ਰਾਜਿੰਦਰ ਕੁਮਾਰ
ਬੰਗਾ 8 ਫਰਵਰੀ 2021 - ਆਮ ਆਦਮੀ ਪਾਰਟੀ ਵਲੋਂ ਅੱਜ ਬੰਗਾ ਵਿਚ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਜਿਸ ਵਿਚ ਕਮੇਟੀ ਬਣਨ ਤੇ ਇਹ ਕੰਮਾ ਕਰਨ ਦਾ ਐਲਾਨ ਕੀਤਾ ਬੰਗਾ ਮਨੋਹਰ ਲਾਲ ਗਾਬਾ ਜ਼ਿਲ੍ਹਾ
ਸਕੱਤਰ, ਸ਼ਿਵ ਕੌੜਾ ਆਦਿ ਸਮੇਤ ਪਾਰਟੀ ਵਰਕਰਾਂ ਨੇ ਰਲੀਜ ਕੀਤਾ
• ਇਹ ਕਮੇਟੀ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਤੋਂ ਮੁਕਤ ਹੋਵੇਗੀ । ਇਹ ਕਮੇਟੀ ਪੂਰੀ ਤਰ੍ਹਾਂ ਸਵਰਾਜ ਅਨੁਸਾਰ ਹੋਵੇਗੀ ਭਾਵ ਹਰ ਕੰਮ ਆਮ ਲੋਕਾਂ ਦੀ ਸਹਿਮਤੀ ਅਨੁਸਾਰ 100 % ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾਵੇਗਾ ।
*ਸ਼ਹਿਰ ਵਿੱਚ ਕਿਤੇ ਵੀ ਗੰਦਗੀ ਦਾ ਢੇਰ ਨਜ਼ਰ ਨਹੀਂ ਆਵੇਗਾ । ਉਪਯੋਕਤ ਥਾਵਾਂ ਤੇ ਡਸਟਬਿਨ ਰੱਖੇ ਜਾਣਗੇ ।
* ਡਸਟਬਿਨਾਂ ਤੋਂ ਇਲਾਵਾ ਕੂੜਾ ਹੋਰ ਕਿਸੇ ਥਾਵਾਂ ਤੇ ਨਾ ਸੁਟਿਆ ਜਾਵੇ ਇਸ ਲਈ ਨਵੇਂ ਅਤੇ ਛੋਟੇ ਸਾਧਨ ਲੱਭੇ ਜਾਣਗੇ । ਕੂੜਾ ਹਰ ਰੋਜ ਚੁੱਕਿਆ ਜਾਵੇਗਾ
* ਵਾਟਰ ਸਪਲਾਈ ਲਈ ਜਨਰੇਟਰ ਹਰ ਸਮੇਂ ਕੰਮ ਕਰਨ , ਇਸ ਲਈ ਇੱਕ ਜਨਰੇਟਰ ਵਾਧੂ ਰੱਖਿਆ ਜਾਵੇਗਾ ਤਾਂ ਜੋ ਕਿਸੇ ਸਮੇਂ ਵੀ ਪਾਣੀ ਦੀ ਕਮੀ ਨਾ ਆਵੇ
*ਸ਼ਹਿਰ ਦੇ ਇਲਾਕਿਆਂ ਵਿੱਚੋਂ ਮੀਂਹ ਦੇ ਪਾਣੀ ਨੂੰ ਤੁਰੰਤ ਕੱਢਣ ਲਈ ਅਤਿ ਆਧੁਨਿਕ ਸਿਸਟਮ ਤਿਆਰ ਕੀਤਾ ਜਾਵੇਗਾ
