ਸਹਿਕਾਰੀ ਖੰਡ ਮਿੱਲ ਬਟਾਲਾ ਵੱਲੋ ਕੋਵਿਡ-19 ਮਹਾਂਮਾਰੀ ਦੌਰਾਨ ਕੀਤੇ ਗਏ ਵਿਸ਼ੇਸ ਉਪਰਾਲੇ
ਗੁਰਦਾਸਪੁਰ, 13 ਮਈ 2020: ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਤੇ ਜੇਲਾਂ ਮੰਤਰੀ ਪੰਜਾਬ ਵਲੋਂ ਗੰਨਾ ਕਾਸ਼ਤਕਾਰਾਂ ਦੀ ਸਹੂਲਤ ਲਈ ਸਹਿਕਾਰੀ ਖੰਡ ਮਿੱਲ ਬਟਾਲਾ ਵੱਲੋ ਗੰਨਾ ਕਾਸ਼ਤਕਾਰਾਂ ਵੱਲੋਂ ਮਿੱਲ ਨੂੰ ਸਪਲਾਈ ਕੀਤੇ ਗਏ ਗੰਨੇ ਦੀ ਬਣਦੀ ਇੰਨਸੈਟਿਵ ਖੰਡ ਰਿਆਇਤੀ ਦਰ ਤੇ ਵੰਡੀ ਜਾ ਰਹੀ ਹੈ ਅਤੇ ਖੰਡ ਵੰਡਣ ਸਮੇਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਸੋਸ਼ਲ ਡਿਸਟੈਸਿੰਗ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ।
ਸ. ਬਲਵਿੰਦਰ ਸਿੰਘ ਡਿਪਟੀ ਰਜਿਸਟਰਾਰ ਗੁਰਦਾਸਪੁਰ ਨੇ ਜਾਣਾਕਰੀ ਦਿੰਦਿਆਂ ਦੱਸਿਆ ਕਿ ਸਹਿਕਾਰੀ ਖੰਡ ਮਿੱਲ ਬਟਾਲਾ ਵੱਲੋ ਕੋਵਿਡ-19 ਮਹਾਂਮਾਰੀ ਦੌਰਾਨ ਵਿਸ਼ੇਸ ਉਪਰਾਲੇ ਕੀਤੇ ਗਏ ਹਨ। ਬਟਾਲਾ ਖੰਡ ਮਿੱਲ ਵੱਲੋ ਇੱਕ ਕਿਲੋ, ਦੋ ਕਿਲੋ ਅਤੇ ਪੰਜ ਕਿਲੋ ਖੰਡ ਦੇ ਪੈਕਟ ਮਾਰਕਫੈਡ, ਮਿਲਕਫੈਡ ਅਤੇ ਫੂਡ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਸਰਕਾਰ ਨੂੰ ਲੋੜਵੰਦ ਜਨਤਾ ਵਿੱਚ ਵੰਡਣ ਵਾਸਤੇ ਮੁਹੱਈਆ ਕਰਵਾਏ ਜਾ ਰਹੇ ਹਨ। ਮਿੱਲ ਏਰੀਏ ਦੇ ਗੰਨਾ ਕਾਸ਼ਤਕਾਰਾਂ ਨੂੰ ਵਧੀਆ ਕਿਸਮਾਂ ਦੇ ਗੰਨੇ ਦੇ ਸ਼ੁੱਧ ਬੀਜ ਗੰਨਾ ਪਰਜਨਣ ਖੋਜ ਕੇਦਰ ਕੋਇੰਮਬਾਟੂਰ ਦੇ ਖੇ'ਤਰੀ ਕੇਦਰ ਕਰਨਾਲ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤਰੀ ਕੇਦਰ ਕਪੂਰਥਲਾ ਤੋ ਮੰਗਵਾ ਕੇ ਉਪਲੱਭਧ ਕਰਵਾਏ ਗਏ ਹਨ ਤਾਂ ਕਿ ਚੱਲ ਰਹੇ ਲਾਕਡਾਊਨ ਦੌਰਾਨ ਜਿੰਮੀਦਾਰਾਂ ਨੂੰ ਗੰਨਾ ਦਾ ਬੀਜ ਪ੍ਰਾਪਤ ਕਰਨ ਵਿੰਚ ਕੋਈ ਮੁਸ਼ਕਲ ਪੇਸ਼ ਨਾ ਆਵੇ।
