ਬੰਗਾਲ, 15 ਮਈ 2019 - ਪੱਛਮੀ ਬੰਗਾਲ ਦੀਆਂ ਚੋਣਾਵੀ ਹਿੰਸਾ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ 9 ਲੋਕ ਸਭਾ ਹਲਕਿਆਂ 'ਚ ਚੋਣ ਪ੍ਰਚਾਰ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਬਿਨਾਂ ਹਿੰਸਾ 'ਤੇ ਚੋਣ ਕਮਿਸ਼ਨ ਨੇ ਕਾਰਵਾਈ ਕਰਦੇ ਹੋਏ ਪ੍ਰਧਾਨ ਅਤੇ ਹੋਮ ਸੈਕਟਰੀ ਦੀ ਵੀ ਛੁੱਟੀ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਵੀਰਵਾਰ ਨੂੰ ਰਾਤ ਦੇ 10 ਵਜੇ ਤੋਂ ਬਾਅਦ ਕੋਈ ਵੀ ਪਾਰਟੀ ਚੋਣ ਪ੍ਰਚਾਰ ਨਹੀਂ ਕਰ ਸਕੇਗੀ। ਬੀਤੇ ਦਿਨ ਅਮਿਤ ਸ਼ਾਹ ਦੇ ਰੋਡ-ਸ਼ੋਅ ਦੌਰਾਨ ਹੋਈ ਹਿੰਸਾ ਤੋਂ ਬਾਅਦ ਚੋਣ ਕਮਿਸ਼ਨ ਨੇ ਇਹ ਸਖ਼ਤ ਫੈਸਲਾ ਲਿਆ। ਇਸ ਤੋਂ ਬਿਨਾਂ ਚੋਣ ਕਮਿਸ਼ਨ ਨੇ ਸੋਸ਼ਲ ਮੀਡੀਆ 'ਤੇ ਵੀ ਕੋਈ ਭੜਕਾਉ ਵੀਡੀਓ ਪਾਉਣ 'ਤੇ ਵੀ ਰੋਕ ਲਾ ਦਿੱਤੀ ਹੈ।
ਕਮਿਸ਼ਨ ਦੇ ਹੁਕਮ ਦੀ ਕਾਪੀ ਲਈ ਕਲਿੱਕ ਕਰੋ :
https://drive.google.com/file/d/11mr34Yc8A6yHMCXG0utfqGEp0U2t6TjK/view?usp=sharing