ਪਰਵਿੰਦਰ ਸਿੰਘ ਕੰਧਾਰੀ
- ਰਾਜਸੀ ਪਾਰਟੀਆਂ ਅਤੇ ਉਮੀਦਵਾਰ ਆਦਰਸ ਚੋਣ ਜਾਬਤੇ ਦੀ ਪਾਲਣਾ ਯਕੀਨੀ ਬਣਾਉਣ: ਮਨਜੀਤ ਸਿੰਘ ਬਰਾੜ
ਫਰੀਦਕੋਟ, 5 ਫਰਵਰੀ 2021 - ਚੋਣ ਕਮਿਸਨ ਪੰਜਾਬ ਵੱਲੋਂ 14 ਫਰਵਰੀ ਨੂੰ ਹੋੋਣ ਵਾਲੀਆਂ ਨਗਰ ਕੌਂਸਲ ਚੋੋਣਾਂ ਲਈ ਫਰੀਦਕੋਟ ਜ਼ਿਲ੍ਹੇ ਵਾਸਤੇ ਮਨਜੀਤ ਸਿੰਘ ਬਰਾੜ ਆਈ ਏ ਐਸ ਨੂੰ ਫਰੀਦਕੋਟ ਜ਼ਿਲ੍ਹੇ ਲਈ ਚੋੋਣ ਨਿਗਰਾਨ ਨਿਯੁਕਤ ਕੀਤਾ ਗਿਆ ਹੈ, ਵੱਲੋੋਂ ਅੱਜ ਜ਼ਿਲ੍ਹਾ ਚੋੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸਵਰਨਦੀਪ ਸਿੰਘ ਸਮੇਤ ਸਮੂਹ ਆਰ ਓ ਅਤੇ ਹੋੋਰ ਅਧਿਕਾਰੀਆਂ ਨਾਲ ਨਗਰ ਕੌੌਸਲ ਚੋੋਣਾਂ ਲਈ ਚੋੋਣ ਪ੍ਰਬੰਧਾਂ ਆਦਿ ਬਾਰੇ ਵਿਸ਼ੇਸ਼ ਤੌੌਰ ਤੇ ਮੀਟਿੰਗ ਕੀਤੀ ਗਈ ਅਤੇ ਇਨ੍ਹਾਂ ਅਧਿਕਾਰੀਆਂ ਤੋੋਂ ਜ਼ਿਲੇ੍ਹ ਵਿੱਚ ਹੋੋਈਆਂ ਨਾਮਜਦਗੀਆਂ, ਚੋੋਣਾਂ ਲਈ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਹਾਸਲ ਕੀਤੀ ਗਈ |
ਇਸ ਮੌੌਕੇ ਜ਼ਿਲ੍ਹਾ ਚੋੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਚੋੋਣ ਨਿਗਰਾਨ ਜੀ ਨੂੰ ਫਰੀਦਕੋਟ ਜ਼ਿਲੇ੍ਹ ਦੀਆਂ ਨਗਰ ਕੌੌਸਲਾਂ ਫਰੀਦਕੋਟ, ਕੋੋਟਕਪੂਰਾ ਅਤੇ ਜੈਤੋ ਵਿੱਚ ਆਦਰਸ਼ ਚੋੋਣ ਜਾਬਤੇ,ਚੋੋਣ ਪ੍ਰਕਿਰਿਆ ਜਿਵੇ ਕਿ ਉਮੀਦਵਾਰਾਂ ਦੀਆਂ ਨਾਮਜਦਗੀਆਂ, ਵੋੋਟਰ ਸੂਚੀਆਂ, ਚੋੋਣ ਡਿਊਟੀਆਂ,ਪੋੋਲਿੰਗ ਪਾਰਟੀਆਂ ਅਤੇ ਵੋਟਾਂ ਦੀ ਗਿਣਤੀ ਆਦਿ ਪ੍ਰਬੰਧਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੰਜਾਬ ਚੋੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਹ ਨਗਰ ਕੌੌਸਲ ਚੋੌਣਾਂ ਪੂਰੀ ਪਾਰਦਰਸ਼ਤਾ ਅਤੇ ਅਮਨ ਅਮਾਨ ਨਾਲ ਕਰਵਾਈਆਂ ਜਾਣ |ਇਸ ਮੌੌਕੇ ਜ਼ਿਲ੍ਹਾ ਪੁਲਿਸ ਮੁਖੀ ਸ ਸਵਰਨਜੀਤ ਸਿੰਘ ਨੇ ਜ਼ਿਲੇ੍ਹ ਵਿੱਚ ਨਗਰ ਕੌੌਸਲ ਚੋੋਣਾਂ, ਚੋੋਣ ਪ੍ਰਚਾਰ, ਵੋੋਟਾਂ ਅਤੇ ਵੋਟਾਂ ਦੀ ਗਿਣਤੀ ਆਦਿ ਸਮੇਂ ਕੀਤੇ ਗਏ ਅਤੇ ਕੀਤੇ ਜਾਣ ਵਾਲੇ ਸੁਰੱਖਿਆ ਪ੍ਰਬੰਧਾਂ ਬਾਰੇ ਚੋੋਣ ਨਿਗਰਾਨ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ |
ਚੋੋਣ ਨਿਗਰਾਨ ਸ ਮਨਜੀਤ ਸਿੰਘ ਬਰਾੜ ਆਈ ਏ ਐਸ ਨੇ ਚੋੋਣ ਲੜ ਰਹੇ ਉਮੀਦਵਾਰਾਂ, ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਆਦਰਸ ਚੋਣ ਜਾਬਤੇ ਦੀ ਪਾਲਣਾ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਆਦਰਸ ਚੋਣ ਜਾਬਤੇ ਦੀ ਪਾਲਣਾ ਕਰਨਾ ਸਮੂਹ ਰਾਜਸੀ ਪਾਰਟੀਆਂ ਅਤੇ ਉਮੀਦਵਾਰਾਂ ਦਾ ਫਰਜ ਹੈ | ਉਲੰਘਣਾ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ | ਸਾਰੇ ਚੋਣ ਹਲਕਿਆਂ ਵਿਚ ਆਦਰਸ਼ ਚੋਣ ਜਾਬਤਾ ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਲਾਗੂ ਰਹੇਗਾ |
ਉਨ੍ਹਾਂ ਕਿਹਾ ਕਿ ਮਿਤੀ 12 ਫਰਵਰੀ ਨੂੰ ਸਾਮ 4 ਵਜੇ ਖੁੱਲਾ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਵੇ | ਪੋਲਿੰਗ ਸਟੇਸਨਾਂ ਦੇ 100 ਮੀਟਰ ਦੇ ਘੇਰੇ ਅੰਦਰ ਪਰਚਾਰ ਨਾ ਕੀਤਾ ਜਾਵੇ | ਵੋਟਰਾਂ ਨੂੰ ਨਿਜੀ ਵਾਹਨਾਂ ਉੱਤੇ ਪੋਲਿੰਗ ਸਟੇਸਨਾਂ ਨੂੰ ਢੋਹਣਾ ਚੋਣ ਜਾਬਤੇ ਦੀ ਉਲੰਘਣਾ ਮੰਨਿਆ ਜਾਵੇਗਾ | ਚੋਣ ਅਮਲੇ ਦੇ ਅਧਿਕਾਰੀਆਂ ਨਾਲ ਅਭੱਦਰ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ |
ਇਸ ਮੌੌਕੇ ਸ ਗੁਰਜੀਤ ਸਿੰਘ ਏ ਡੀ ਸੀ , ਸ੍ਰੀ ਪ੍ਰੀਤ ਮਹਿੰਦਰ ਸਹੋੋਤਾ ਏ ਡੀ ਸੀ (ਵਿ)ਕਮ ਵਧੀਕ ਜ਼ਿਲ੍ਹਾ ਚੋੋਣ ਅਫਸਰ, ਸ ਪਰਮਦੀਪ ਸਿੰਘ ਆਰ ਟੀ ਏ ਕਮ ਆਰ ਓ ਨਗਰ ਕੌੌਾਸਲ ਫਰੀਦਕੋਟ, ਸ੍ਰੀ ਅਮਰਿੰਦਰ ਸਿੰਘ ਟਿਵਾਣਾ ਐਸ ਡੀ ਐਮ ਕਮ ਆਰ ਓ ਨਗਰ ਕੌੌਾਸਲ ਕੋੋਟਕਪੂਰਾ, ਡਾ ਮਨਦੀਪ ਕੌੌਰ ਐਸ ਡੀ ਐਮ ਕਮ ਆਰ ਓ ਨਗਰ ਕੌੌਾਸਲ ਜੈਤੋੋ, ਮਿਸ ਪੂਨਮ ਸਿੰਘ ਐਸ ਡੀ ਐਮ ਫਰੀਦਕੋਟ, ਸ੍ਰੀ ਕੁਲਦੀਪ ਸਿੰਘ ਸੋੋਹੀ ਐਸ ਪੀ ਐਚ, ਸ੍ਰੀ ਅਨਿਲ ਕਟਿਆਰ ਡੀ ਆਈ ਓ, ਸ੍ਰੀ ਰਾਜੇਸ਼ ਵਰਮਾ ਏ ਈ ਟੀ ਸੀ ਸਮੇਤ ਹੋੋਰ ਅਧਿਕਾਰੀ ਵੀ ਹਾਜ਼ਰ ਸਨ |