ਪਟਿਆਲਾ, 21 ਮਈ 2019 - 19 ਮਈ ਨੂੰ ਲੋਕ ਸਭਾ ਹਲਕਾ ਪਟਿਆਲਾ ਦੀਆਂ ਪਈਆਂ ਵੋਟਾਂ ਦੌਰਾਨ ਹਲਕੇ ਦੇ ਕੁਲ 17 ਲੱਖ 34 ਹਜ਼ਾਰ 245 ਵੋਟਰਾਂ ਵਿਚੋਂ 11 ਲੱਖ 75 ਹਜ਼ਾਰ 345 ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਜੋ ਕਿ ਕੁੱਲ ਵੋਟ ਦਾ 67.77 ਫੀਸਦੀ ਬਣਾ ਹੈ।
ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਜ਼ਿਲ੍ਹਾ ਚੋਣ ਅਫਸਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਲੋਕ ਸਭਾ ਹਲਕੇ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆ ਦੇ ਜਿਹਨਾਂ 11 ਲੱਖ 75 ਹਜ਼ਾਰ 345 ਵੋਟਰਾਂ ਨੇ ਵੋਟਾਂ ਪਾਈਆਂ ਉਨ੍ਹਾਂ ਵਿਚੋਂ 6 ਲੱਖ 32 ਹਜ਼ਾਰ 680 ਮਰਦ ਤੇ 5 ਲੱਖ 42 ਹਜ਼ਾਰ 644 ਮਹਿਲਾ ਵੋਟਰ ਸ਼ਾਮਲ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ 8 ਲੱਖ 98 ਹਜ਼ਾਰ 574 ਵੋਟਰਾਂ ਨੇ ਵੋਟ ਪਾਉਣ ਮੌਕੇ ਵੋਟਰ ਸ਼ਨਾਖਤੀ ਕਾਰਡ ਦੀ ਵਰਤੋਂ ਕੀਤੀ ਜਦਕਿ 2 ਲੱਖ 76 ਹਜ਼ਾਰ 771 ਵੋਟਰਾਂ ਨੇ ਚੋਣ ਕਮਿਸ਼ਨ ਵਲੋਂ ਨਿਰਧਾਰਤ ਦੂਸਰੇ ਪਹਿਚਾਣ ਪੱਤਰਾਂ ਦੀ ਵੋਟ ਪਾਉਣ ਵੇਲੇ ਵਰਤੋਂ ਕੀਤੀ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਪਟਿਆਲਾ ਲੋਕ ਸਭਾ ਹਲਕੇ ਵਿੱਚ 2267 ਦਿਵਿਆਂਗ ਵੋਟਰਾਂ ਅਤੇ ਤੀਜੇ ਲਿੰਗ ਦੇ 21 ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ 17 ਹਜ਼ਾਰ 745 ਵੋਟਰ ਅਜਿਹੇ ਸਨ ਜਿਨ੍ਹਾਂ ਨੇ ਪਹਿਲੀ ਵਾਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਵਿਧਾਨ ਸਭਾ ਹਲਕੇ ਅਨੁਸਾਰ ਪਈਆਂ ਵੋਟਾਂ ਬਾਰੇ ਵੇਰਵੇ ਦਿੰਦਿਆ ਜ਼ਿਲ੍ਹਾ ਚੋਣ ਅਫਸਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ 109-ਨਾਭਾ ਹਲਕੇ ਵਿਚ ਕੁਲ 1 ਲੱਖ 81 ਹਜ਼ਾਰ 340 ਵੋਟਰਾਂ ਵਿਚੋਂ 1 ਲੱਖ 28 ਹਜ਼ਾਰ 343 ਵੋਟਰਾਂ ਨੇ ਆਪਣੀ ਵੋਟ ਪਾਈ ਜੋ ਕਿ 70.77 ਫੀਸਦੀ ਬਣਦਾ ਹੈ। ਉਨ੍ਹਾਂ ਦੱਸਿਆ ਕਿ ਨਾਭਾ ਹਲਕੇ ਵਿਚ 69 ਹਜ਼ਾਰ 489 ਮਰਦ ਤੇ 58 ਹਜ਼ਾਰ 853 ਮਹਿਲਾਂ ਵੋਟਰਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਜਦਕਿ ਇਸ ਹਲਕੇ ਵਿਚ 272 ਦਿਵਿਆਂਗ ਤੇ ਇਕ ਤੀਜੇ ਲਿੰਗ ਦੇ ਵੋਟਰ ਨੇ ਵੋਟ ਪਾਈ। ਉਨ੍ਹਾਂ ਦੱਸਿਆ ਕਿ ਨਾਭਾ ਹਲਕੇ ਵਿਚ 1400 ਨੌਜਵਾਨ ਵੋਟਰਾਂ ਨੇ ਪਹਿਲੀ ਵਾਰ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
