ਪਿਛਲੇ ਪੰਜ ਸਾਲਾਂ ਦੇ ਵਕਫ਼ੇ ਦੌਰਾਨ 'ਵਰਸਿਟੀ ਦੇ 522 ਵਿਦਿਆਰਥੀ ਬਹੁਕੌਮੀ ਕੰਪਨੀਆਂ ਵੱਲੋਂ ਨੌਕਰੀਆਂ ਲਈ ਚੁਣੇ
ਵਿਸ਼ਵ ਪ੍ਰਸਿੱਧ ਪ੍ਰਾਈਮ ਫ਼ੋਕਸ, ਡਿਜ਼ੀਟੂਨਜ਼ ਅਤੇ ਡੀ.ਐਨ.ਈ.ਜੀ ਵਗਰੀਆਂ ਚੋਟੀ ਦੀਆਂ ਕੰਪਨੀਆਂ 'ਚ ਨੌਕਰੀ ਪ੍ਰਾਪਤ ਕਰਕੇ ਰਚਿਆ ਇਤਿਹਾਸ
ਵਿਦਿਆਰਥੀਆਂ ਨੂੰ ਰੁਜ਼ਗਾਰ ਪ੍ਰਾਪਤੀ ਲਈ ਮੋਹਰੀ ਭੂਮਿਕਾ ਨਿਭਾਉਣ ਵਾਲੀ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਐਨੀਮੇਸ਼ਨ ਐਂਡ ਮਲਟੀਮੀਡੀਆ ਖੇਤਰ ਦੇ ਵਿਦਿਆਰਥੀਆਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਉਚ ਕੋਟੀ ਦੀਆਂ ਕੰਪਨੀਆਂ 'ਚ 522 ਪਲੇਸਮੈਂਟਾਂ ਹਾਸਲ ਕਰਕੇ ਕੈਂਪਸ ਪਲੇਸਮਂੈਟ ਦਾ ਨਵਾਂ ਇਤਿਹਾਸ ਸਿਰਜਿਆ ਹੈ।ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ.ਐਸ ਬਾਵਾ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ।ਡਾ. ਬਾਵਾ ਨੇ ਦੱਸਿਆ ਕਿ 'ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਜਾਂਦੀ ਮਿਆਰੀ ਤੇ ਸਮੇਂ ਦੀ ਅਕਾਦਮਿਕ ਸਿੱਖਿਆ ਕਾਰਨ ਦੇਸ਼-ਵਿਦੇਸ਼ ਦੀਆਂ ਦਿੱਗ਼ਜ਼ ਕੰਪਨੀਆਂ ਕਂੈਪਸ ਪਲੇਸਮੈਂਟ ਲਈ ਸਾਡੇ ਵਿਦਿਆਰਥੀਆਂ 'ਚ ਰੁਚੀ ਵਿਖਾ ਰਹੀਆਂ ਹਨ ਅਤੇ ਪਿਛਲੇ ਪੰਜ ਸਾਲਾਂ ਦੇ ਵਕਫ਼ੇ ਦੌਰਾਨ ਐਨੀਮੇਸ਼ਨ ਖੇਤਰ ਦੇ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕਰਨ ਲਈ 70 ਤੋਂ ਵੱਧ ਬਹੁਕੌਮੀ ਕੰਪਨੀਆਂ ਕਂੈਪਸ ਪਲੇਸਮੈਂਟ ਲਈ ਪਹੁੰਚੀਆਂ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਬਾਵਾ ਨੇ ਦੱਸਿਆ ਕਿ ਐਨੀਮੇਸ਼ਨ ਐਂਡ ਮਲਟੀਮੀਡੀਆ ਦਾ ਖੇਤਰ ਦੁਨੀਆਂ ਭਰ 'ਚ ਤੇਜ਼ੀ ਨਾਲ ਵਿਕਾਸਸ਼ੀਲ ਹੋ ਰਿਹਾ ਹੈ ਅਤੇ ਇਸ ਦਾ ਦਾਇਰਾ ਬਹੁਤ ਵਿਸ਼ਾਲ ਹੋਣ ਸਦਕਾ ਵੱਡੀ ਗਿਣਤੀ 'ਚ ਵਿਦਿਆਰਥੀ ਇਸ ਖੇਤਰ ਵੱਲ ਰੁਚੀ ਵਿਖਾ ਰਹੇ ਹਨ।