*ਸ਼ਹਿਰ ਦੀਆਂ ਨਾਲੀਆਂ ਨੂੰ ਯੋਜਨਾਬੱਧ ਤਰੀਕੇ ਨਾਲ ਅੰਡਰ ਗਰਾਊਂਡ ਕੀਤਾ ਜਾਵੇਗਾ |
* ਸ਼ਹਿਰ ਵਿੱਚ ਲੋਕਾਂ ਦੇ ਸਹਿਯੋਗ ਨਾਲ ਪਾਰਕਾਂ ਬਣਾਉਣ ਲਈ ਯੋਜਨਾ ਬਣਾਈ ਜਾਵੇਗੀ ।
* ਸ਼ਹਿਰ ਨੂੰ ਹਰਿਆ ਭਰਿਆ ਰੱਖਣ ਲਈ ਹਰ ਉਪਲੱਬਧ ਥਾਂ ਤੇ ਬੂਟੇ ਲਗਾਏ ਜਾਣਗੇ । ਕਮੇਟੀ ਵਲੋਂ ਕੋਈ ਵੀ ਬੇ - ਲੋੜਾ ਖਰਚਾ ਨਹੀਂ ਕੀਤਾ ਜਾਵੇਗਾ ।
*ਕਮੇਟੀ ਦੀ ਲਾਇਬ੍ਰੇਰੀ ਵਿੱਚ ਫਰੀ ਵਾਈ ਫਾਈ ਹੋਵੇਗਾ । ਲਾਇਬ੍ਰੇਰੀ ਵਿੱਚ ਹਰ ਤਰ੍ਹਾਂ ਦੇ ਕੰਪੀਟੀਸ਼ਨ ਮੈਗਜ਼ੀਨ / ਫਾਰਮ ਉਪਲੱਬਧ ਹੋਣਗੇ ।
* ਨਵੀਂ ਪੀੜੀ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਸਮੇਂ ਸਮੇਂ ਤੇ ਸੈਮੀਨਾਰ ਆਦਿ ਕਰਾਏ ਜਾਣਗੇ ।
* ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆਂ ਸਬੰਧੀ ਜਾਣਕਾਰੀ ਦੇਣ ਲਈ ਵੀ ਸੈਮੀਨਾਰ ਕਰਵਾਇਆ ਜਾਇਆ ਕਰਨਗੇ
* ਸ਼ਹਿਰ ਵਿੱਚ ਲੋੜੀਂਦੇ ਥਾਵਾਂ ਤੇ ਸਰਵਜਨਕ ਟੋਆਇਲਟਸ ਬਣਾਏ ਜਾਣਗੇ । ਕਮੇਟੀ ਵਲੋਂ ਕੋਈ ਵੀ ਠੇਕਾ ( ਰਿਪੇਅਰ ਜਾਂ ਨਵੇਂ ਕੰਮ ਲਈ ਦਿੱਤਾ ਜਾਵੇਗਾ ਤਾਂ ਉਸ ਦੀਆਂ ਸਾਰੀਆਂ ਸ਼ਰਤਾਂ ਨੈਟ ਤੇ ਪਾਈਆਂ ਜਾਣਗੀਆਂ ਅਤੇ ਇਸ ਦੀ ਕਾਪੀ ਠੇਕੇਦਾਰ ਕੋਲ ਹੋਣੀ ਜਰੂਰੀ ਬਣਾਈ ਜਾਵੇਗੀ ਤਾਂ ਜੋ ਕੋਈ ਵੀ ਸ਼ਹਿਰ ਨਿਵਾਸੀ ਠੇਕੇ ਦੀਆਂ ਸ਼ਰਤਾਂ ਪੜ੍ਹ ਸਕੇ ।
* ਠੇਕੇਦਾਰ ਲਈ ਕੀਤੇ ਕੰਮ ਦੀ ਵੀਡਿਓ ਗ੍ਰਾਫੀ ਕਰਨੀ ਲਾਜ਼ਮੀ ਬਣਾਈ ਜਾਵੇਗੀ
*ਸ਼ਹਿਰ ਵਿੱਚ ਰੇਹੜੀ ਮਾਰਕੀਟਾਂ , ਪਾਰਕ ਜਿਮ ਅਤੇ ਓਪਨ ਜਿਮ ਬਣਾਇਆ ਜਾਵੇਗਾ ।
*ਅਸੀਂ ਬੰਗਾ ਸ਼ਹਿਰ ਵਿੱਚ ਇੱਕ ਕਮਿਊਨਿਟੀ ਹਾਲ ਬਣਾਵਾਂਗੇ । ਜਿਸ ਵਿੱਚ ਹਰ ਤਰ੍ਹਾਂ ਦੇ ਛੋਟੇ ਸਮਾਜਿਕ ਰਾਜਨਿਤੀਕ ਅਤੇ ਧਾਰਮਿਕ ਪ੍ਰੋਗਰਾਮ ਹੋ ਸਕਣ
*ਬਜ਼ਾਰ ਵਿੱਚ ਸੜਕਾਂ ਆਦਿ ਦੀ ਰਿਪੇਅਰ ਦਾ ਕੰਮ ਜਿੱਥੋਂ ਤੱਕ ਸੰਭਵ ਹੋ ਸਕੇ ਰਾਤ ਨੂੰ ਹੀ ਕੀਤਾ ਜਾਵੇਗਾ ਤਾਂ ਜੋ ਕਿਸੇ ਦਾ ਕਾਰੋਬਾਰ ਖਰਾਬ ਨਾ ਹੋਵੇ ਮਲਵਾਂ ਜਿੱਥੋਂ ਤੱਕ ਸੰਭਵ ਹੋਵੇਗਾ ਨਾਲੋ ਨਾਲ ਸਾਫ ਕੀਤਾ ਜਾਵੇਗਾ
*ਸੀਵਰੇਜ਼ ਜਾਂ ਵਾਟਰ ਸਪਲਾਈ ਲਈ ਜੇਕਰ ਸੜਕ ਜਾਂ ਗਲੀ ਤੋੜਨੀ ਪੈਂਦੀ ਹੈ ਤਾਂ ਤੁਰੰਤ ਦੁਆਰਾ ਬਣਾਈ ਜਾਵੇਗੀ
* ਸਟਰੀਟ ਲਾਈਟਸ ਸਾਰਾ ਸਾਲ ਠੀਕ ਰਹਿਣਗੀਆਂ । ਮਿਊਂਸੀਪਲ ਕਮੇਟੀ ਬੰਗਾ ਨੂੰ ਸਵਰਾਜ ਦੇ ਮਿਸ਼ਨ ਅਨੁਸਾਰ 100 % ਪਾਰਦਰਸ਼ੀ ਬਣਾਇਆ ਜਾਵੇਗਾ
* ਮਿਊਂਸੀਪਲ ਕਮੇਟੀ ਨੂੰ ਪਾਰਦਰਸ਼ੀ ਬਣਾਉਣ ਲਈ ਕਮੇਟੀ ਦੀ ਵੈਬ - ਸਾਈਟ ਬਣਾਈ ਜਾਵੇਗੀ ।
*ਕਮੇਟੀ ਦੇ ਅਧਿਕਾਰ ਅਤੇ ਡਿਊਟੀਆਂ ਨੂੰ ਇਸ ਵਿੱਚ ਦਰਸਾਇਆ ਜਾਵੇਗਾ ਤਾਂ ਕਿ ਹਰ ਨਾਗਰਿਕ ਨੂੰ ਇਸ ਦੀਆਂ ਡਿਊਟੀਆਂ ਸਬੰਧੀ ਜਾਣਕਾਰੀ ਹੋਵੇ
* ਸ਼ਹਿਰ ਅੰਦਰ ਲੋਕਾਂ ਦੇ ਸਹਿਯੋਗ ਨਾਲ ਮੁਹੱਲੇ ਅੰਦਰ ਸੀ.ਸੀ.ਟੀ.ਵੀ. ਦੀ ਵੱਡੀ ਯੋਜਨਾ ਤਿਆਰ ਕੀਤੀ ਜਾਵੇਗੀ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ ।
* ਕਮੇਟੀ ਨਾਲ ਸਬੰਧਤ ਹਰ ਸ਼ਿਕਾਇਤ ਦਾ ਨੰਬਰ ਦਿੱਤਾ ਜਾਵੇਗਾ ਅਤੇ ਸ਼ਿਕਾਇਤ ਫੋਨ ਰਾਹੀਂ ਵੀ ਦਰਜ ਕੀਤੀ ਜਾਵੇਗੀ ।
