ਮੋਹਾਲੀ 7 ਫ਼ਰਵਰੀ 2021 - ਮੋਹਾਲੀ ਜ਼ਿਲ੍ਹੇ ਦੀਆਂ ਜ਼ਿਲ੍ਹੇ ਦੇ ਦਰਜਨ ਭਰ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਸ਼ਾਮਲਾਟ ਰਸਤਿਆਂ ਸ਼ਮਸ਼ਾਨਘਾਟ ਦੀ ਜਗ੍ਹਾ ਅਤੇ ਟੋਭਿਆਂ ਦੀ ਜਗ੍ਹਾ ਉੱਪਰ ਕੁਲਵੰਤ ਸਿੰਘ ਕਾਰੋਬਾਰੀ ਨੇ ਨਾਜਾਇਜ਼ ਕਬਜ਼ਾ ਕਰ ਰੱਖਿਆ ਹੈ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਮੋਹਾਲੀ ਅਬਜ਼ਰਬਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਪ੍ਰੋ ਚੰਦੂਮਾਜਰਾ ਨੇ ਵਾਰਡ ਨੰਬਰ ਤੇਰਾਂ ਤੋ ਸੁਰੇਸ ਕੁਮਾਰੀ ਅਤੇ ਚੌਦਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੋਹਾਲੀ ਸ਼ਹਿਰੀ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੰਵਲਜੀਤ ਸਿੰਘ ਰੂਬੀ ਦੇ ਚੋਣ ਮੁਹਿੰਮ ਦੌਰਾਨ ਰੱਖੀ ਗਈ ਵਿਸ਼ਾਲ ਇਕੱਤਰਤਾ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਨ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਇਕ ਪਾਸੇ ਵੱਡਾ ਕਾਰੋਬਾਰੀ ਹੈ ਜਦਕਿ ਦੂਸਰੇ ਪਾਸੇ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਅਤੇ ਲੋਕਾਂ ਦੇ ਕੰਮਾਂ ਵਿੱਚ ਦਿਨ ਰਾਤ ਰੁਚੀ ਰੱਖਣ ਵਾਲਾ ਕੰਵਲਜੀਤ ਸਿੰਘ ਰੂਬੀ ਹੈ ਅਤੇ ਅਤੇ ਰੂਬੀ ਦੀ ਲੋਕ ਸੇਵਾ ਦੀ ਭਾਵਨਾ ਨੂੰ ਵੇਖਦੇ ਹੋਏ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਮੋਹਾਲੀ ( ਸ਼ਹਿਰੀ )ਦਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ ਹੈ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਕੰਵਲਜੀਤ ਸਿੰਘ ਰੂਬੀ ਦੀਆਂ ਪਾਰਟੀ ਪ੍ਰਤੀ ਵਫਾਦਾਰੀ ਅਤੇ ਲੋਕਾਂ ਲੋਕ ਸੇਵਾ ਵਿੱਚ ਰੁਚੀ ਨੂੰ ਦੇਖਦੇ ਹੋਏ ਹੀ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਮੋਹਾਲੀ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਪ੍ਰੋ ਚੰਦੂਮਾਜਰਾ ਨੇ ਦੱਸਿਆ ਕਿ ਉਹ ਵਾਰਡ ਨੰਬਰ ਤੇਰਾਂ ਤੋਂ ਉਮੀਦਵਾਰ ਸੁਰੇਸ਼ ਕੁਮਾਰੀ ਅਤੇ ਤੀਹ ਤੋਂ ਉਮੀਦਵਾਰ ਕੈਪਟਨ ਰਮਨਦੀਪ ਸਿੰਘ ਬਾਵਾ ਦੀਆਂ ਚੋਣ ਮੁਹਿੰਮ ਦੀਆਂ ਚੋਣ ਇਕੱਤਰਤਾਵਾਂ ਨੂੰ ਵੀ ਸੰਬੋਧਨ ਕਰਕੇ ਆਏ ਹਨ ਅਤੇ ਮੁਹਾਲੀ ਦੇ ਲੋਕੀਂ ਤੱਕੜੀ ਚੋਣ ਨਿਸ਼ਾਨ ਉਮੀਦਵਾਰ ਨੂੰ ਜਿਤਾਉਣ ਲਈ ਪੂਰਾ ਮਨ ਬਣਾਈ ਬੈਠੇ ਹਨ।
ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਹੀ ਮੁਹਾਲੀ ਵਿੱਚ ਅੰਤਰਰਾਸ਼ਟਰੀ ਏਅਰਪੋਰਟ ਅੰਤਰਰਾਸ਼ਟਰੀ ਪੱਧਰ ਦੇ ਖੇਡ ਸਟੇਡੀਅਮ ਪਾਣੀ ਦੀ ਸਮੱਸਿਆ ਦਾ ਸਥਾਈ ਹੱਲ ਅਤੇ ਮੋਹਾਲੀ ਸ਼ਹਿਰ ਦਾ ਸਰਬਪੱਖੀ ਵਿਕਾਸ ਹੋਇਆ ਅਤੇ ਮੁਹਾਲੀ ਖੂਬਸੂਰਤੀ ਦੇ ਪੱਖੋਂ ਅੱਜ ਅੰਤਰਰਾਸ਼ਟਰੀ ਨਕਸੇ ਤੇ ਜਾਣਿਆਂ- ਪਛਾਣਿਆਂ ਨਾਂ ਬਣ ਚੁੱਕਾ ਹੈ ।ਉਂਨਾਂ ਨੇ ਕਿਹਾ ਕਿ ਅੱਜ ਵਾਰਡ ਨੰਬਰ ਚੌਦਾਂ ਵਿਚ ਕਮਲਜੀਤ ਸਿੰਘ ਰੂਬੀ ਦੀ ਚੋਣ ਮੁਹਿੰਮ ਦੌਰਾਨ ਮੌਸਮ ਠੀਕ ਨਹੀਂ ਹੈ ਪ੍ਰੰਤੂ ਫਿਰ ਵੀ ਵੱਡੀ ਗਿਣਤੀ ਵਿੱਚ ਭੈਣਾਂ ,ਵੀਰ ,ਅਤੇ ਬਜ਼ੁਰਗਾਂ ਨੇ ਇਸ ਇਕੱਤਰਤਾਵਾਂ ਦੌਰਾਨ ਸ਼ਮੂਲੀਅਤ ਕੀਤੀ ਹੈ ਇਸ ਨਾਲ ਕਮਲਜੀਤ ਸਿੰਘ ਰੂਬੀ ਦੀ ਜਿੱਤ ਯਕੀਨੀ ਹੋ ਚੁੱਕੀ ਹੈ। ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਜਿਸ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਦਗਾ ਦੇ ਚੁੱਕੇ ਵਿਅਕਤੀਆਂ ਨੂੰ ਮੁਹਾਲੀ ਦੇ ਲੋਕ ਵੀ ਮੂੰਹ ਨਹੀਂ ਲਗਾ ਰਹੇ। ਇਸ ਮੌਕੇ ਤੇ ਸੀਨੀਅਰ ਅਕਾਲੀ ਨੇਤਾ ਕੰਵਲਜੀਤ ਸਿੰਘ ਰੂਬੀ ,ਪਰਦੀਪ ਸਿੰਘ ਭਾਰਜ ,ਗੁਰਮੀਤ ਸਿੰਘ ਬਾਕਰਪੁਰ, ਗੁਰਮੀਤ ਸਿੰਘ ਸ਼ਾਮਪੁਰ,ਕੈਪਟਨ ਰਮਨਦੀਪ ਸਿੰਘ ਬਾਵਾ,ਬੀਬੀ ਸੁਰੇਸ਼ ਕੁਮਾਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਅਤੇ ਸਮਰਥਕ ਵੀ ਹਾਜ਼ਰ ਸਨ।