ਦੀਪਕ ਜੈਨ
ਜਗਰਾਓਂ, 10 ਫਰਵਰੀ 2021 - ਨਗਰ ਕੌਂਸਲ ਜਗਰਾਓਂ ਜੋਕਿ ਅਕਸਰ ਭ੍ਰਿਸ਼ਟਾਚਾਰ ਕਾਰਨ ਸੁਰਖੀਆਂ ਵਿਚ ਰਹਿੰਦੀ ਹੈ , ਲਈ ਹੁਣ 14 ਹੋਣ ਜਾ ਰਹੀਆਂ ਹਨ ਅਤੇ ਸਾਰੇ ਉਮੀਦਵਾਰਾਂ ਵਲੋਂ ਪੂਰਾ ਜ਼ੋਰ ਲਗਾ ਦਿੱਤਾ ਗਿਆ ਹੈ। ਅੱਜ ਸਾਡੇ ਪਤਰਕਾਰ ਵਲੋਂ ਵਾਰਡ 12 ਦੇ ਤਿੰਨ ਉਮੀਦਵਾਰਾਂ ਨਾਲ ਗੱਲਬਾਤ ਓਨਾ ਨਾਲ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਸੰਬੰਧੀ ਵਿਚਾਰ ਪੁਛੇ ਗਏ। ਫਿਲਹਾਲ ਵਾਰਡ 12 ਵਿਚੋਂ 4 ਉਮੀਦਵਾਰ ਕਾਂਗਰਸ ਤੋਂ ਰਾਕੇਸ਼ ਰੋਡਾ , ਅਕਾਲੀ ਦਲ ਤੋਂ ਬਿੰਦਰ ਸਿੰਘ , ਆਮ ਆਦਮੀ ਪਾਰਟੀ ਤੋਂ ਗੁਰਮੇਲ ਸਿੰਘ ਅਤੇ ਵਜੋਂ ਮੈਦਾਨ ਵਿਚ ਹਨ ਪਰ ਮੁਕਾਬਲਾ ਅਕਾਲੀ ਦਲ ਦੇ ਬਿੰਦਰ ਅਤੇ ਅਜਾਦ ਹਿਮਾਂਸ਼ੂ ਵਿਚਕਾਰ ਹੀ ਦਸਿਆ ਜਾ ਰਿਹਾ ਹੈ।
ਭ੍ਰਿਸ਼ਟਾਚਾਰ ਸੰਬੰਧੀ ਬੋਲਦਿਆਂ ਹਿਮਾਂਸ਼ੂ ਮਲਿਕ ਨੇ ਕਿਹਾ ਕਿ ਨਗਰ ਕੌਂਸਲ ਵਿਚ ਭ੍ਰਿਸ਼ਟਾਚਾਰ ਪੁਰਾਣੇ ਕੌਂਸਲਰਾਂ ਕਾਰਨ ਹੈ ਅਤੇ ਜੇਕਰ ਕੌਂਸਲਰ ਕਮਿਸ਼ਨ ਬੰਦ ਕਰ ਦੇਣ ਤਾਂ ਭ੍ਰਿਸ਼ਟਾਚਾਰ ਆਪੇ ਖਤਮ ਹੋ ਜਾਵੇਗਾ। ਮਲਿਕ ਨੇ ਕਿਹਾ ਕਿ ਜੇਕਰ ਕੌਂਸਲਰ ਬਣਦੇ ਹਨ ਤਾਂ ਉਹ ਯੁਵਾ ਅੱਗੇ ਲਿਆਉਣਗੇ ਕਿਓਂਕਿ ਸਮੇ ਦੀ ਮੰਗ ਹੈ ਕਿ ਯੁਵਾ ਅੱਗੇ ਆਵੇ ਅਤੇ ਪੁਰਾਣੇ ਭ੍ਰਿਸ਼ਟ ਆਰਾਮ ਫਰਮਾਉਣ। ਓਨਾ ਕਿਹਾ ਕਿ ਸਾਬਕਾ ਕੌਂਸਲਰ ਇਹ ਕਹਿ ਰਹੇ ਹਨ ਓਨਾ ਵਲੋਂ ਵਾਰਡ ਵਿਚ ਕਰੋੜਾਂ ਦੇ ਵਿਕਾਸ ਕਰਵਾਏ ਗਏ ਹਨ ਪਰ ਉਹ ਓਨਾ ਦਾ ਦਸਵਾਂ ਹਿੱਸਾ ਵਿਕਾਸ ਦਾ ਵਿਖਾਉਣ।
