ਹਰੀਸ਼ ਕਾਲੜਾ
ਰੂਪਨਗਰ, 3 ਫਰਵਰੀ 2021 - ਜ਼ਿਲ੍ਹੇ ਦੀਆਂ 4 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ ਦੀਆ 14 ਫਰਵਰੀ ਨੂੰ ਹੋਣ ਵਾਲੀਆਂ ਚੌਣਾਂ ਲਈ 31 ਜਨਵਰੀ ਤੋਂ ਅੱਜ ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਤੱਕ ਕੁਲ 560 ਵਿਅਕਤੀਆਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ।ਸੱਭ ਤੋਂ ਵੱਧ ਨਾਮਜ਼ਦਗੀ ਪੱਤਰ ਮੋਰਿੰਡਾ ਤੋਂ ਜਦਕਿ ਸੱਭ ਤੋਂ ਘੱਟ ਸ਼੍ਰੀ ਚਮਕੌਰ ਸਾਹਿਬ ਤੋਂ ਪ੍ਰਾਪਤ ਹੋਏ।ਇਨਾਂ ਵਿਚੋਂ ਰੂਪਨਗਰ ਨਗਰ ਕੌਸਲ ਲਈ 112,ਨੰਗਲ ਲਈ 111,ਸ਼੍ਰੀ ਆਨੰਦਪੁਰ ਸਾਹਿਬ ਲਈ 86,ਮੋਰਿੰਡਾ ਨਗਰ ਕੌਂਸਲ ਲਈ 139,ਸ਼੍ਰੀ ਚਮਕੌਰਸਾਹਿਬ ਨਗਰ ਪੰਚਾਇਤ ਲਈ 47 ਜਦਕਿ ਕੀਰਤਪੁਰ ਸਾਹਿਬ ਨਗਰ ਪੰਚਾਇਤ ਲਈ 75 ਵਿਅਕਤੀਆਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ।ਇਨਾਂ 560 ਨਾਮਜ਼ਦਗੀ ਪੱਤਰਾਂ ਵਿਚੋਂ 261 ਆਜ਼ਾਦ ਉਮੀਦਵਾਰਾਂ ਵਲੋਂ,ਕਾਂਗਰਸ ਦੇ 87,ਆਪ ਦੇ 87,ਸ਼ੋਮਣੀ ਅਕਾਲੀ ਦਲ ਦੇ 74,ਬੀ.ਜੇ.ਪੀ. ਦੇ 50 ਜਦਕਿ 01 ਵਿਅਕਤੀ ਨੇ ਬੀ.ਐਸ.ਪੀ. ਦੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ।