ਹਰੀਸ਼ ਕਾਲੜਾ
ਰੂਪਨਗਰ, 7 ਫਰਵਰੀ 2021:ਜ਼ਿਲ੍ਹਾ ਰੂਪਨਗਰ ਵਿਚ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਅਗਾਮੀ ਚੋਣਾਂ ਸੰਬੰਧੀ ਅੱਜ ਸ੍ਰੀਮਤੀ ਸੋਨਾਲੀ ਗਿਰੀ,ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਪੋਲਿੰਗ ਸਟਾਫ਼ ਦੀ ਰੈਂਡੇਮਾਈਜੇਸ਼ਨ ਕੀਤੀ ਗਈ।
ਇਸ ਦਾ ਪ੍ਰਗਟਾਵਾ ਕਰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰੈਂਡੇਮਾਈਜ਼ੇਸ਼ਨ ਦੀ ਇਸ ਪ੍ਰਕਿਰਿਆ ਵਿਚ, ਆਰ. ਓ. ਵਾਈਸ ਪਾਰਟੀਆਂ ਦਾ ਗਠਨ ਕੀਤਾ ਗਿਆ, ਉਨ੍ਹਾਂ ਕਿਹਾ ਕਿ ਇਸ ਰੈਂਡੇਮਾਈਜ਼ੇਸ਼ਨ ਦੀ ਪ੍ਰਕਿਰਿਆ ਦੌਰਾਨ, ਇਕ ਪ੍ਰੀਜਾਈਡਿੰਗ ਅਫਸਰ ਅਤੇ 4 ਪੋਲਿੰਗ ਅਫਸਰਾਂ ਵਾਲੀਆਂ ਪੋਲਿੰਗ ਪਾਰਟੀਆਂ ਦਾ ਗਠਨ ਕੀਤਾ ਗਿਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ ਕੁੱਲ 135 ਬੂਥ ਹਨ। ਕੁੱਲ ਮਿਲਾ ਕੇ 810 ਪੋਲਿੰਗ ਸਟਾਫ ਨੂੰ ਚੋਣ ਸੁਚਾਰੂ ਢੰਗ ਨਾਲ-ਨਾਲ ਨੇਪਰੇ ਚਾੜ੍ਹਨ ਲਈ ਡਿਊਟੀ 'ਤੇ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੋਲਿੰਗ ਸਟਾਫ ਦੀ ਦੂਸਰੀ ਰਿਹਰਸਲ 10 ਫਰਵਰੀ, 2021 ਨੂੰ ਕੀਤੀ ਜਾਵੇਗੀ। ਇਸ ਮੋਕੇ ਐਨਆਈਸੀ ਤੋਂ ਰੋਹਿਤ ਜੇਤਲੀ ਡੀਆਈਓ ਅਤੇ ਯੋਗੇਸ਼ ਕੁਮਾਰ ਏਡੀਆਈਓ ਵੀ ਇਸ ਸਮੇਂ ਮੌਜੂਦ ਸਨ।