ਪਿੰਡ ਜਗਤਪੁਰਾ ਨਾਲ ਸਬੰਧਤ
2609 ਵਿਚੋਂ 2376 ਨਮੂਨੇ ਆਏ ਨੈਗਟਿਵ
ਐਸ ਏ ਐਸ ਨਗਰ, 12 ਮਈ 2020: ਜ਼ਿਲੇ ਵਿਚ ਅੱਜ ਇਕ ਕੋਰੋਨਾ ਵਾਇਰਸ ਮਰੀਜ਼ ਨੂੰ ਠੀਕ ਹੋਣ ਤੋਂ ਬਾਅਦ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਦਿਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਡੀਸੀ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮਰੀਜ਼ 57 ਸਾਲਾ ਵਿਅਕਤੀ ਹੈ ਜੋ ਪਿੰਡ ਜਗਤਪੁਰਾ ਨਾਲ ਸਬੰਧਤ ਹੈ।
ਹੁਣ ਤੱਕ ਕੁੱਲ 2609 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 2376 ਨੈਗਟਿਵ ਪਾਏ ਗਏ ਹਨ। 128 ਨਮੂਨਿਆਂ ਦੇ ਨਤੀਜੇ ਦੀ ਅਜੇ ਉਡੀਕ ਹੈ। ਇਹ
ਕੁਆਰੰਟੀਨ ਵਿਅਕਤੀਆਂ ਦੀ ਸਥਿਤੀ ਦੇ ਸਬੰਧ ਵਿੱਚ ਉਹਨਾਂ ਅੱਗੇ ਦੱਸਿਆ ਕਿ ਕੁੱਲ 2920 ਵਿਅਕਤੀਆਂ ਨੇ ਸਫਲਤਾਪੂਰਵਕ ਕੁਆਰੰਟੀਨ ਅਵਧੀ ਨੂੰ ਮੁਕੰਮਲ ਕਰ ਲਿਆ ਹੈ, ਜਦੋਂ ਕਿ 1303 ਵਿਅਕਤੀਆਂ ਦੀ ਕੁਆਰੰਟੀਨ ਅਵਧੀ ਅਜੇ ਜਾਰੀ ਹੈ।
ਹੁਣ ਤੱਕ, ਕੇਸਾਂ ਦੀ ਕੁੱਲ ਸੰਖਿਆ 105 ਹੈ। ਠੀਕ ਹੋਏ ਮਾਮਲੇ 55 ਹਨ ਜਦਕਿ 47 ਪਾਜੇਟਿਵ ਹਨ।