← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ,18 ਮਈ 2020: ਸਾਬਰ ਡੇਅਰੀ ਹਿੰਮਤ ਨਗਰ ਦੇ ਸਟਾਫ, ਪਲਾਂਟ ਇੰਚਾਰਜ ਪਾਰਥ ਪਟੇਲ ਅਤੇ ਐਮਪੀਓ ਇੰਚਾਰਜ ਨਲੇਸ਼ ਪਟੇਲ ਅਤੇ ਸੁਪਰਵਾਈਜ਼ਰ ਸੁਖਦੀਪ ਸਿੰਘ ਨੇ ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀ ਨਿਵਾਸਨ ਨੂੰ ਉਨਾਂ ਦੇ ਦਫ਼ਤਰ ਪੁੱਜ ਕੇ ਮੁੱਖ ਮੰਤਰੀ ਰਾਹਤ ਫੰਡ ਲਈ ਤਿੰਨ ਲੱਖ 11 ਹਜਾਰ ਰੁਪਏ ਚੈੱਕ ਦਾ ਚੈੱਕ ਸੌਂਪਿਆ। ਇਸ ਮੌਕੇ ਸੁਪਰਵਾਈਜ਼ਰ ਸੁਖਦੀਪ ਸਿੰਘ ਨੇ ਦੱਸਿਆ ਕਿ ਕੋਵਿਡ-19 ਦੇ ਚੱਲਦਿਆਂ ਮੁੱਖ ਮੰਤਰੀ ਰਾਹਤ ਫੰਡ ਲਈ ਇਹ ਸਹਿਯੋਗ ਦਿੱਤਾ ਹੈ। ਉਨਾਂ ਕਿਹਾ ਕਿ ਕਰੋਨਾ ਵਿਰੁੱਧ ਜੰਗ ’ਚ ਹਰ ਇੱਕ ਨੁੰ ਆਪਣੇ ਪੱਧਰ ’ਤੇ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਫੈਲਣ ਤੋਂ ਰੋਕਣ ਲਈ ਸਾਨੂੰ ਆਪਣੇ ਘਰਾਂ ’ਚ ਰਹਿ ਕੇ ਹੀ ਲੜਾਈ ਲੜਨੀ ਚਾਹੀਦੀ ਹੈ। ਉਨਾਂ ਦੱਸਿਆ ਕਿ ਪਲਾਂਟ ਦੇ ਸਾਰੇ ਕਰਮਚਾਰੀਆਂ,ਡੇਅਰੀ ਅਤੇ ਗੱਡੀਆਂ ਵਾਲਿਆਂ ਨੇ ਆਪਣੀ ਤਨਖ਼ਾਹ ਚੋਂ ਰਾਹਤ ਫ਼ੰਡ ਵਿੱਚ ਵੀ ਪਾਉਣ ਦਾ ਫੈਸਲਾ ਕੀਤਾ ਸੀ । ਉਨਾਂ ਕਿਹਾ ਕਿ ਇੱਥੇ ਕਰੋਨਾਵਾਰਇਰਸ ਨੂੰ ਹਰਾ ਕੇ ਦੇਸ਼ ਨੂੰ ਜਿਤਾਉਣਾ ਹੈ। ਉਨਾਂ ਕਿਹਾ ਕਿ ਇਤਿਹਾਸ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਜਦ ਵੀ ਦੇਸ਼ ’ਤੇ ਕੋਈ ਆਫਤ ਦੀ ਘੜੀ ਆਈ ਹੈ ਤਾਂ ਪੂਰੇ ਦੇਸ਼ ਦੇ ਲੋਕਾਂ ਨੇ ਇਕਜੁੱਟ ਹੋ ਕੇ ਇਕ ਦੂਜੇ ਦਾ ਸਾਥ ਦਿੱਤਾ ਜਿਸ ਕਰਕੇ ਪਲਾਂਟ ਤੇ ਇਸ ਨਾਂਲ ਜੁੜੇ ਲੋਕ ਅੱਗੇ ਆਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪਲਾਂਟ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
Total Responses : 267