110-ਪਟਿਆਲਾ ਦਿਹਾਤੀ ਬਾਰੇ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਹਲਕੇ ਵਿਚ ਕੁਲ 2 ਲੱਖ 17 ਹਜ਼ਾਰ 841 ਵੋਟਰਾਂ ਵਿਚੋਂ 1 ਲੱਖ 31 ਹਜ਼ਾਰ 445 ਨੇ ਆਪਣੀ ਵੋਟ ਪਾਈ। ਇਸ ਹਲਕੇ ਵਿਚ 70 ਹਜ਼ਾਰ 525 ਮਰਦ, 60 ਹਜ਼ਾਰ 919 ਮਹਿਲਾਂ ਵੋਟਰਾਂ, 1506 ਨੌਜਵਾਨ ਵੋਟਰ, 188 ਦਿਵਿਆਂਗ ਤੇ 1 ਤੀਜੇ ਲਿੰਗ ਦੇ ਵੋਟਰ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਹ ਕੁਲ ਵੋਟ ਦਾ 60.34 ਫੀਸਦੀ ਬਣਦਾ ਹੈ।
111-ਰਾਜਪੁਰਾ ਵਿਚ ਪਈਆਂ ਵੋਟਾਂ ਬਾਰੇ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਰਾਜਪੁਰਾ ਹਲਕੇ ਦੇ ਕੁਲ 1 ਲੱਖ 73 ਹਜ਼ਾਰ 947 ਵੋਟਰਾਂ ਵਿਚੋਂ 1 ਲੱਖ 20 ਹਜ਼ਾਰ 369 ਵੋਟਰਾਂ ਨੇ ਵੋਟ ਪਾਈ ਜੋ ਕਿ 69.20 ਫੀਸਦੀ ਬਣਦਾ ਹੈ। ਉਨ੍ਹਾਂ ਦੱਸਿਆ ਕਿ ਰਾਜਪੁਰਾ ਹਲਕੇ ਵਿਚ 64 ਹਜ਼ਰ 892 ਮਰਦ ਤੇ 55 ਹਜ਼ਾਰ 473 ਮਹਿਲਾਂ ਵੋਟਰਾਂ ਨੇ ਆਪਣੀ ਵੋਟ ਪਾਈ। ਇਸਤੋਂ ਇਲਾਵਾ ਰਾਜਪੁਰਾ ਹਲਕੇ ਵਿੱਚ 1578 ਨਵੇਂ ਵੋਟਰਾਂ, 310 ਦਿਵਿਆਂਗ ਤੇ 4 ਤੀਜੇ ਲਿੰਗ ਦੇ ਵੋਟਰਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਜ਼ਿਲ੍ਹਾ ਚੋਣ ਅਫਸਰ ਨੇ 112-ਡੇਰਾਬਸੀ ਹਲਕੇ ਬਾਰੇ ਦੱਸਿਆ ਕਿ ਇਸ ਹਲਕੇ ਦੇ ਕੁਲ 2 ਲੱਖ 58 ਹਜ਼ਾਰ 622 ਵੋਟਰਾਂ ਵਿਚੋਂ 1 ਲੱਖ 78 ਹਜ਼ਾਰ 526 ਵੋਟਰਾਂ ਨੇ ਵੋਟ ਪਾਈ ਜੋ ਕਿ 69.03 ਫੀਸਦੀ ਬਣਦਾ ਹੈ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਡੇਰਾਬਸੀ ਹਲਕੇ ਵਿਚ 3119 ਨਵੇਂ ਵੋਟਰਾਂ ਨੇ ਅਤੇ 137 ਦਿਵਿਆਂਗ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ 113 ਘਨੌਰ ਹਲਕੇ ਦੇ ਕੁਲ 1 ਲੱਖ 63 ਹਜ਼ਾਰ 173 ਵੋਟਰਾਂ ਵਿਚੋਂ 1 ਲੱਖ 14 ਹਜ਼ਾਰ 770 ਵੋਟਰਾਂ ਨੇ ਵੋਟ ਪਾਈ ਜੋ ਕਿ 70.34 ਫੀਸਦੀ ਬਣਦਾ ਹੇ। ਇਨ੍ਹਾਂ ਵਿਚ 63 ਹਜ਼ਾਰ 34 ਮਰਦ ਤੇ 51 ਹਜ਼ਾਰ 736 ਔਰਤ ਵੋਟਰ ਸ਼ਾਮਲ ਹਨ ਇਸ ਹਲਕੇ ਵਿਚ 3123 ਨਵੇਂ ਵੋਟਰਾਂ ਨੇ ਅਤੇ 279 ਦਿਵਿਆਂਗ ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
