ਚੰਡੀਗੜ, 15 ਮਈ 2019: ਯੂ.ਟੀ. ਚੰਡੀਗੜ ਵਿਖੇ ਹੋ ਰਹੀਆਂ ਲੋਕ ਸਭਾ ਦੀਆਂ ਆਮ ਚੋਣਾਂ, 2019 ਨੂੰ ਮੁੱਖ ਰੱਖਦੇ ਹੋਏ, ਯੂ.ਟੀ. ਚੰਡੀਗੜ ਦੀ ਹੱਦ ਨਾਲ ਲੱਗਦੇ ਹੋਏ ਪੰਜਾਬ ਦੇ ਏਰੀਏ ਵਿੱਚ ਸਥਿਤ ਦੁਕਾਨਾਂ, ਫੈਕਟਰੀਆਂ ਅਤੇ ਤਜਾਰਤੀ ਅਦਾਰਿਆਂ ਵਿੱਚ ਕੰਮ ਕਰਦੇ ਕਿਰਤੀਆਂ ਨੂੰ ਜਿਨ•ਾਂ ਦੀ ਵੋਟ ਯੂ.ਟੀ. ਚੰਡੀਗੜ ਵਿੱਚ ਬਣੀ ਹੋਈ ਹੈ, ਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪੰਜਾਬ ਸਰਕਾਰ ਨੇ ਭਾਰਤੀ ਚੋਣ ਕਮਿਸ਼ਨ ਦੇ ਹੁਕਮ 'ਤੇ ਮਿਤੀ 19-05-2019 ਦਿਨ ਐਤਵਾਰ ਨੂੰ ਉਨ•ਾਂ ਦੁਕਾਨਾਂ, ਫੈਕਟਰੀਆਂ ਅਤੇ ਤਜਾਰਤੀ ਅਦਾਰਿਆਂ ਵਿਖੇ ਜਿੱਥੇ ਐਤਵਾਰ ਨੂੰ ਨਾਗਾ ਨਹੀਂ ਰੱਖਿਆ ਜਾਂਦਾ ਹੈ, ਲਈ ਤਨਖ਼ਾਹ ਸਮੇਤ ਹਫ਼ਤਾਵਾਰੀ ਛੁੱਟੀ ਘੋਸ਼ਿਤ ਕੀਤੀ ਗਈ ਹੈ।