ਅਕਾਲੀ ਦਲ ਦੇ ਬਿੰਦਰ ਸਿੰਘ ਨਾਲ ਗੱਲਬਾਤ ਦੌਰਾਨ ਓਨਾ ਵਲੋਂ ਵੀ ਕੌਂਸਲਰਾਂ ਦੇ ਕਮਿਸ਼ਨ ਨੂੰ ਹੀ ਮੇਨ ਕਾਰਨ ਦੱਸਿਆ। ਓਨਾ ਕਿਹਾ ਕਿ ਕੌਂਸਲਰਾਂ ਦੇ ਕਮਿਸ਼ਨ ਕਾਰਨ ਹੀ ਨਗਰ ਕੌਂਸਲ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਅਤੇ ਜੇਕਰ ਕੌਂਸਲਰ ਕਮਿਸ਼ਨ ਲੈਣਾ ਬੰਦ ਕਰ ਦੇਣ ਤਾਂ ਭ੍ਰਿਸ਼ਟਾਚਾਰ ਆਪੇ ਖਤਮ ਹੋ ਜਾਵੇਗਾ। ਬਿੰਦਰ ਨੇ ਕਿਹਾ ਕਿ ਜੇਕਰ ਉਹ ਕੌਂਸਲਰ ਬਣਦੇ ਹਨ ਤਾਂ ਉਹ ਭ੍ਰਿਸ਼ਟਾਚਾਰ ਨੂੰ ਨੱਥ ਪਾਕੇ ਹੀ ਸਾਹ ਲੈਣਗੇ ਅਤੇ ਜੇਕਰ ਧਰਨੇ ਪ੍ਰਦਰਸ਼ਨ ਵੀ ਕਰਨੇ ਪਾਏ ਤਾਂ ਉਹ ਕਰਨਗੇ।
ਕਾਂਗਰਸ ਪਾਰਟੀ ਦੇ ਉਮੀਦਵਾਰ ਰਾਕੇਸ਼ ਰੋਡਾ ਨੇ ਇਹ ਕਹਿਕੇ ਹੈਰਾਨ ਕਰ ਦਿੱਤਾ ਕਿ ਨਗਰ ਕੌਂਸਲ ਵਿਚ ਭ੍ਰਿਸ਼ਟਾਚਾਰ ਹੈ ਹੀ ਨਹੀਂ। ਇਸ ਜਵਾਬ ਤੇ ਬਾਰ ਬਾਰ ਸਵਾਲ ਚੁੱਕਣ ਉਪਰ ਰੋਡਾ ਨੇ ਕਿਹਾ ਕਿ ਜੇਕਰ ਥੋੜਾ ਬਹੁਤ ਭ੍ਰਿਸ਼ਟਾਚਾਰ ਹੋਇਆ ਹੋਵੇਗਾ ਤਾਂ ਉਸ ਬਾਰੇ ਵਿਜੀਲੈਂਸ ਵਿਭਾਗ ਕਾਰਵਾਈ ਕਰ ਰਿਹਾ ਹੈ। ਦੂਜੇ ਉਮੀਦਵਾਰਾਂ ਵਲੋਂ ਓਨਾ ਉਪਰ ਭ੍ਰਿਸ਼ਟਾਚਾਰ ਸੰਬੰਧੀ ਸਵਾਲ ਦਾ ਜਵਾਬ ਦਿੰਦਿਆਂ ਰੋਡਾ ਨੇ ਕਿਹਾ ਕਿ ਓਨਾ ਵਾਲ ਕੋਈ ਵੀ ਵਿਅਕਤੀ ਭ੍ਰਿਸ਼ਟਾਚਾਰ ਦਾ ਆਰੋਪ ਨਹੀਂ ਲਗਾ ਸਕਦਾ ਕਿਓਂਕਿ ਉਹ ਕਮਿਸ਼ਨ ਵਰਗੀ ਚੀਜ ਤੋਂ ਦੂਰ ਰਹਿੰਦੇ ਹਨ ਓਨਾ ਉਪਰ ਕੋਈ ਅਧਿਕਾਰੀ ਤਾਂ ਛੱਡੋ ਕੋਈ ਠੇਕੇਦਾਰ ਵੀ ਆਰੋਪ ਨਹੀਂ ਲਗਾ ਸਕਦਾ ਅਤੇ ਉਹ ਸਾਫ ਕੰਮ ਅਤੇ ਸੇਵਾ ਕਰਨ ਵਿਚ ਵਿਸ਼ਵਾਸ ਰੱਖਦੇ ਹਨ।