ਲੁਧਿਆਣਾ, 16 ਮਈ 2019: ਹਲਕਾ ਉੱਤਰੀ ਦੇ ਇਲਾਕੇ ਹੈਬੋਵਾਲ ਵਿੱਚ ਮਹਿਲਾ ਕਾਂਗਰਸ ਵਰਕਰਾਂ ਨੇ ਜਾਗੋ ਰੈਲੀ ਕੱਢ ਕੇ ਕਾਂਗਰਸ ਉਮੀਦਵਾਰ ਐੱਮ ਪੀ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਰੈਲੀ ਦੌਰਾਨ ਔਰਤਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਸ: ਬਿੱਟੂ ਦੇ ਨੂੰ ਵਧ ਤੋਂ ਵਧ ਵੋਟਾਂ ਨਾਲ ਜੇਤੂ ਬਣਾਉਣ ਦੀ ਅਪੀਲ ਕੀਤੀ। ਜਾਗੋ ਰੈਲੀ ਦੀ ਅਗਵਾਈ ਮਹਿਲਾ ਕਾਂਗਰਸ ਦੀ ਬਲਾਕ ਨੰਬਰ-1 ਦੀ ਪ੍ਰਧਾਨ ਮਨੀਸ਼ਾ ਕਪੂਰ ਨੇ ਕੀਤੀ। ਵਾਰਡ ਨੰਬਰ 79 ਵਿੱਚ ਕੱਢੀ ਰੈਲੀ ਨੂੰ ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰੀਆ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਰੈਲੀ ਚੂਹੜਪੁਰ ਰੋਡ ਤੋਂ ਸ਼ੁਰੂ ਹੋ ਕੇ ਅਜੀਤ ਨਗਰ, ਗਰੇਵਾਲ ਕਾਲੋਨੀ, ਵਾਲੀਆ ਡੇਅਰੀ ਦੇ ਵੱਖ-ਵੱਖ ਰਸਤਿਆਂ ਤੋਂ ਹੁੰਦੀ ਹੋਈ ਪੰਚ ਮੁਖੀ ਮੰਦਿਰ ਜਾ ਕੇ ਖ਼ਤਮ ਹੋਈ। ਰਸਤੇ ਵਿੱਚ ਲੋਕਾਂ ਨੇ ਕਈ ਥਾਈਂ ਜਾਗੋ ਰੈਲੀ ਦਾ ਸਵਾਗਤ ਕੀਤਾ ਅਤੇ ਭਰੋਸਾ ਦਿੱਤਾ ਕਿ ਇਸ ਵਾਰ ਉਹ ਵੱਧ ਤੋਂ ਵੱਧ ਵੋਟਾਂ ਪਾ ਕੇ ਸ: ਬਿੱਟੂ ਦੀ ਦੋਬਾਰਾ ਜਿੱਤ ਯਕੀਨੀ ਬਣਾਉਣਗੇ।ਮਨੀਸ਼ਾ ਨੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਮੋਦੀ ਦੀਆਂ ਨੋਟਬੰਦੀ ਅਤੇ ਜੀਐੱਸਟੀ ਵਰਗੀਆਂ ਮੂਰਖਤਾਪੂਰਣ ਨੀਤੀਆਂ ਕਾਰਨ ਦੇਸ਼ ਦਾ ਕਾਰੋਬਾਰ ਅਤੇ ਉਦਯੋਗ ਪੂਰੀ ਤਰਾਂ ਨਾਲ ਤਬਾਹ ਹੋ ਚੁੱਕੇ ਹਨ। ਦੇਸ਼ ਦੇ ਵਿਕਾਸ ਲਈ ਜ਼ਰੂਰੀ ਹੈ ਕਿ ਲੋਕ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਨੀ ਘਈ, ਗੁਰਮੀਤ ਕੌਰ, ਸੀਮਾ ਸੱਚਦੇਵਾ, ਜਸਵਿੰਦਰ ਅਟਵਾਲ, ਗੁਰਿੰਦਰ ਕੌਰ, ਸੁਰਿੰਦਰ ਕੌਰ, ਅਲਕਾ ਮਲਹੋਤਰਾ, ਰੰਮੀ ਮੂੰਗ,ਅਰੁਣਾ ਟਪਾਰੀਆ ਤੋਂ ਇਲਾਵਾ ਕਈ ਹੋਰ ਮਹਿਲਾ ਵਰਕਰ ਹਾਜ਼ਰ ਸਨ।