ਅਸ਼ੋਕ ਵਰਮਾ
ਬਠਿੰਡਾ, 7 ਫਰਵਰੀ 2021- ਬਠਿੰਡਾ ਜਿਲ੍ਹੇ ਦੇ ਹਲਕਾ ਬਠਿੰਡਾ ਦਿਹਾਤੀ ਦੀ ਨਗਰ ਪੰਚਾਇਤ ਕੋਟਸ਼ਮੀਰ ਦੇ ਵਾਰਡ ਨੰਬਰ 4 ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਹਿਕਾਰੀ ਸਭਾ ਦੇ ਸੇਵਾਮੁਕਤ ਸਕੱਤਰ ਜਸਕਰਨ ਸਿੰਘ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਸਹਿਕਾਰੀ ਸਭਾ ਦੇ ਸਕੱਤਰ ਅਤੇ ਪੰਜਾਬ ਪੇਂਡੂ ਖੇਤੀਬਾੜੀ ਸਹਿਕਾਰੀ ਸਭਾਵਾਂ ਮੁਲਾਜਮ ਯੂਨੀਅਨ ਦੇ ਡਵੀਜ਼ਨ ਪਧਾਨ ਦੇ ਤੌਰ ਤੇ ਜਸਕਰਨ ਸਿੰਘ ਨੇ ਨਾਂ ਕੇਵਲ ਮੁਲਾਜਮ ਹੱਕਾਂ ਦੀ ਲੜਾਈ ਲੜੀ ਬਲਕਿ ਕਿਸਾਨਾਂ ਨਾਲ ਹੁੰਦੀ ਧੱਕੇਸ਼ਾਹੀ ਖਿਲਾਫ ਵੀ ਸਰਕਾਰ ਨਾਲ ਜੰਮ ਕੇ ਆਢਾ ਲਾਇਆ। ਇਸ ਦੌਰਾਨ ਉਸ ਨੂੰ ਆਪਣੇ ਸਾਥੀਆਂ ਨਾਲ ਜੇਹਲ ਵੀ ਜਾਣਾ ਪਿਆ ਅਤੇ ਪੁਲਿਸ ਦਾ ਧੌਲ ਧੱਫਾ ਵੀ ਬਰਦਾਸ਼ਤ ਕੀਤਾ ਪਰ ਨਾਂ ਕਦੇ ਈਨ ਮੰਨੀ ਨਾਂ ਹੀ ਲਿਫਿਆ ਅਤੇ ਨਾਂ ਹੀ ਝੁਕਿਆ। ਜਸਕਰਨ ਸਿੰਘ ਦੇ ਲੋਕ ਪੱਖੀ ਕਿਰਦਾਰ ਨੂੰ ਦੇਖਦਿਆਂ ਵਾਰਡ ਵਾਸੀਆਂ ਨੇ ਉਸ ਨੂੰ ਅੱਖਾਂ ਤੇ ਬਿਠਾਇਆ ਅਤੇ ਚੋਣ ਲੜਨ ਲਈ ਹੁਕਮ ਲਾਇਆ ਹੈ।
ਹੁਣ ਵੀ ਚੋਣ ਪ੍ਰਚਾਰ ਦੌਰਾਨ ਵਾਰਡ ਵਾਸੀ ਸਿਆਸੀ ਵਲਗਣਾਂ ਅਤੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਉਸ ਨੂੰ ਭਰਵੀਂ ਹਮਾਇਤ ਦੇ ਰਹੇ ਹਨ। ਵਾਰਡ ਦੀ ਗੁਲਾਬ ਕੀ ਪੱਤੀ ਦੀ ਛੱਪੜ ਵਾਲੀ ਗਲੀ ਦੇ ਵਸਨੀਕਾਂ ਜਸਕਰਨ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਮਾਣ ਸਨਮਾਨ ’ਚ ਚਾਹ ਪਾਣੀ ਦਾ ਪ੍ਰਬੰਧ ਕੀਤਾ ਜਿੱਥੇ ਵਾਰਡ ਵਾਸੀਆਂ ਨੇ ਵੋਟਾਂ ਪਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਜਸਕਰਨ ਸਿੰਘ ਨੇ ਵਾਰਡ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਬਿਨਾਂ ਕਿਸੇ ਭੇਦ ਭਾਵ ਦੇ ਵਾਰਡ ਦੀ ਸੇਵਾ ਕਰਨਗੇ ਅਤੇ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਪੂਣਾ ਤਾਣ ਲਾਇਆ ਜਾਏਗਾ। ਇਸ ਮੌਕੇ ਗੁਰਚਰਨ ਸਿੰਘ ਚਰਨੀਂ ,ਜਸਵੀਰ ਸਿੰਘ ਰਾਜਸਥਾਨੀ,ਗੁਰਾਂਦਿੱਤਾ ਸਿੰਘ ਮੱਲੀਕੇ,ਜਸਕਰਨ ਸਿੰਘ ਮੱਲੀਕੇ,ਗੁਰਦਾਸ ਸਿੰਘ,ਗੁਰਪਿਆਰ ਸਿੰਘ ਬੱਗਾ,ਕੁਲਵੰਤ ਸਿੰਘ ਫੌਜੇ ਕਾ,ਗੁਰਜੰਟ ਸਿੰਘ ਫੌਜੇ ਕਾ,ਅੰਗਰੇਜ ਸਿੰਘ ਭੋਲੇਕਾ,ਕੁਲਦੀਪ ਸਿੰਘ ,ਜਗਸੀਰ ਸਿੰਘ ਭੋਲੇਕਾ,ਕਰਮਜੀਤ ਸਿੰਘ ਮੋਹਨਕਾ, ਗੁਰਜੰਟ ਸਿੰਘ ,ਪਰਗਟ ਸਿੰਘ,ਬਲਵਿੰਦਰ ਸਿੰਘ ਬਿਸ਼ਨਕਾ ਅਤੇ ਜਗਰੂਪ ਸਿੰਘ ਜੂਪਾ ਆਦਿ ਹਾਜ਼ਰ ਸਨ।