ਇੱਕ ਹਫਤੇ ਤੋਂ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ
ਐਸ ਏ ਐਸ ਨਗਰ, 16 ਮਈ 2020: "ਜ਼ਿਲ੍ਹਾ ਤੇਜ਼ੀ ਨਾਲ ਸਿਹਤਯਾਬ ਹੋ ਰਿਹਾ ਹੈ ਕਿਉਂਕਿ ਜਿਲੇ ਦੇ ਠੀਕ ਹੋਏ ਲੋਕਾਂ ਦੀ ਕੁੱਲ ਗਿਣਤੀ 105 ਵਿਚੋਂ 95 ਹੋ ਗਈ ਹੈ, ਜਦੋਂ ਕਿ 35 ਮਰੀਜ਼ਾਂ ਨੂੰ ਦੇਰ ਸ਼ਾਮ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ” ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।
ਜ਼ਿਲ੍ਹਾ ਪ੍ਰਸ਼ਾਸਨ ਦੇ ਮਿਹਨਤੀ ਯਤਨਾਂ ਅਤੇ ਸਿਹਤ ਵਿਭਾਗ ਦੁਆਰਾ ਮੁਹੱਈਆ ਕਰਵਾਏ ਗਏ ਉਤਮ ਡਾਕਟਰੀ ਸੇਵਾਵਾਂ ਦੇ ਨਤੀਜੇ ਵਜੋਂ 8 ਮਈ ਤੋਂ ਬਾਅਦ ਜ਼ਿਲ੍ਹੇ ਵਿੱਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ।
ਕੁਆਰੰਟੀਨ ਕੀਤੇ ਵਿਅਕਤੀਆਂ ਦੀ ਸਥਿਤੀ ਦੇ ਸੰਬੰਧ ਵਿੱਚ ਡੀ.ਸੀ. ਨੇ ਅੱਗੇ ਕਿਹਾ ਕਿ ਹੁਣ ਤੱਕ 3328 ਵਿਅਕਤੀਆਂ ਦੀ ਕੁਆਰੰਟੀਨ ਅਵਧੀ ਖ਼ਤਮ ਹੋ ਚੁੱਕੀ ਹੈ ਜਦੋਂ ਕਿ ਇਸ ਸਮੇਂ 1253 ਕੁਆਰੰਟੀਨ ਅਧੀਨ ਹਨ। ਐਕਟਿਵ ਕੇਸ ਸਿਰਫ 7 ਰਹਿੰਦੇ ਹਨ ਪਰ ਬਦਕਿਸਮਤੀ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ।