← ਪਿਛੇ ਪਰਤੋ
ਐਸ ਏ ਐਸ ਨਗਰ, 12 ਮਈ 2020: "ਜ਼ਿਲੇ ਦੇ ਕੁੱਲ 202 ਵਸਨੀਕ ਮੰਗਲਵਾਰ ਤੱਕ ਬਾਹਰੋਂ ਆ ਚੁੱਕੇ ਹਨ ਅਤੇ ਉਹ ਸਾਰੇ ਨੂੰ ਘਰ ਵਿਚ ਕੁਆੰਰਟੀਨ ਕੀਤੇ ਗਏ ਹਨ।" ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 131 ਲੋਕ ਸੋਮਵਾਰ ਦੇਰ ਸ਼ਾਮ ਤੱਕ ਪਹੁੰਚੇ ਜਦਕਿ ਮੰਗਲਵਾਰ ਨੂੰ ਆਉਣ ਵਾਲੇ ਲੋਕਾਂ ਦੀ ਗਿਣਤੀ 71 ਹੈ। ਸਮੂਹ ਐਸਡੀਐਮਜ਼ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਸਿਹਤ ਵਿਭਾਗ ਅਤੇ ਪੁਲਿਸ ਦੇ ਨੁਮਾਇੰਦੇ ਵੀ ਸ਼ਾਮਲ ਹਨ। ਟੀਮਾਂ ਇਹ ਯਕੀਨੀ ਬਣਾਉਂਦੀਆਂ ਹਨ ਕਿ ਘਰੇਲੂ ਕੁਆਰੰਟੀਨ ਤਹਿਤ ਵਿਅਕਤੀਆਂ ਦੀ ਡਾਕਟਰੀ ਜਾਂਚ ਸਹੀ ਤਰੀਕੇ ਨਾਲ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਘਰਾਂ ਦੇ ਬਾਹਰ ਪੋਸਟਰ ਚਿਪਕਾਏ ਗਏ ਹਨ ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਇਹ ਘਰ ਇਕ ਕੁਆਰੰਟੀਨ ਅਧੀਨ ਵਿਅਕਤੀ ਦਾ ਹੈ।
Total Responses : 267