17 ਅੰਗਹੀਣ 21 ਵਿਧਵਾ,2 ਮਰੀਜ10 ਲੋੜਵੰਦ ਪ੍ਰਵਾਰਾਂ ਨੂੰ ਆਟਾ, ਦਾਲ, ਖੰਡ, ਚਾਹ ਪੱਤੀ ਤੇ ਚਾਵਲ ਦਾ ਸੁੱਕਾ ਰਾਸ਼ਨ ਦਿੱਤਾ
ਪਰਵਿੰਦਰ ਸਿੰਘ ਕੰਧਾਰੀ
ਸਾਦਿਕ 01 ਜੂਨ 2020: ਅੱਜ ਸਾਦਿਕ ਵਿਖੇ ਡਿਵਾਈਨ ਮਾਤਾਗੁਜਰੀ ਪਬਲਿਕ ਸਕੂਲ ਸਾਦਿਕ ਵਿਖੇ ਸਰਬੱਤ ਦਾ ਭਲਾ ਟਰਸੱਟ ਇਕਾਈ ਫਰੀਦਕੋਟ ਵੱਲੋਂ ਸਾਦਿਕ ਦੀ ਟੀਮ ਨੇ 50 ਲੋੜਵੰਦ ਪ੍ਰਵਾਰਾਂ ਨੂੰ ਰਾਸ਼ਨ ਵੰਡਿਆ। ਜਾਣਕਾਰੀ ਦਿੰਦਿਆ ਕਰਮਜੀਤ ਸਿੰਘ ਹਰਦਿਆਲੇਆਣਾ, ਭਰਪੂਰ ਸਿੰਘ ਤੇ ਪਰਦੀਪ ਚਮਕ ਨੇ ਦੱਸਿਆ ਕਿ 17 ਅੰਗਹੀਣ ਪ੍ਰਵਾਰ, 21 ਵਿਧਵਾ ਮਾਤਾ ਦੇ ਪ੍ਰਵਾਰ, 2 ਲੰਮੇ ਸਮੇਂ ਤੋਂ ਪ੍ਰਵਾਰ ਅਤੇ 10 ਲੋੜਵੰਦ ਪ੍ਰਵਾਰਾਂ ਨੂੰ ਆਟਾ, ਦਾਲ, ਖੰਡ, ਚਾਹ ਪੱਤੀ ਤੇ ਚਾਵਲ ਦਾ ਸੁੱਕਾ ਰਾਸ਼ਨ ਦਿੱਤਾ ਗਿਆ । ਇਸ ਮੌਕੇ ਬੋਲਦਿਆ ਮਾਸਟਰ ਭਰਪੂਰ ਸਿੰਘ ਨੇ ਕਿਹਾ ਕਿ ਸਰਬੱਤ ਦਾ ਭਲਾ ਟਰਸੱਟ ਦਾ ਇਹ ਲੋੜਵੰਦ ਪਰਿਵਾਰਾਂ ਦੀ ਮੱਦਦ ਕਰਨ ਦਾ ਸਾਰਥਿਕ ਉਪਰਾਲਾ ਹੈ । ਉਹਨਾਂ ਕਿਹਾ ਕਿ ਵਿਸ਼ਵ ਪ੍ਰਸਿੱਧ ਦਾਨੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੈਨੇਜਿੰਗ ਟਰੱਸਟੀ ਡਾ: ਐਸ ਪੀ ਸਿੰਘ ਉਬਰਾਏ ਜੋ ਵਿਸ਼ਵ ਭਰ ਵਿੱਚ ਮਾਨਵਤਾ ਭਲਾਈ ਦੇ ਕੰਮ ਕਰਨ ਲਈ ਜਾਣੇ ਜਾਂਦੇ ਹਨ ਉਹਨਾਂ ਨੇ ਦੁਨੀਆ ਭਰ ਵਿੱਚ ਫੈਲੀ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਲੋਕਾਂ ਦੇ ਭਲੇ ਲਈ ਇਸ ਬਿਮਾਰੀ ਨਾਲ ਸਬੰਧਿਤ ਲੋੜਾਂ ਪੂਰਾ ਕਰਨ ਦੇ ਮਨੋਰਥ ਨਾਨ ਪੰੰਜਾਬ ਚੰਡੀਗੜ ਤੇ ਗੰਗਾਨਗਰ ਦੇ ਇਲਾਕੇ ਵਿੱਚ ਮੈਡੀਕਲ ਸਹੂਲਤਾਂ ਲਈ ਸਿਹਤ ਵਿਭਾਗ ਨੂੰ ਵੱਡੀ ਪੱਧਰ ਤੇ ਵੈਂਟੀਲੈਂਟਰ ਡਾਕਟਰਾਂ ਦੀ ਸਰੱਖਿਆ ਲਈ ਪੀਪੀਈ ਕਿੱਟਾ, ਆਧੁਨਿਕ ਥਰਮਾਮੀਟਰ, ਹੈਂਡ ਸੈਨੀਟਾਈਜਰ ਅਤੇ ਮਾਸਿਕ ਅਤੇ ਲੋੜਵੰਦਾਂ ਲਈ ਰਾਸ਼ਨ ਵੰਡਿਆ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਲੌਕਡਾਉਨ ਕਰਕੇ ਗਰੀਬ ਤੇ ਮਜਦੂਰਾਂ ਦਾ ਕੰਮ ਬੰਦ ਹੋਣ ਕਰਕੇ ਰਾਸ਼ਨ ਦੀ ਸਮੱਸਿਆ ਬਣ ਗਈ ਸੀ ਜਿਸ ਕਰਕੇ ਸਰਬੱਤ ਦਾ ਭਲਾ ਟਰੱਸਟ ਨੇ ਮਜਦੂਰਾਂ, ਰਿਕਸ਼ਾ ਚਾਲਕ ਤੇ ਪਰਵਾਸੀ ਦਿਹਾੜੀਦਾਰਾਂ ਨੂੰ ਸਰਬੱਤ ਦਾ ਭਲਾ ਟਰੱਸਟ ਜਿਲੇ ਭਰ ਵਿੱਚ ਰਾਸ਼ਨ ਵੰਡਿਆ ਗਿਆ ।। ਉਹਨਾਂ ਦੱਸਿਆ ਕਿ ਇਸੇ ਤਰਾਂ ਲੋੜਵੰਦ ਲੋਕਾਂ ਦੀ ਪਹਿਚਾਨ ਕਰਕੇ ਅੱਜ ਸਾਦਿਕ ਵਿਖੇ ਘਰੇਲੂ ਵਰਤੋ ਵਾਲਾ ਰਾਸ਼ਨ ਵੰਡਿਆ । ਉਹਨਾਂ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ 150 ਬੇਸਹਾਰਾ, ਵਿਧਵਾ ਅੰਗਹੀਣਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ । ਉਹਨਾਂ ਕਿਹਾ ਕਿ ਇਹਨਾਂ ਪੈਨਸ਼ਨਧਾਰੀ ਲੋੜਵੰਦਾਂ ਨੂੰ ਘਰ ਘਰ ਜਾਕੇ ਟਰਸੱਟ ਫਰੀਦਕੋਟ ਦੇ ਮੈਂਬਰਾਂ ਨੇ ਰਾਸ਼ਨ ਵੰਡਿਆ । ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਬੱਤ ਦਾ ਭਲਾ ਟਰੱਸਟ ਪਿਛਲੇ ਲੰਮੇ ਸਮੇਂ ਤੋ ਹਸਪਤਾਲਾਂ, ਸਕੂਲਾਂ ਵਿੱਚ ਆਰੋ ਸਿਸਟਮ ਲਗਾਕੇ ਪੀਣ ਵਾਲੇ ਪਾਣੀ ਦਾ ਪ੍ਰਬੰੰਧ ਕੀਤਾ ਗਿਆ ਹੈ । ਲੋੜਵੰਦਾਂ ਨੂੰ ਸਿਹਤ ਸੇਵਾਵਾਂ ਬੇਹਤਰ ਬਣਾਉਣ ਲਈ ਆਧੁਨਿਕ ਮਸ਼ੀਨਾਂ, ਬੇਸਹਾਰਾ ਲਈ ਕਿੱਤਾ ਮੁਖੀ ਸਿਖਲਾਈ ਦੇਣ ਲਈ ਸੈਂਟਰ ਖੋਲੇ ਗਏ ਹਨ । ਉਹਨਾਂ ਦੱਸਿਆ ਕਿ ਮਰੀਜਾਂ ਦੇ ਪ੍ਰਵਾਰਾਂ ਦੇ ਰਹਿਣ ਲਈ ਫਰੀਦਕੋਟ ਵਿਖੇ ਮੈਡੀਕਲ ਕਾਲਿਜ ਵਿਖੇ ਸੰਨੀ ਉਬਰਾਏ ਰੈਣ ਬਸੇਰਾ ਬਣਾਇਆ ਗਿਆ ਹੈ ਜਿੱਥੇ ਮਰੀਜਾਂ ਦੇ ਵਾਰਿਸਾ ਦੇ ਰਹਿਣ ਲਈ ਮੁਫਤ ਸੇਵਾਵਾਂ ਦਾ ਪ੍ਰਬੰਧ ਹੈ ਉਹਨਾਂ ਦੱਸਿਆ ਕਿ ਇੱਥੇ ਹੀ ਕਲੀਨਿਕਲ ਲੈਬੋਰੇਟਰੀ ਰਾਹੀ ਬਹੁਤ ਹੀ ਘੱਟ ਰੇਟਾਂ ਤੇ ਟੈਸਟ ਕੀਤੇ ਜਾਂਦੇ ਹਨ ਜਿਸ ਦਾ ਲੋੜਵੰਦ ਲੋਕ ਭਰਪੂਰ ਫਾਇਦਾ ਉਠਾ ਰਹੇ ਹਨ । ਅੰਤ ਵਿੱਚ ਪਰਦੀਪ ਚਮਕ ਨੇ ਇਕਾਈ ਸਾਦਿਕ ਵੱਲੋ ਫਰੀਦਕੋਟ ਟੀਮ ਦਾ ਸਾਦਿਕ ਵਿਖੇ ਪਹੁੰਚਕੇ ਰਾਸ਼ਨ ਵੰਡਣ ਲਈ ਧੰਨਵਾਦ ਕੀਤਾ । ਇਸ ਮੌਕੇ ਕਰਮਜੀਤ ਸਿੰਘ , ਭਰਪੂਰ ਸਿੰਘ, ਸੂਰਤ ਸਿੰਘ, ਕਰਮਜੀਤ ਸਿੰਘ ਸਰਾਂ, ਦਵਿੰਦਰ ਸਿੰਘ ਸੰਧੂ, ਕੰਵਰਹਰਿੰਦਰ ਪਾਲ ਸਿੰਘ ਸੰਧੂ, ਤਰਸੇਮ ਸਚਦੇਵਾ ਰਜਿੰਦਰ ਕੁਮਾਰ, ਲਖਵੀਰ ਸਿੰਘ, ਮਹਿਮਾ ਸਿੰਘ ਆਦਿ ਅਹੁਦਦਾਰ ਤੇ ਮੈਂਬਰ ਹਾਜਿਰ ਸਨ ।