ਅਸ਼ੋਕ ਵਰਮਾ
ਮਾਨਸਾ,9ਫਰਵਰੀ 2021 - ਮਾਨਸਾ ਪੁਲਿਸ ਨੇ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋੋਣਾਂ ਨੂੰ ਦੇਖਦਿਆਂ ਮਾਨਸਾ, ਬੁਢਲਾਡਾ, ਬਰੇਟਾ, ਜੋੋਗਾ ਅਤੇ ਬੋੋਹਾ ਸਮੇਤ ਚੋਣਾਂ ਵਾਲੀਆਂ ਪੰਜ ਥਾਵਾਂ ਤੇ ਚੋਣ ਅਮਲ ਆਜਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ਲਈ ਫਲੈਗ ਮਾਰਚ ਕੱਢਿਆ। ਮਾਨਸਾ ਸ਼ਹਿਰ ’ਚ ਫਲੈਗ ਮਾਰਚ ਦੀ ਅਗਵਾਈ ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ ਨੇ ਕੀਤੀ ਜਦੋਂਕਿ ਐਸ ਪੀ ਰਾਕੇਸ਼ ਕੁਮਾਰ ,ਡੀਐਸਪੀ ਗੁਰਮੀਤ ਸਿੰਘ ਅਤੇ ਡੀ.ਐਸ.ਪੀ. ਸਰਬਜੀਤ ਸਿੰਘ ਵੀ ਹਾਜਰ ਸਨ। ਅੱਜ ਹੀ ਬਾਕੀ ਥਾਵਾਂ ਤੇ ਵੀ ਜਿਲ੍ਹੇ ਨਾਲ ਸਬੰਧਤ ਸੀਨੀਅਰ ਪੁਲਿਸ ਅਫਸਰਾਂ ਨੇ ਵੀ ਫਲੈਗ ਮਾਰਚਾਂ ਦੀ ਅਗਵਾਈ ਕੀਤੀ।
ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਇਸ ਫਲੈਗ ਮਾਰਚ ਦਾ ਮਕਸਦ ਅਮਨ ਤੇ ਕਾਨੂੰਨ ਵਿਵਸਥਾ ਦੀ ਬਹਾਲੀ ਸਬੰਧੀ ਆਮ ਲੋਕਾਂ ’ਚ ਵਿਸ਼ਵਾਸ ਅਤੇ ਭਾਈਚਾਰਕ ਸਾਂਝ ਪੈਦਾ ਕਰਨਾ ਸੀ ਤਾਂ ਜੋ ਉਹ ਬਿਨਾਂ ਡਰ ਭੈਅ ਤੋੋਂ ਆਪਣੀ ਵੋੋਟ ਦਾ ਸਹੀ ਇਸਤੇਮਾਲ ਕਰ ਸਕਣ। ਉਹਨਾਂ ਕਿਹਾ ਕਿ ਸ਼ਰਾਰਤੀ ਤੇ ਮਾੜੇ ਅਨਸਰਾਂ ਨੂੰ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਕਿਸੇ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦਾ ਕੋਸ਼ਿਸ਼ ਕੀਤਾ ਤਾਂ ਪੁਲਿਸ ਸਖਤੀ ਨਾਲ ਪੇਸ਼ ਆਏਗੀ।
ਉਹਨਾਂ ਦੱਸਿਆ ਕਿ ਚੋਣਾਂ ਦੀ ਸਮਾਪਤੀ ਤੱਕ ਪੁਲਿਸ ਲਗਾਤਾਰ ਪਹਿਰੇ ਤੇ ਰਹੇਗੀ ਅਤੇ ਗੜਬੜ ਫੈਲਾਉਣ ਵਾਲਿਆਂ ਦੀ ਸ਼ਿਨਾਖਤ ਲਈ ਨਾਕੇਲਾਏ ਜਾਣਗੇ। ਉਹਨਾਂ ਦੱਸਿਆ ਕਿ ਇਹਨਾਂ ਚੋੋਣਾਂ ਵਿੱਚ 1500 ਤੋਂ ਵੱਧ ਪੁਲਿਸ ਫੋੋਰਸ ਤਾਇਨਾਤ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ 12000 ਤੋੋਂ ਵੱਧ ਲਾਇਸੰਸੀ ਅਸਲੇ ਵਿੱਚੋੋ 11500 ਤੋੋਂ ਵੱਧ ਹਥਿਆਰ ਜਮਾਂ ਕਰਵਾਏ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਮਾਨਸਾ ਪੁਲਿਸ ਵੱਲੋੋਂ ਬਾਕੀ ਰਹਿੰਦੇ ਹਥਿਆਰਾਂ ਦੀ ਬਾਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ।