ਕੈਨੇਡਾ ‘ਚ ਕੋਰੋਨਾ ਦੇ ਕੁੱਲ ਕੇਸ 76,204, ਠੀਕ ਹੋਏ 38,172 ਅਤੇ 5.702 ਮੌਤਾਂ
ਹਰਦਮ ਮਾਨ
ਸਰੀ, 17 ਮਈ, 2020-ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ ਕੋਵਿਡ-19 ਦੇ ਪੁਸ਼ਟੀ ਕੀਤੇ ਗਏ ਕੇਸਾਂ ਦੀ ਗਿਣਤੀ 76,204 ਹੋ ਗਈ ਹੈ ਜਿਨ੍ਹਾਂ ਵਿੱਚੋਂ 38,172 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ 5,702 ਮੌਤਾਂ ਹੋਈਆਂ ਹਨ।
ਵੱਖ ਵੱਖ ਸੂਬਿਆਂ ਦੀ ਸਥਿਤੀ ਇਸ ਪ੍ਰਕਾਰ ਹੈ ਕਿ ਕਿਊਬੈਕ ਵਿਚ 42,183 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿੱਚੋਂ 3,483 ਮੌਤ ਹੱਥੋਂ ਹਾਰ ਗਏ ਅਤੇ 11,458 ਠੀਕ ਹੋ ਗਏ ਹਨ। ਓਨਟਾਰੀਓ ਵਿਚ ਕੁੱਲ 22,653 ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 1,881 ਮੌਤਾਂ ਹੋਈਆਂ ਹਨ ਅਤੇ 17,360 ਮਰੀਜ਼ ਠੀਕ ਹੋਏ ਹਨ। ਅਲਬਰਟਾ ਵਿਚ ਕੁੱਲ 6,587 ਕੇਸ ਆਏ ਹਨ ਜਿਨ੍ਹਾਂ ਵਿੱਚੋਂ 5,377 ਠੀਕ ਹੋ ਚੁੱਕੇ ਹਨ ਅਤੇ 126 ਮਰੀਜ਼ਾਂ ਦੀ ਮੌਤ ਹੋ ਗਈ ਹੈ। ਬ੍ਰਿਟਿਸ਼ ਕੋਲੰਬੀਆ ਵਿਚ 2,428 ਕੇਸਾਂ ਦੀ ਪੁਸ਼ਟੀ ਹੋਈ ਹੈ, 141 ਮੌਤਾਂ ਹੋਈਆਂ ਹਨ ਅਤੇ 1,932 ਮਰੀਜ਼ ਠੀਕ ਹੋ ਚੁੱਕੇ ਹਨ। ਨੋਵਾ ਸਕੋਸ਼ੀਆ ਵਿਚ ਕੁੱਲ 1,037 ਕੇਸ, 55 ਮੌਤਾਂ ਅਤੇ 930 ਮਰੀਜ਼ ਠੀਕ ਹੋਏ ਹਨ। ਸਸਕੈਚਵਾਨ ਵਿਚ 591 ਕੇਸ, 6 ਮੌਤਾਂ ਅਤੇ 433 ਕੇਸ ਠੀਕ ਹੋਏ ਹਨ। ਮੈਨੀਟੋਬਾ ਵਿਚ 278 ਕੇਸ, 7 ਮੌਤਾਂ ਅਤੇ 257 ਮਰੀਜ਼ ਠੀਕ ਹੋ ਚੁੱਕੇ ਹਨ। ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਿਚ 260 ਕੇਸਾਂ ਵਿੱਚੋਂ 249 ਠੀਕ ਅਤੇ 3 ਮੌਤਾਂ ਹੋਈਆਂ ਹਨ।
ਬਾਕੀ ਸੂਬਿਆਂ ਵਿਚ ਸਾਰੇ ਦੇ ਸਾਰੇ ਮਰੀਜ਼ ਠੀਕ ਹੋ ਚੁੱਕੇ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com