ਐਸ.ਏ.ਐੱਸ. ਨਗਰ, 17 ਮਈ 2020: ਜ਼ਿਲੇ ਵਿਚ 17 ਮਈ ਤੱਕ ਕੁੱਲ 132638 ਮੀਟ੍ਰਿਕ ਟਨ ਕਣਕ 28 ਮੰਡੀਆਂ ਵਿਚ ਪਹੁੰਚੀ ਅਤੇ ਇਹ ਸਾਰੀ ਕਣਕ ਖਰੀਦੀ ਜਾ ਚੁੱਕੀ ਹੈ। ਹਾਲਾਂਕਿ, ਚੁਕਾਈ 118128 ਮੀਟਰਕ ਟਨ ਤੱਕ ਹੋਈ ਹੈ ਜੋ ਤਕਰੀਬਨ 89.06 ਫੀਸਦੀ ਹੈ।
ਇਸ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 215.20 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ ਜੋ ਕਿ 93.50 ਫੀਸਦੀ ਹੈ। ਪਨਗ੍ਰੇਨ ਨੇ 27954 ਮੀਟ੍ਰਿਕ ਟਨ, ਮਾਰਕਫੈਡ ਨੇ 26820 ਮੀਟ੍ਰਿਕ ਟਨ ਅਤੇ ਪਨਸਪ ਨੇ 25866 ਮੀਟ੍ਰਿਕ ਟਨ ਦੀ ਖਰੀਦ ਕੀਤੀ, ਜਦੋਂਕਿ ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ 18659 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ। ਕੇਂਦਰ ਸਰਕਾਰ ਦੀ ਏਜੰਸੀ ਐਫਸੀਆਈ ਨੇ 20267 ਮੀਟਰਕ ਟਨ ਕਣਕ ਦੀ ਖਰੀਦ ਕੀਤੀ।