ਉਨਾਂ ਨੇ ਦੱਸਿਆ ਕਿ ਇਸ ਤੋ' ਇਲਾਵਾ ਮਿੱਲ ਵੱਲੋ ਸ਼ੁੱਧ ਕਿਸਮਾਂ ਦੇ ਗੰਨੇ ਦੀ ਪਨੀਰੀ ਤਿਆਰ ਕਰਕੇ ਸੀਡ ਨਰਸਰੀ ਤਿਆਰ ਕਰਨ ਲਈ ਜਿੰਮੀਦਾਰਾਂ ਨੂੰ ਬਿਨਾਂ ਕਿਸੇ ਲਾਗਤ ਤੋ' ਦੇਣ ਦੀ ਸ਼ੁਰੂਆਤ ਪਿਛਲੇ ਦਿਨੀਸਹਿਕਾਰਤਾ ਅਤੇ ਜੇਲਾਂ ਮੰਤਰੀ ਪੰਜਾਬ ਵੱਲੋ ਵੀਡੀਉ ਕਾਨਫਰੰਸ ਰਾਹੀ ਕੀਤੀ ਗਈ ਜਿਸਦੀ ਬਿਜਾਈ ਜਿੰਮੀਦਾਰਾਂ ਵੱਲੋ ਕਣਕ ਦੀ ਵਾਢੀ ਤ' ਬਾਅਦ ਖੇਤਾਂ ਵਿੱਚ ਕੀਤੀ ਜਾਵੇਗੀ। ਮਿੱਲ ਵੱਲ ਜਿੰਮੀਦਾਰਾਂ ਨੂੰ ਖੇਤੀਬਾੜੀ ਨਾਲ ਸਬੰਧਤ ਦਵਾਈਆਂ ਆਦਿ ਵੀ ਫੀਲਡ ਸਟਾਫ ਰਾਹੀ ਉਨਾਂ• ਦੇ ਏਰੀਏ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਗੰਨਾ ਕਾਸ਼ਤਕਾਰਾਂ ਦੀਆਂ ਖੇਤੀਬਾੜੀ ਨਾਲ ਸਬੰਧਤ ਸਮੱਸਿਆਵਾਂ ਨੂੰ ਮਿੱਲ ਦੇ ਫੀਲਡ ਸਟਾਫ ਵੱਲੋ' ਆਨ ਲਾਈਨ ਹੱਲ ਕੀਤਾ ਜਾ ਰਿਹਾ ਹੈ ਅਤੇ ਇਸ ਬਾਰੇ ਉਨਾਂ ਨੂੰ ਵਟਸਅੱਪ ਮੈਸੇਜ ਭੇਜੇ ਜਾਂਦੇ ਹਨ।ਮਿੱਲ ਦੀ ਰਿਟੇਲ ਸ਼ਾਪ ਤੇ ਮਾਰਕਫੈਡ, ਮਿਲਕਫੈਡ ਅਤੇ ਸ਼ੂਗਰਫੈਡ ਦੇ ਪ੍ਰੋਡਕਟਸ ਆਮ ਜਨਤਾ ਨੂੰ ਵਾਜਿਬ ਰੇਟਾਂ ਤੇ ਮੁਹੱਈਆ ਕਰਵਾਏ ਜਾ ਰਹੇ ਹਨ।
ਉਨਾਂ ਨੇ ਅੱਗੇ ਦੱਸਿਆ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋ' ਸਹਿਕਾਰੀ ਖੰਡ ਮਿੱਲਾਂ ਵਾਸਤੇ ਜਾਰੀ ਕੀਤੀ ਗਈ ਗੰਨੇ ਦੀ ਕੀਮਤ ਦੀ ਅਦਾਇਗੀ 50 ਕਰੋੜ ਰੁਪਏ ਵਿੱਚੋ' ਬਟਾਲਾ ਮਿੱਲ ਹਿੱਸੇ ਆਉਦੀ ਰਕਮ ਜਿੰਮੀਦਾਰਾਂ ਦੇ ਬੈਂਕ ਖਾਤਿਆਂ ਵਿੱਚ ਪਾਈ ਗਈ ਹੈ।ਮਿੱਲ ਦੇ ਸਮੂਹ ਅਫਸਰਾਂ ਵੱਲੋ' ਆਪਣੀ ਇੱਕ ਹਫਤੇ ਦੀ ਤਨਖਾਹ ਅਤੇ ਵਰਕਰਾਂ ਵੱਲੋ ਆਪਣੀ ਇੱਕ ਦਿਨ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਵਿੱਚ ਯੋਗਦਾਨ ਵਜੋ' ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਮਿੱੱਲ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸੈਨੇਟਾਈਜਰ ਅਤੇ ਮਾਸਕ ਸੁਰੱਖਿਆ ਵਾਸਤੇ ਮੁਹੱਈਆ ਕਰਵਾਏ ਗਏ ਹਨ।