ਯਾਦਵਿੰਦਰ ਸਿੰਘ ਤੂਰ
ਜਲੰਧਰ , 23 ਮਈ 2019 - ਜਲੰਧਰ ਲੋਕ ਸਭਾ ਚੋਣਾਂ 'ਚ ਜਿਥੇ ਵੱਡੇ ਦਿੱਗਜ਼ਾਂ 'ਚ ਆਪਸ 'ਚ ਮੁਕਾਬਲਾ ਬਹੁਤ ਫਸਵਾਂ ਰਿਹਾ ਉਥੇ ਹੀ ਅਜ਼ਾਦ ਉਮੀਦਵਾਰ ਵਜੋਂ ਖੜ੍ਹੇ ਨੀਟੂ ਸ਼ਟਰਾਂ ਵਾਲੇ ਨੂੰ ਸਿਰਫ ੫ ਵੋਟਾਂ ਹੀ ਪਈਆਂ। ਨੀਟੂ ਸ਼ਟਰਾਂ ਵਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੀਆਂ ਕੁੱਲ 9 ਵੋਟਾਂ ਸਨ ਪਰ ਉਸਨੂੰ ਫਿਰ ਵੀ 5 ਹੀ ਵੋਟਾਂ ਪਈਆਂ।
ਨੀਟੂ ਦਾ ਕਹਿਣਾ ਹੈ ਕਿ ੳਸਦੇ ਮੁਹੱਲੇ ਵਾਲਿਆਂ ਨੇ ਚਿੰਤਪੁਰਨੀ ਮਾਂ ਦੀਆਂ ਸਹੁੰਆਂ ਖਾਧੀਆਂ ਸੀ ਕਿ ਉਹ ਉਸਨੂੰ ਵੋਟਾਂ ਪਾਉਣਗੇ। ਨੀਟੂ ਦਾ ਕਹਿਣਾ ਹੈ ਕਿ ਉਸ ਨਾਲ ਬੇਈਮਾਨੀ ਹੋਈ ਹੈ ਤੇ ਉਹ ਮੁੜ ਕਦੇ ਵੀ ਵੋਟਾਂ 'ਚ ਖੜ੍ਹਾ ਨਹੀਂ ਹੋਏਗਾ। ਉਸਨੇ ਇਲਜ਼ਾਮ ਲਾਏ ਕਿ ਮਸ਼ੀਨਾਂ 'ਚ ਕੋਈ ਗੜਬੜੀ ਹੋਈ ਹੈ।।