ਨਵੀਂ ਦਿੱਲੀ, 22 ਮਈ 2019 - ਭਾਰਤ 'ਚ ਸਿਆਸੀ ਮਾਹੌਲ ਇਸ ਮੌਕੇ ਪੂਰਾ ਗਰਮ ਹੈ ਅਤੇ ਕੱਲ੍ਹ 23 ਮਈ ਨੂੰ ਚੋਣਾਂ ਦੇ ਨਤੀਜੇ ਆਉਣੇ ਹਨ। ਵੱਖ-ਵੱਖ ਏਜੰਸੀਆਂ ਵੱਲੋਂ ਦਿਖਾਏ ਜਾ ਰਹੇ ਐਗਜ਼ਿਟ ਪੋਲ ਵਿੱਚ ਮੁੜ 5 ਸਾਲ ਲਈ ਮੋਦੀ ਸਰਕਾਰ ਬਣਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਪਰ ਇੱਥੇ ਹੀ ਸਿਆਸੀ ਭਵਿੱਖਬਾਣੀ ਕੁੱਝ ਹੋਰ ਹੀ ਇਸ਼ਾਰਾ ਕਰ ਰਹੀ ਹੈ। ਵਨ ਇੰਡੀਆ ਟੀਵੀ ਵੱਲੋਂ ਦਿਖਾਏ ਜੋਤਿਸ਼ ਵਿੱਦਿਆ ਦੇ ਹਿਸਾਬ ਨਾਲ ਭਾਰਤ ਵਿੱਚ ਸਿਆਸੀ ਤਬਦੀਲੀ ਆਉਂਣ ਦੀ ਸੰਭਾਵਨਾ ਹੈ।
ਵਨ ਇੰਡੀਆ ਟੀਵੀ ਵੱਲੋਂ ਦਿਖਾਏ ਇਸ ਪ੍ਰੋਗਰਾਮ ਦੇ ਵੇਰਵੇ ਹੇਠ ਪੜ੍ਹੋ :
ਆਓ, ਜੋਤਿਸ਼ ਵਿੱਦਿਆ ਦੇ ਹਿਸਾਬ ਨਾਲ ਅਗਲੇ 5 ਸਾਲ ਦੌਰਾਨ ਭਾਰਤ ਦੇ ਭਵਿੱਖ ਤੇ ਝਾਤ ਮਾਰੀਏ। ਭਾਰਤ ਦੀ ਕੁੰਡਲੀ ਮੁਤਾਬਿਕ ਸਾਡਾ ਲਗਨ ਵਰਿਸ਼ਭਾ ਹੈ। ਦੂਜੇ ਪਾਸੇ ਸਾਡਾ ਰਾਸ਼ੀ-ਫਲ ਕਰਕ ( ਕੈਂਸਰ ) ਹੈ। ਇਸ ਤੋਂ ਅੱਗੇ ਸਾਡਾ ਨਛੱਤਰ ਭਾਵ ਚੰਦਰਮਾ-ਚਾਲ ਪੁਸ਼ਯਾ ਹੈ। ਜੇਕਰ ਅਸੀਂ ਆਪਣੀ ਕੁੰਡਲੀ ਦੇ ਹਿਸਾਬ ਨਾਲ ਦੇਖੀਏ ਤਾਂ ਸਾਨੂੰ ਪ੍ਰਾਣ ਉਰਜੈਸ ਜਾਂ ਸ਼ਨੀ ਗ੍ਰਹਿ ਦਿਸੇਗਾ। ਜੇਕਰ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੇ ਭਾਰਤ 'ਤੇ ਨਜ਼ਰ ਮਾਰੀਏ ਤਾਂ ਸਾਡਾ ਮੁਲਕ ਅਖੰਡ ਰਿਹਾ ਹੈ ਅਤੇ ਹਮੇਸ਼ਾ ਇੱਕਮੁੱਠ ਰਹੇਗਾ। ਇਹ ਸਿਰਫ਼ ਸ਼ਨੀ ਦੇ ਪ੍ਰਭਾਵ ਕਰ ਕੇ ਹੀ ਹੈ।
