← ਪਿਛੇ ਪਰਤੋ
ਐਸ ਏ ਐਸ ਨਗਰ ਤੋਂ 411 ਲੋਕਾਂ ਨੂੰ ਉਤਰਾਖੰਡ ਅਤੇ ਜੰਮੂ ਕਸ਼ਮੀਰ ਭੇਜਿਆ ਐਸ ਏ ਐਸ ਨਗਰ, 5 ਮਈ 2020: ਦੂਜੇ ਰਾਜਾਂ ਦੇ ਪੰਜਾਬ ਵਿਚ ਫਸੇ ਲੋਕਾਂ ਨੂੰ ਵਾਪਸ ਭੇਜਣ ਦੀ ਮੁਹਿੰਮ ਦਾ ਅੱਜ ਦੂਸਰੇ ਦਿਨ ਦਾਖਲ ਹੋ ਗਿਆ। ਕੁੱਲ 411 ਲੋਕਾਂ ਨੂੰ ਮੁਹਾਲੀ ਅਤੇ ਖਰੜ ਤੋਂ 14 ਬੱਸਾਂ ਵਿਚ ਉਤਰਾਖੰਡ ਅਤੇ ਜੰਮੂ-ਕਸ਼ਮੀਰ ਵਾਪਸ ਭੇਜਿਆ ਗਿਆ। ਇਹ ਪ੍ਰਗਟਾਵਾ ਸ੍ਰੀ ਗਿਰੀਸ਼ ਦਿਆਲਨ, ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਨੇ ਕੀਤਾ। ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਫਸੇ ਹੋਏ ਲੋਕਾਂ ਨੂੰ ਘਰ ਵਾਪਸ ਜਾਣ ਤੋਂ ਪਹਿਲਾਂ ਡਾਕਟਰੀ ਪ੍ਰਕਿਰਿਆ ਦੇ ਹਿੱਸੇ ਵਜੋਂ ਉਹਨਾਂ ਦੀ ਚੰਗੀ ਤਰ੍ਹਾਂ ਸਕ੍ਰਿਨਿੰਗ ਕੀਤੀ ਗਈ ਸੀ। ਸਕ੍ਰੀਨਿੰਗ ਪ੍ਰਕਿਰਿਆ ਅਤੇ ਬੱਸਾਂ ਵਿਚ ਸਵਾਰ ਹੋਣ ਸਮੇਂ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਵੀ ਸਖਤੀ ਨਾਲ ਪਾਲਣ ਕੀਤੀ ਗਈ। ਕੁੱਲ 116 ਵਿਅਕਤੀਆਂ ਨੂੰ ਮੁਹਾਲੀ ਤੋਂ ਜੰਮੂ-ਕਸ਼ਮੀਰ ਲਈ 4 ਬੱਸਾਂ ਵਿੱਚ ਵਾਪਸ ਭੇਜਿਆ ਗਿਆ ਜਦੋਂਕਿ ਖਰੜ ਤੋਂ ਕੁੱਲ 72 ਵਿਅਕਤੀਆਂ ਨੂੰ 3 ਬੱਸਾਂ ਰਾਹੀਂ ਭੇਜਿਆ ਗਿਆ। ਉਤਰਾਖੰਡ ਸਬੰਧੀ, ਕੁੱਲ 223 ਲੋਕ ਸੱਤ ਬੱਸਾਂ ਵਿੱਚ ਸਵਾਰ ਹੋ ਕੇ ਮੋਹਾਲੀ ਤੋਂ ਵਾਪਸ ਘਰ ਰਵਾਨਾ ਹੋਏ।
Total Responses : 267