ਨਵੀਂ ਦਿੱਲੀ, 24 ਮਾਰਚ 2020 - ਭਾਰਤ ਦੇ 7 ਸੂਬਿਆਂ ਦੀਆਂ 18 ਸੀਟਾਂ ਲਈ ਹੋਣ ਵਾਲੀਆਂ 26 ਮਾਰਚ ਨੂੰ ਚੋਣਾਂ ਫਿਲਹਾਲ ਪੋਸਟਪੋਨ ਕਰ ਦਿੱਤੀਆਂ ਗਈਆਂ ਹਨ। ਚੋਣ ਕਮਿਸ਼ਨ ਵੱਲੋਂ ਕੋਰੋਨਾਵਾਇਰਸ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਗੁਜਰਾਤ, ਆਂਧਰਾ ਪ੍ਰਦੇਸ਼ ਵਿਚ ਚਾਰ ਸੀਟਾਂ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਤਿੰਨ, ਝਾਰਖੰਡ ਵਿਚ ਦੋ ਅਤੇ ਮਣੀਪੁਰ ਅਤੇ ਮੇਘਾਲਿਆ ਵਿਚ ਇਕ-ਇਕ ਸੀਟ 'ਤੇ ਚੋਣਾਂ ਹੋਣੀਆਂ ਸਨ।
ਇਹ ਫੈਸਲਾ ਉਸ ਵਕਤ ਲਿਆ ਗਿਆ ਜਦੋਂ ਪੂਰੇ ਭਾਰਤ 'ਚ ਲਾਕਡਾਊਨ ਦਾ ਐਲਾਨ ਹੋਇਆ। ਚੋਣਾਂ ਸਬੰਧੀ ਨਵੀਂ ਤਰੀਕ ਸਥਿਤੀ 'ਤੇ ਕਾਬੂ ਪਾਉਣ ਉਪਰੰਤ ਹੀ ਐਲਾਨੀ ਜਾਏਗੀ।