ਇਸ ਵੇਲੇ ਸਾਡੇ ਮੁਲਕ ਦੀ ਦਸ਼ਾ, ਚੰਦਰਮਾ ਵਿੱਚ ਬ੍ਰਹਿਸਪਤੀ ਦੇ ਨਿਵਾਸ ਵਾਲੀ ਹੈ ਜੋ ਕਿ ਦਸੰਬਰ 2109 ਤੱਕ ਜਾਰੀ ਰਹਿਣ ਦਾ ਅਨੁਮਾਨ ਹੈ। ਇਹ ਦਸ਼ਾ ਨਾ ਤਾਂ ਆਦਰਸ਼ਕ ਹੈ ਅਤੇ ਨਾ ਹੀ ਬਹੁਤੀ ਬੁਰੀ ਹੈ। ਨਤੀਜੇ ਵਜੋਂ ਸਾਡੇ ਮੁਲਕ 'ਚ ਸੰਤੁਲਨ ਵਾਲੀ ਹਾਲਤ ਬਣੀ ਰਹੇਗੀ।
ਫਿਰ ਵੀ ਇਸ ਸਮੇਂ ਦੌਰਾਨ ਸਾਡੇ ਮੁਲਕ ਵਿੱਚ ਖ਼ਾਸ ਕਰ ਕੇ ਸਾਇੰਸ ਅਤੇ ਸੂਚਨਾ ਤਕਨਾਲੋਜੀ ਦੇ ਖੇਤਰ 'ਚ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ। ਇਸ ਦੇ ਨਾਲ ਹੀ ਅਸੀਂ ਨਾਰੀ ਸ਼ਕਤੀਕਰਨ ਅਤੇ ਪਾਣੀ ਸਬੰਧੀ ਖੇਤਰਾਂ ਜਿਵੇਂ ਕਿ ਪਾਣੀ ਦੀ ਸੁਚੱਜੀ ਵਰਤੋਂ ਅਤੇ ਦਰਿਆਵਾਂ ਦੀ ਸਫ਼ਾਈ ਦੇ ਖੇਤਰਾਂ ਵਿਚ ਅਹਿਮ ਪੁਲਾਂਘਾਂ ਪੁੱਟਣ ਦੀ ਉਮੀਦ ਕਰ ਸਕਦੇ ਹਾਂ।
ਸਾਨੂੰ ਇਹ ਵੀ ਉਮੀਦ ਹੈ ਕਿ ਸਾਡਾ ਲੋਕ ਤੰਤਰ ਵੀ ਹੋਰ ਮਜ਼ਬੂਤ ਹੋਵੇਗਾ। ਚੰਦਰਮਾ ਵਿੱਚ ਬ੍ਰਹਸਪਤੀ ਦੇ ਨਿਵਾਸ ਦੀ ਦਸ਼ਾ, ਦੇਸ਼ ਦੀ ਰਾਜਨੀਤੀ ਵਿਚ ਤਬਦੀਲੀ ਵੱਲ ਸੰਕੇਤ ਕਰਦੀ ਹੈ ਜੋ ਕਿ ਚੋਣਾਂ ਦੇ ਨਤੀਜੇ ਵੱਜੋਂ ਵੀ ਹੋ ਸਕਦੀ ਹੈ। ਲੰਮੇ ਸਮੇਂ ਦੇ ਪੱਖ ਤੋਂ ਦੇਖੀਏ ਤਾਂ ਚੀਨ ਅਤੇ ਪਾਕਿਸਤਾਨ ਵਰਗੇ ਗਵਾਂਢੀ ਮੁਲਕਾਂ ਨਾਲ ਸਾਡੇ ਸਬੰਧ ਤਣਾਅ-ਭਰੇ ਹੋ ਸਕਦੇ ਹਨ। ਪਰ ਕਿਉਂਕਿ ਸ਼ਨੀ ਗ੍ਰਹਿ ਭਾਰਤ ਦੀ ਕੁੰਡਲੀ ਦਾ ਅਹਿਮ ਹਿੱਸਾ ਹੈ, ਇਸ ਲਈ ਇਸ ਤਣਾਅ 'ਚ ਵੀ ਅਸੀਂ ਤਾਕਤਵਰ ਹੀ ਸਾਬਤ ਹੋਵਾਂਗੇ।
ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰੋ -
https://m.facebook.com/story.php?story_fbid=1210085055827875&id=133072560195802