੇ ਰਾਘਵ ਚੱਢਾ ਨੇ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ ਰਵਾਇਤੀ ਪਾਰਟੀਆਂ ਪੀਣ ਵਾਲਾ ਸ਼ੁੱਧ ਪਾਣੀ, ਚੰਗਾ ਸੀਵਰੇਜ ਸਿਸਟਮ, ਪਾਣੀ ਦੀ ਨਿਕਾਸੀ ਦੇ ਮੁਢਲੇ ਬੰਦੋਬਸਤ ਕਰਨ ਚ ਵੀ ਫੇਲ੍ਹ ਰਹੀਆਂ ਹਨ।
ਇਸ ਲਈ ਆਉਣ ਵਾਲੀਆਂ ਕੌਂਸਲ ਚੋਣਾਂ ਚ ਸ਼ਹਿਰਵਾਸੀਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਰਵਾਇਤੀ ਪਾਰਟੀਆਂ ਵਲੋਂ ਦਿੱਤੇ ਗਏ ਮਾੜੇ ਪ੍ਰਬੰਧ ਕਾਰਣ ਹੀ ਨਹਿਰਾਂ ਦਰਿਆਵਾਂ ਦੀ ਧਰਤੀ ਰੂਪਨਗਰ ਦੇ ਵਸਨੀਕਾਂ ਨੂੰ ਨਾਂ ਤਾਂ ਪੀਣ ਵਾਲਾ ਸ਼ੁੱਧ ਪਾਣੀ ਮਿਲ ਸਕਿਆ ਹੈ,ਨਾਂ ਹੀ ਨਿਕਾਸੀ ਦਾ ਕੋਈ ਬੰਦੋਬਸਤ ਹੋ ਸਕਿਆ ਹੈ।ਬਾਕੀ ਸ਼ਹਿਰੀ ਸਹੂਲਤਾਂ ਤਾਂ ਬਹੁਤ ਦੂਰ ਦੀ ਗੱਲ ਹੈ।ਉਨ੍ਹਾਂ ਕਿਹਾ ਅੱਜ ਵੀ ਸ਼ਹਿਰ ਵਾਸੀਆਂ ਲਈ ਬਰਸਾਤ ਚ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੁੰਦਾ ਹੈ। ਉਹਨਾ ਦੱਸਿਆ ਕਿ ਆਮ ਆਦਮੀ ਪਾਰਟੀ ਵਲੋਂ ਸਾਰੇ ਵਾਰਡਾ ਵਿਚੋ ਆਪਣੇ ਪੜੇ-ਲਿਖੇ ਇਮਾਨਦਾਰ ਉਮੀਦਵਾਰਾ ਨੂੰ ਖੜੇ ਕੀਤਾ ਹੈ ਅਤੇ ਰੋਪੜ ਦੇ ਲੋਕਾ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣ ਨਿਸ਼ਾਨ ਝਾੜੂ ਤੇ ਵੋਟ ਪਾਉਣ । ਉਹਨਾ ਆਖਿਆ ਕਿ ਇਸ ਵਾਰ ਆਮ ਆਦਮੀ ਦੇ ਉਮੀਦਵਾਰਾ ਨੂੰ ਰੋਪੜ ਦੇ ਲੋਕਾ ਦਾ ਬਹੁਤ ਸਮਰਥਨ ਮਿਲ ਰਿਹਾ ਹੈ।
ਇਸ ਮੌਕੇ ਰੋਪੜ ਸ਼ਹਿਰੀ ਪ੍ਰਦਾਨ ਸ਼ਿਵ ਕੁਮਾਰ ਸੈਣੀ ਜਿਲ੍ਹਾ ਸਰਪ੍ਰਸਤ ਭਾਗ ਸਿੰਘ ਮਦਾਨ ,ਜਿਲ੍ਹਾ ਮੀਡੀਆ ਇੰਚਾਰਜ ਸੁਦੀਪ ਵਿੱਜ,,ਕੁਲਦੀਪ ਸਿੰਘ ਗੋਲੀਆਂ ,ਜਿਲ੍ਹਾ ਦਫਤਰ ਇੰਚਾਰਜ ਮਨਜੀਤ ਸਿੰਘ ਬਰਨਾਲਵੀ ,ਰਾਮ ਕੁਮਾਰ ਮੁਕਾਰੀ ,ਭਜਨ ਸਿੰਘ ,ਕ੍ਰਿਸ਼ਨ ਰਾਣਾ,ਗੁਰਮੇਲ ਸਿੰਘ ਥਲੀ , ਨੰਬਰ 1 ਬਲਜਿੰਦਰ ਕੌਰ ਪਤਨੀ ਰਣਜੀਤ ਸਿੰਘ ,ਵਾਰਡ ਨੰਬਰ 2 ਬਲਜਿੰਦਰ ਕੌਰ ਪਤਨੀ ਜਸਵੀਰ ਸਿੰਘ ,ਵਾਰਡ ਨੰਬਰ 3 ਪਰਮਜੀਤ ਕੌਰ , ਵਾਰਡ ਨੰਬਰ4ਅਵਤਾਰ ਸਿੰਘ ਵਾਰਡ ਨੰਬਰ 6 ਤੋਂ ਸੰਦੀਪ ਜੋਸ਼ੀ ,ਵਾਰਡ ਨੰਬਰ 7 ਨੀਲਾਮ ਰਾਣੀ ਵਾਰਡ ਨੰਬਰ 9 ਤੋਂ ਸਰਬਜੀਤ ਕੌਰ ਵਾਰਡ ਨੰਬਰ 10 ਵਰਿੰਦਰ ਸਿੰਘ ਵਾਰਡ ਨੰਬਰ 12 ਯੋਗੇਸ਼ ਕੱਕੜ ,ਵਾਰਡ ਨੰਬਰ 13 ਤੋਂ ਨਵਪ੍ਰੀਤ ਸ਼ਰਮਾ,ਵਾਰਡ ਨੰਬਰ 14 ਚੇਤਨ ਕਾਲੀਆ ,ਵਾਰਡ ਨੰਬਰ 15 ਲਵਲੀਨ ,ਵਾਰਡ ਨੰਬਰ 16 ਸੰਤੋਖ ਸਿੰਘ ਵਾਲਿਆਂ , ਵਾਰਡ ਨੰਬਰ 17ਕੁਲਦੀਪ ਕੌਰ ,ਵਾਰਡ ਨੰਬਰ 18 ਜਸਪ੍ਰੀਤ ਸਿੰਘ ਗਿੱਲ ,ਵਾਰਡ ਨੰਬਰ 19 ਜਸਵਿੰਦਰ ਕੌਰ ਸ਼ਾਹੀ ,ਵਾਰਡ ਨੰਬਰ 20 ਗੁਰਮੇਲ ਸਿੰਘ ਆਦਿ ਮੌਜੂਦ ਸਨ।