ਜਿਸ ਦੇ ਅੰਤਰਗਤ ਐਨੀਮੇਸ਼ਨ ਖੇਤਰ 'ਚ ਨੌਕਰੀ ਲਈ ਚੁਣੇ ਗਏ 522 ਵਿਦਿਆਰਥੀਆਂ ਵਿਚੋਂ 101 ਵਿਦਿਆਰਥੀ ਗ੍ਰਾਫ਼ਿਕ ਡਿਜ਼ਾਇਨਿੰਗ ਖੇਤਰ 'ਚ ਚੰਗੇ ਤਨਖ਼ਾਹ ਪੈਕੇਜ 'ਤੇ ਨੌਕਰੀ ਲਈ ਚੁਣੇ ਗਏ ਹਨ ਜਦਕਿ 2ਡੀ ਐਨੀਮੇਸ਼ਨ ਆਰਟਿਸਟ ਖੇਤਰ 'ਚ 29 ਅਤੇ ਅਤਿ-ਆਧੁਨਿਕ 3ਡੀ ਐਨੀਮੇਸ਼ਨ ਖੇਤਰ 'ਚ 55 ਵਿਦਿਆਰਥੀ ਨੌਕਰੀ ਲਈ ਗਏ ਹਨ।ਉਨ੍ਹਾਂ ਕਿਹਾ ਕਿ ਵੀਡੀਓ ਗੇਮਾਂ, ਫ਼ਿਲਮਾਂ ਅਤੇ ਟੈਲੀਵਿਜ਼ਨ ਵਿੱਚ ਐਨੀਮੇਸ਼ਨ ਅਤੇ ਵਿਜ਼ੂਅਲ ਅਫ਼ੈਕਟਾਂ ਦੀ ਵਰਤੋਂ ਵੱਧਣ ਕਾਰਨ ਵੀ.ਐਫ਼.ਐਕਸ ਕਲਾਕਾਰਾਂ ਦਾ ਮੰਗ ਐਨੀਮੇਸ਼ਨ ਖੇਤਰ 'ਚ ਦਿਨ ਪ੍ਰਤੀ ਵੱਧ ਰਹੀ ਹੈ, ਜਿਸ ਦੇ ਚਲਦੇ ਵੀ.ਐਫ਼.ਐਕਸ ਖੇਤਰ 'ਚ 15, ਮੋਸ਼ਨ ਗ੍ਰਾਫ਼ਿਕਸ 'ਚ 20, ਰੋਟੋ ਐਨੀਮੇਸ਼ਨ ਆਰਟਿਸਟ 'ਚ 33, ਈਲਸ ਸਟ੍ਰੇਟਰ ਅਤੇ ਰਿਗਿੰਗ ਖੇਤਰ 'ਚ 10-10 ਅਤੇ ਲਾਈਟਿੰਗ ਆਰਟਿਸਟ 'ਚ 20 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕੀਤੀ ਗਈ ਹੈ।
ਡਾ. ਬਾਵਾ ਨੇ ਦੱਸਿਆ ਕਿ ਐਨੀਮੇਸ਼ਨ ਖੇਤਰ ਦੇ ਵਿਦਿਆਰਥੀਆਂ ਦੀਆਂ ਕਂੈਪਸ ਪਲੇਸਮਂੈਟਾਂ ਲਈ ਆਉਣ ਵਾਲੀਆਂ 70 ਬਹੁਕੌਮੀ ਕੰਪਨੀਆਂ ਵਿਚੋਂ 20 ਕੰਪਨੀਆਂ ਮੀਡੀਆ ਖੇਤਰ ਨਾਲ ਸੰਬੰਧਿਤ ਹਨ ਜਦਕਿ 30 ਕੰਪਨੀਆਂ ਵਿਗਿਆਪਨ ਅਤੇ ਲੋਕ-ਸੰਪਰਕ ਅਤੇ 15 ਕੰਪਨੀਆਂ ਫ਼ਿਲਮ ਪ੍ਰੋਡਕਸ਼ਨ ਖੇਤਰ ਨਾਲ ਸੰਬੰਧ ਰੱਖਦੀਆਂ ਹਨ।ਜਿਨ੍ਹਾਂ ਵਿਚੋਂ ਭਾਰਤ ਦਾ ਸੱਭ ਤੋਂ ਵੱਡਾ ਐਨੀਮੇਸ਼ਨ ਸਟੂਡਿਓ ਪ੍ਰਾਈਮ ਫ਼ੋਕਸ ਸ਼ਾਮਲ ਹੈ, ਜਿਸ 'ਚ 'ਵਰਸਿਟੀ ਦੇ 102 ਵਿਦਿਆਰਥੀਆਂ ਨੇ ਨੌਕਰੀ ਪ੍ਰਾਪਤ ਕਰਕੇ ਕੀਰਤੀਮਾਨ ਸਥਾਪਿਤ ਕੀਤਾ ਹੈ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਯੂ.ਕੇ, ਜਾਪਾਨ, ਅਮਰੀਕਾ, ਕੈਨੇਡਾ ਅਤੇ ਭਾਰਤ ਸਮੇਤ ਵਿਸ਼ਵ ਪੱਧਰੀ ਐਨੀਮੇਸ਼ਨ ਕੰਪਨੀ 'ਡਿਜ਼ੀਟੂਨਜ਼ ਮੀਡੀਆ ਇੰਟਰਟੇਨਮੈਂਟ' ਵਿੱਚ 'ਵਰਸਿਟੀ ਦੇ 15 ਵਿਦਿਆਰਥੀ ਨੌਕਰੀ ਲਈ ਚੁਣੇ ਗਏ ਹਨ।ਉਨ੍ਹਾਂ ਦੱਸਿਆ ਕਿ ਡਿਜ਼ੀਟੂਨਜ਼ ਨੇ ਐਨੀਮੇਸ਼ਨ ਫਿਲਮਾਂ, ਮੀਡੀਆ, ਮਨੋਰੰਜਨ ਅਤੇ ਵਿਗਿਆਨ ਉਦਯੋਗ ਵਿੱਚ ਵਿਸ਼ਵਵਿਆਪੀ ਪੱਧਰ 'ਤੇ ਸਮੱਗਰੀ ਵਿਕਸਤ ਕੀਤੀ ਹੈ।ਡਾ. ਬਾਵਾ ਨੇ ਦੱਸਿਆ ਕਿ 'ਵਰਸਿਟੀ ਦੇ 3 ਵਿਦਿਆਰਥੀਆਂ ਨੇ ਵਿਸ਼ਵ ਪ੍ਰਸਿੱਧ ਵਿਜ਼ੂਅਲ ਇਫ਼ੈਕਟਸ ਅਤੇ ਐਨੀਮੇਸ਼ਨ ਸਟੂਡਿਓ 'ਡੀ.ਐਨ.ਈ.ਜੀ (ਡਬਲ ਨੈਗਟਿਵ)' ਵਿੱਚ ਨੌਕਰੀ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਹੈ, ਜਿਸ ਨੇ ਬਾਲੀਵੁੱਡ ਅਤੇ ਹਾਲੀਵੁੱਡ ਦੀ ਬਿਹਰਤਰੀਨ ਫ਼ਿਲਮਾਂ ਬਣਾ ਕੇ ਪੰਜ ਵਾਰ 'ਬੈਸਟ ਵੀ.ਐਫ਼ੀ.ਐਕਸ' ਐਵਾਰਡ ਪ੍ਰਾਪਤ ਕਰਨ ਦਾ ਇਤਿਹਾਸ ਰਚਿਆ ਹੈ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ 627 ਤੋਂ ਵੱਧ ਬਹੁਕੌਮੀ ਕੰਪਨੀਆਂ ਪਲੇਸਮੈਂਟ ਲਈ ਚੰਡੀਗੜ੍ਹ ਯੂਨੀਵਰਸਿਟੀ ਨਾਲ ਜੁੜ ਚੁੱਕੀਆ ਹਨ, ਜਿਸ ਦਾ ਲਾਭ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਸੰਪੂਰਨ ਰੂਪ ਨਾਲ ਮਿਲ ਰਿਹਾ ਹੈ।ਸ. ਸੰਧੂ ਨੇ ਕਿਹਾ ਕਿ ਐਨੀਮੇਸ਼ਨ ਕਰੀਅਰ ਅਜੋਕੇ ਸਮੇਂ 'ਚ ਸੱਭ ਤੋਂ ਵੱਧ ਮੁਨਾਫ਼ੇਦਾਰ ਅਤੇ ਲੋੜੀਂਦਾ ਕੋਰਸ ਹੈ, ਜਿਸ ਦੇ ਅੰਤਰਗਤ 'ਵਰਸਿਟੀ ਦੇ ਇੰਸਟੀਚਿਊਟ ਆਫ਼ ਫ਼ਿਲਮ ਐਂਡ ਵਿਜ਼ੂਅਲ ਆਰਟਸ ਵਿਭਾਗ ਵੱਲੋਂ ਸਿਲੇਬਸ ਇੰਡਸਟਰੀ ਦੀ ਲੋੜ ਮੁਤਾਬਕ ਤਿਆਰ ਕੀਤੇ ਜਾ ਰਹੇ ਹਨ ਅਤੇ ਅਤਿ-ਆਧੁਨਿਕ ਵਿਸ਼ਿਆਂ ਦੀ ਸਿਖਲਾਈ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇੰਡਸਟਰੀ ਲਗਾਤਾਰ ਪ੍ਰੈਕਟੀਕਲ ਸਿਖਲਾਈ ਦੇ ਰਹੀ ਹੈ ਅਤੇ ਵਿਸ਼ਵ ਪੱਧਰੀ ਢਾਂਚੇ ਦੀ ਸਥਾਪਤੀ ਲਈ ਵੀ ਇੰਡਸਟਰੀ ਗਠਜੋੜਾਂ ਤਹਿਤ ਵੱਡਮੁੱਲੀ ਮਦਦ ਮਿਲ ਰਹੀ ਹੈ।