* ਕਮੇਟੀ ਦਾ ਬਜਟ ਵੈਬ - ਸਾਈਟ ਤੇ ਪਾਇਆ ਜਾਵੇਗਾ ਅਤੇ ਹਰ ਆਮਦਨ ਅਤੇ ਖਰਚ ਤੁਰੰਤ ਆਨ - ਲਾਇਨ ਕੀਤੀ ਜਾਵੇਗੀ ।
* ਕਮੇਟੀ ਨਾਲ ਸਬੰਧਤ ਹਰ ਫਾਰਮ ਦਸਤਾਵੇਜ ਹਰ ਸਮੇਂ ਕਮੇਟੀ ਵਿੱਚ ਮੁਫਤ ਉਪਲਬਧ ਹੋਵੇਗਾ ਅਤੇ ਹਰ ਫਾਰਮ ਕਮੇਟੀ ਦੀ ਵੈਬ - ਸਾਈਟ ਤੇ ਵੀ ਉਪਲਬਧ ਹੋਵੇਗਾ
। * ਆਪ ਲੋਕਾਂ ਦੀ ਸਹਾਇਤਾ ਲਈ ਕਰਮਚਾਰੀ ਨੂੰ ਰਿਸੈਪਸ਼ਨਿਸਟ ਵਜੋਂ ਨਿਯੁਕਤ ਕੀਤਾ ਜਾਵੇਗਾ ਜੋ ਆਮ ਲੋਕਾਂ ਦੀ ਹਰ ਫਾਰਮ / ਅਰਜੀ ਭਰੇਗਾ ਅਤੇ ਫਾਈਲ ਤਿਆਰ ਕਰੇਗਾ । ਜਿਸ ਦਸਤਾ -ਵੇਜ ਦੀ ਫੋਟ ਦੀ ਜਰੂਰਤ ਹੋਵੇਗੀ ਉਹ ਕਮੇਟੀ ਘਰ ਵਿੱਚ ਫੋਟੋ ਕਾਪੀ ਕਰ ਲਈ ਜਾਵੇਗੀ ।
* ਸ਼ਹਿਰ ਦੇ ਨਾਲਿਆਂ ਦੀ ਸਫਾਈ ਯੋਜਨਾਬੱਧ ਤਰੀਕੇ ਨਾਲ ਕਮੇਟੀ ਬਣਨ ਤੇ ਤੁਰੰਤ ਸ਼ੁਰੂ ਕੀਤੀ ਜਾਵੇਗੀ । ਤਾਂ ਕਿ ਮੀਂਹ ਦੇ ਪਾਣੀ ਦਾ ਨਿਕਾਸ ਤੁਰੰਤ ਹੋ ਸਕੇ ॥
* ਬਿਜਲੀ ਠੀਕ ਕਰਨ ਦੇ ਲਈ ਆਮ ਆਦਮੀ ਲਈ ਤੇ ਕਮੇਟੀ ਦੇ ਕੰਮ ਲਈ ਆਧੁਨਿਕ ਕਾਰਨ ਪੌੜੀਆਂ ਦਾ ਪ੍ਰਬੰਧ ਕੀਤਾ ਜਾਵੇਗਾ । ਜਿਸ ਨੂੰ ਹਰ ਆਮ ਆਦਮੀ ਵਰਤ ਸਕੇਗਾ
* ਸਾਡੀ ਕੋਸ਼ਿਸ਼ ਹੋਵੇਗੀ ਕਿ ਸ਼ਹਿਰ ਅੰਦਰ ਆਮ ਲੋਕਾਂ ਲਈ ਕਿਸੇ ਅੱਗ ਵਰਗੀ ਘਟਨਾਂ ਰੋਕਣ ਲਈ ਅੱਗ ਬੁਝਾਊ ਯੰਤਰ ਰੱਖੇ ਜਾਣਗੇ । ਇਸ ਨੂੰ ਹਰ ਆਮ ਆਦਮੀ ਵਰਤ ਸਕੇਗਾ । ਦੇ ਸ਼ਹਿਰ ਦੇ ਲੋਕਾਂ ਲਈ ਫਰੀ ਐਂਬੂਲੈਂਸ ਦਾ ਪ੍ਰਬੰਧ ਕੀਤਾ ਜਾਵੇਗਾ ।