114-ਸਨੌਰ ਹਲਕੇ ਦੇ ਕੁਲ 2 ਲੱਖ 15 ਹਜ਼ਾਰ 131 ਵੋਟਰਾਂ ਵਿਚੋਂ 1 ਲੱਖ 47 ਹਜ਼ਾਰ 624 ਵੋਟਰਾਂ ਨੇ ਵੋਟ ਪਾਈ ਜੋ ਕਿ 68.62 ਫੀਸਦੀ ਬਣਦਾ ਹੈ। ਇਨ੍ਹਾਂ ਵਿਚ 79 ਹਜ਼ਾਰ 289 ਮਰਦ ਤੇ 68 ਹਜ਼ਾਰ 332 ਮਹਿਲਾਂ ਵੋਟਰ ਸ਼ਾਮਲ ਹਨ। ਇਸ ਹਲਕੇ ਵਿਚ 1998 ਨਵੇਂ ਵੋਟਰ, 230 ਦਿਵਿਆਂਗ ਤੇ 3 ਤੀਜੇ ਲਿੰਗ ਦੇ ਵੋਟਰਾਂ ਨੇ ਵੋਟ ਪਾਈ। ਜ਼ਿਲ੍ਹਾ ਚੋਣ ਅਫਸਰ ਨੇ 115-ਪਟਿਆਲਾ ਹਲਕੇ ਦੀਆਂ ਵੋਟਾ ਬਾਰੇ ਦੱਸਿਆ ਕਿ ਇਸ ਹਲਕੇ ਦੇ ਕੁਲ 1 ਲੱਖ 61 ਹਜ਼ਾਰ 178 ਵੋਟਰਾਂ ਵਿਚੋਂ 98 ਹਜ਼ਾਰ 448 (61.09 ਫੀਸਦੀ) ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਜਿਨ੍ਹਾਂ ਵਿਚ 52 ਹਜ਼ਾਰ 714 ਮਰਦ ਅਤੇ 45 ਹਜ਼ਾਰ 728 ਔਰਤ ਵੋਟਰ ਸ਼ਾਮਲ ਹਨ। 115-ਪਟਿਆਲਾ ਹਲਕੇ 'ਚ 60 ਦਿਵਿਆਂਗ ਤੇ 6 ਤੀਜੇ ਲਿੰਗ ਦੇ ਵੋਟਰਾਂ ਨੇ ਵੋਟ ਪਾਈ ਜਦਕਿ 1247 ਨੌਜਵਾਨ ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਪਹਿਲੀ ਵਾਰ ਇਸਤੇਮਾਲ ਕੀਤਾ।
116-ਸਮਾਣਾ ਵਿਧਾਨ ਸਭਾ ਹਲਕੇ ਦੇ ਕੁਲ 1 ਲੱਖ 87 ਹਜ਼ਾਰ 658 ਵੋਟਰਾਂ ਵਿਚੋਂ 1 ਲੱਖ 34 ਹਜ਼ਾਰ 61 ਵੋਟਰਾਂ ਨੇ ਵੋਟ ਪਾਈ ਜੋ ਕਿ ਕੁਲ ਵੋਟ ਦਾ 71.44 ਫੀਸਦੀ ਹੈ। ਇਸ ਹਲਕੇ ਵਿਚ 71 ਹਜ਼ਾਰ 487 ਮਰਦ ਅਤੇ 62 ਹਜ਼ਾਰ 568 ਔਰਤ ਵੋਟਰਾਂ ਨੇ ਵੋਟ ਪਾਈ ਇਸ ਤੋਂ ਇਲਾਵਾ 2205 ਨਵੇਂ ਵੋਟਰ, 265 ਦਿਵਿਆਂਗ ਤੇ 6 ਤੀਜੇ ਲਿੰਗ ਦੇ ਵੋਟਰਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਜ਼ਿਲ੍ਹਾ ਚੋਣ ਅਫਸਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਲੋਕ ਸਭਾ ਹਲਕਾ 13-ਪਟਿਆਲਾ ਵਿਚ ਪੈਂਦੇ 117 ਸ਼ੁਤਰਾਣਾ ਹਲਕੇ ਦੇ ਕੁਲ 1 ਲੱਖ 75 ਹਜ਼ਾਰ 355 ਵੋਟਰਾਂ ਵਿਚੋਂ 1 ਲੱਖ 21 ਹਜ਼ਾਰ 759 (69.44 ਫੀਸਦੀ) ਵੋਟਰਾਂ ਦੇ ਵੋਟ ਪਾਈ। ਇਨ੍ਹਾਂ ਵਿਚੋਂ 64 ਹਜ਼ਾਰ 950 ਮਰਦ, 56 ਹਜ਼ਾਰ 809 ਔਰਤ, 526 ਦਿਵਿਆਂਗ ਅਤੇ 1569 ਉਹ ਵੋਟਰ ਹਨ ਜਿਨ੍ਹਾਂ ਨੇ ਆਪਣੀ ਵੋਟ ਦੇ ਹੱਕ ਦਾ ਪਹਿਲੀ ਵਾਰ ਇਸਤੇਮਾਲ ਕੀਤਾ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ। ਉਨ੍ਹਾਂ ਪਟਿਆਲਾ ਲੋਕ ਸਭਾ ਹਲਕੇ ਵਿਚ ਅਮਨ ਅਮਾਨ ਨਾਲ ਪਈਆਂ ਵੋਟਾਂ ਲਈ ਸਮੂਹ ਵੋਟਰਾਂ ਤੇ ਉਮੀਦਵਾਰਾਂ ਦਾ ਧੰਨਵਾਦ ਕੀਤਾ।