ਰਾਜਿੰਦਰ ਕੁਮਾਰ
ਬੰਗਾ, 6 ਫਰਵਰੀ 2021 - ਨਗਰ ਕੌਂਸਲ ਬੰਗਾ ਚੋਣਾਂ ਨੂੰ ਲੈ ਕੇ ਆਮ ਆਦਮੀਂ ਪਾਰਟੀ ਵਲੋਂ ਚਲਾਈ ਮੁਹਿੰਮ ਤਹਿਤ ਅੱਜ ਸਥਾਨਕ ਮਸੰਦਾਂ ਪੱਟੀ ਵਿਖੇ ਚੋਣਾਂ ਨੂੰ ਲੈ ਕੇ ‘ਸਾਰਿਆਂ ਨੂੰ ਅਜਮਾਇਆ, ਸਾਰਿਆਂ ਨੇ ਦਿੱਤਾ ਧੋਖਾ, ਹੁਣ ਝਾੜੂ ਵਾਲਿਆਂ ਨੂੰ ਦੇਵਾਂਗੇ ਮੌਕਾ’ ਨਾਂ ਦੀ ਸੂਬਾ ਪੱਧਰੀ ਮੁਹਿੰਮ ਦੀ ਸ਼ੁਰੂਆਤ ਮੌਕੇ ਅੱਜ ਕਰਵਾਏ ਸਮਾਗਮ ਮੌਕੇ ਵਾਰਡ ਨੰਬਰ 2 ਤੇ ਕੀਤੀ ਇਕ ਲੋਕ ਮੀਟਿੰਗ ਵਿਚ ਨੂੰ ਇਸ ਮੌਕੇ ਪਾਰਟੀ ਆਗੂ ਮਨੋਹਰ ਲਾਲ ਗਾਬਾ, ਸ਼ਿਵ ਕੌੜਾ, ਰਣਵੀਰ ਸਿੰਘ ਰਾਣਾ, ਵਿਕਾਸ ਸ਼ਾਰਦਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਵਲੋਂ ਬੰਗਾ ਦੇ ਪੰਦਰਾਂ ਵਾਰਡਾਂ ’ਚ ਸਾਫ਼ ਸੁਥਰੇ ਅਕਸ ਵਾਲੇ ਉਮੀਦਵਾਰ ਮੈਦਾਨ ’ਚ ਉਤਾਰੇ ਗਏ ਹਨ ਅਤੇ ਜਿਹਨਾਂ ਦੀ ਜਿੱਤ ਲਈ ਸਾਰੇ ਆਗੂ/ਵਰਕਰ ਇਕਸੁਰਤਾ ਨਾਲ ਪ੍ਰਚਾਰ ਕਰ ਰਹੇ ਹਨ ਉਹਨਾਂ ਝਾੜੂ ਲਗਾ ਕੇ ਇਸ ਮੁਹਿੰਮ ਦੀ ਸ਼ੁਰਵਾਤ ਕੀਤੀ ਆਗੂਆਂ ਨੇ ਕਿਹਾ ਕਿ ਬੰਗਾ ਨਗਰ ਕੌਂਸਲ ਅੰਦਰ ਇਸ ਵਾਰ ਆਪ ਦੀ ਕਮੇਟੀ ਬਣਾ ਕੇ ਸ਼ਹਿਰ ਨੂੰ ਸੂਬੇ ਅੰਦਰ ਇੱਕ ਉਦਾਹਰਣ ਵਜੋਂ ਪੇਸ਼ ਕੀਤਾ ਜਾਵੇਗਾ। ਇਹਨਾਂ ਆਗੂਆਂ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੀ ਨੁਕਤਾਚੀਨੀ ਦੀ ਬਜਾਏ ਆਪਣੀ ਕਾਰਜਵਿਧੀ ’ਚ ਲੋਕਾਂ ਦਾ ਵਿਸ਼ਵਾਸ਼ ਬਣਾਉਣ ਦੇ ਧਾਰਨੀ ਹਨ। ਇਸ ਮੌਕੇ ਸਾਰੇ ਵਾਰਡਾਂ ’ਚ ਚੋਣ ਲੜ ਰਹੇ ਆਪ ਦੇ ਉਮੀਦਵਾਰ ਅਤੇ ਉਹਨਾਂ ਦੇ ਸਮਰਥੱਕ ਭਾਰੀ ਗਿਣਤੀ ’ਚ ਸ਼ਾਮਲ ਸਨ। ਇਸ ਮੌਕੇ ਦੱਸਿਆ ਗਿਆ ਕਿ ਆਪ ਦਾ ਸਥਾਈ ਚੋਣ ਮਨੋਰਥ ਪੱਤਰ ਐਤਵਾਰ ਨੂੰ ਜਾਰੀ ਕੀਤਾ ਜਾਵੇਗਾ।